India

ਜੰਮੂ-ਕਸ਼ਮੀਰ ਵਿੱਚ ਬੱਦਲ ਫਟਣ ਕਾਰਨ ਤੇਜ਼ ਵਹਾਅ ‘ਚ ਰੁੜ੍ਹੇ ਘਰ, ਸ਼੍ਰੀਨਗਰ-ਲੇਹ ਹਾਈਵੇ ਬੰਦ

ਜੰਮੂ – ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਇੱਕ ਸੜਕ ਨੁਕਸਾਨੀ ਗਈ ਹੈ। ਇਸ ਨਾਲ ਸ਼੍ਰੀਨਗਰ-ਲੇਹ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਗਿਆ ਹੈ। ਕਈ ਘਰ ਤੇ ਵਾਹਨ ਵੀ ਨੁਕਸਾਨੇ ਗਏ ਹਨ। ਗਾਂਦਰਬਲ ਜ਼ਿਲ੍ਹੇ ਦੇ ਕਚੇਰਵਾਨ ਵਿੱਚ ਸੜਕ ਨੁਕਸਾਨੀ ਜਾਣ ਕਾਰਨ ਸ਼੍ਰੀਨਗਰ-ਲੇਹ ਮਾਰਗ ‘ਤੇ ਆਵਾਜਾਈ ਅਗਲੀ ਸੂਚਨਾ ਤੱਕ ਮੁਅੱਤਲ ਕਰ ਦਿੱਤੀ ਗਈ ਹੈ। ਬੱਦਲ ਫਟਣ ਕਾਰਨ ਅਚਾਨਕ ਆਏ ਹੜ੍ਹਾਂ ਕਾਰਨ ਲੋਕਾਂ ਦੇ ਘਰਾਂ ਸਣੇ ਕੁਝ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਮਿਲੀ ਜਾਣਕਾਰੀ ਅਨੁਸਾਰ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਹਾਈਵੇਅ ਬੰਦ ਹੋਣ ਕਾਰਨ ਕਸ਼ਮੀਰ ਘਾਟੀ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਨਾਲੋਂ ਕੱਟੀ ਗਈ ਜਦਕਿ ਅਮਰਨਾਥ ਯਾਤਰਾ ਲਈ ਬਾਲਟਾਲ ਬੇਸ ਕੈਂਪ ਵੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਘਟਨਾ ਵਾਲੀ ਥਾਂ ‘ਤੇ ਅਧਿਕਾਰੀ ਮੌਕੇ ‘ਤੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਹੁੰਚੇ। ਸਥਾਨਕ ਲੋਕਾਂ ਮੁਤਾਬਕ ਕੰਗਨ, ਗਾਂਦਰਬਲ ਵਿੱਚ ਭਾਰੀ ਬੱਦਲ ਫਟਣ ਕਾਰਨ ਕਈ ਸੜਕਾਂ ਅਤੇ ਫਸਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

Related posts

ਫੈੇਲ ਰਹੀ ਖਾੜੀ ਜੰਗ : ਟਰੰਪ ਨੂੰ ਹੁਣ ਕੰਬਲ ਨਹੀਂ ਛੱਡ ਰਿਹਾ !

admin

ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੂੰ ਫਟਕਾਰ ਲਗਾਈ

admin

ਆਰਟੇਮਿਸ II ਮਿਸ਼ਨ : ਅੱਜ ਅੱਧੀ ਸਦੀ ਬਾਅਦ ਮਨੁੱਖ ਫਿਰ ਚੰਦ ਉਪਰ ਜਾਣਗੇ

admin