ਨਵੀਂ ਦਿੱਲੀ – ਟਰੇਨਾਂ ਦੀ ਲੇਟ ਲਤੀਫੀ ਦੂਰ ਕਰਨ ਲਈ ਰੇਲਵੇ ਦੁਆਰਾ ਕਈ ਕਦਮ ਚੁੱਕੇ ਜਾ ਰਹੇ ਹਨ। ਇਸੇ ਕੜੀ ਵਿਚ ਲਿੰਕ ਐਕਸਪ੍ਰੈੱਸ ਤੇ ਸਲੀਪ ਕੋਚ ਦੇ ਸੰਚਾਲਨ ਦੀ ਗਿਣਤੀ ਸੀਮਿਤ ਕੀਤੀ ਜਾਵੇਗੀ। ਇਸ ਨਾਲ ਕਿਸੇ ਟਰੇਨ ਵਿਚ ਵਾਧੂ ਕੋਚ ਜੋੜਨ ਜਾਂ ਫਿਰ ਕੋਚ ਨੂੰ ਘੱਟ ਕਰਨ ਦੀ ਲੋੜ ਨਹੀਂ ਰਹੇਗੀ। ਇਸ ਨਾਲ ਸਮੇਂ ਦੀ ਬਚਤ ਹੋਵੇਗੀ ਤੇ ਟਰੇਨ ਨੂੰ ਸਮੇਂ ’ਤੇ ਚਲਾਉਣ ਵਿਚ ਮਦਦ ਮਿਲੇਗੀ। ਉੱਤਰ ਰੇਲਵੇ ਵੀ ਅੱਠ ਜੋੜੀ ਟਰੇਨਾਂ ਵਿਚ ਇਹ ਸਹੂਲਤ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ।
ਨਵੇਂ ਟਾਈਮ ਟੇਬਲ ਵਿਚ ਇਸ ਨੂੰ ਲਾਗੂ ਕਰਨ ਦੀ ਤਿਆਰੀ ਹੈ। ਰੇਲਵੇ ਵਿਚ ਨਵੇਂ ਟਾਈਮ ਟੇਬਲ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਪਿਛਲੇ ਕੁਝ ਸਾਲਾਂ ਵਿਚ ਅਕਤੂਬਰ ਵਿਚ ਨਵਾਂ ਟਾਈਮ ਟੇਬਲ ਲਾਗੂ ਕੀਤਾ ਜਾਂਦਾ ਹੈ। ਹਾਲਾਂਕਿ, ਕੋਰੋਨਾ ਸੰਕਟ ਕਾਰਨ ਇਨ੍ਹੀਂ ਦਿਨੀਂ ਵਿਸ਼ੇਸ਼ ਟਰੇਨਾਂ ਚੱਲ ਰਹੀਆਂ ਹਨ। ਇਸ ਕਾਰਨ ਪਿਛਲੇ ਸਾਲ ਟਾਈਮ ਟੇਬਲ ਨਹੀਂ ਆਇਆ ਸੀ। ਇਸ ਸਾਲ ਨਵਾਂ ਟਾਈਮ ਟੇਬਲ ਐਲਾਨਣ ਦੀ ਤਿਆਰੀ ਚੱਲ ਰਹੀ ਹੈ। ਕਈ ਟਰੇਨਾਂ ਦੀ ਰਫ਼ਤਾਰ ਵਧਾਈ ਜਾਵੇਗੀ ਜਿਸ ਨਾਲ ਉਸਦੇ ਕਾਰਜਸ਼ੀਲ ਸਮੇਂ ਵਿਚ ਵੀ ਬਦਲਾਅ ਹੋਵੇਗਾ। ਕਈ ਟਰੇਨਾਂ ਦੇ ਫੇਰੇ ਵਧਾਏ ਜਾਣਗੇ। ਇਸ ਦੇ ਨਾਲ ਹੀ ਬਿਹਤਰ ਕਾਰਜਸ਼ੀਲਤਾ ਲਈ ਕੁਝ ਰੂਟ ’ਤੇ ਲਿੰਕ ਐਕਸਪ੍ਰੈੱਸ ਬੰਦ ਕਰਨ ਦੀ ਤਿਆਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲਿੰਕ ਐਕਸਪ੍ਰੈੱਸ ਤੇ ਸਲੀਪ ਕੋਚ ਸੇਵਾ ਵਿਚ ਕਿਸੇ ਸਟੇਸ਼ਨ ’ਤੇ ਦੋ ਟਰੇਨਾਂ ਜਾਂ ਕੁਝ ਕੋਚ ਨੂੰ ਜੋੜਨ ਤੇ ਉਸ ਨੂੰ ਵੱਖ ਕਰਨ ਵਿਚ ਕਾਫੀ ਸਮਾਂ ਲੱਗਦਾ ਹੈ। ਉੱਥੇ, ਇਕ ਰੂਟ ਦੀ ਟਰੇਨ ਦੇ ਲੇਟ ਹੋਣ ’ਤੇ ਦੂਜੀ ਟਰੇਨ ਨੂੰ ਵੀ ਰੋਕ ਕੇ ਰੱਖਣਾ ਪੈਂਦਾ ਹੈ ਜਿਸ ਨਾਲ ਦੋਵਾਂ ਨੂੰ ਜੋੜਿਆ ਜਾ ਸਕੇ। ਇਸ ਪ੍ਰਕਿਰਿਆ ਵਿਚ ਕਾਫੀ ਸਮੇਂ ਦੀ ਬਰਬਾਦੀ ਹੁੰਦੀ ਹੈ ਤੇ ਟਰੇਨ ਨੂੰ ਸਮੇਂ ’ਤੇ ਚੱਲਣ ਵਿਚ ਪਰੇਸ਼ਾਨੀ ਹੁੰਦੀ ਹੈ।
ਲਿੰਕ ਐਕਸਪ੍ਰੈੱਸ ਵਿਚ ਵੱਖ-ਵੱਖ ਥਾਵਾਂ ਤੋਂ ਆਉਣ ਵਾਲੀਆਂ ਦੋ ਟਰੇਨਾਂ ਕਿਸੇ ਸਟੇਸ਼ਨ ’ਤੇ ਆਪਸ ਵਿਚ ਜੁੜ ਜਾਂਦੀਆਂ ਹਨ। ਉਸ ਤੋਂ ਬਾਅਦ ਦੋਵੇਂ ਇਕ ਟਰੇਨ ਬਣ ਕੇ ਆਪਣੀ ਮੰਜ਼ਿਲ ਵੱਲ ਰਵਾਨਾ ਹੁੰਦੀ ਹੈ।
ਕਿਸੇ ਟਰੇਨ ਦੇ ਕੁਝ ਕੋਚ ਕਿਸੇ ਸਟੇਸ਼ਨ ’ਤੇ ਵੱਖ ਹੋ ਜਾਂਦੇ ਹਨ। ਉਸ ਤੋਂ ਬਾਅਦ ਬਾਕੀ ਟਰੇਨ ਮੰਜ਼ਿਲ ਵੱਲ ਰਵਾਨਾ ਹੋ ਜਾਂਦੀ ਹੈ। ਉੱਥੇ, ਉਸ ਟਰੇਨ ਤੋਂ ਹਟਾਏ ਗਏ ਕੋਚ ਨੂੰ ਕਿਸੇ ਹੋਰ ਟਰੇਨ ਨਾਲ ਜੋੜ ਕੇ ਮੰਜ਼ਿਲ ਵੱਲ ਰਵੇਨਾ ਕੀਤਾ ਜਾਂਦਾ ਹੈ।