International

ਟਰੰਪ ਦੇ ਹਮਲਾਵਰ ਨੂੰ ਸਕੂਲ ‘ਚ ਮਿਲਿਆ ਸੀ ਸਟਾਰ ਐਵਾਰਡ,

ਵਾਸਿ਼ੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੈਲੀ ਦੌਰਾਨ ਉਨ੍ਹਾਂ ‘ਤੇ ਗੋਲੀ ਚਲਾਉਣ ਵਾਲੇ ਸ਼ੱਕੀ ਮੁਲਜ਼ਮ ਨੂੰ ਸੀਕ੍ਰੇਟ ਸਰਵਿਸ ਦੇ ਸਨਾਈਪਰਾਂ ਨੇ ਮੌਕੇ ‘ਤੇ ਹੀ ਮਾਰ ਦਿੱਤਾ। ਉਸ ਦੀ ਪਹਿਚਾਣ 20 ਸਾਲਾ ਥਾਮਸ ਮੈਥਿਊ ਕਰੂਕਸ ਵਜੋਂ ਹੋਈ ਹੈ।ਥਾਮਸ ਨੇ ਇਹ ਹਮਲਾ ਕਿਉਂ ਕੀਤਾ, ਇਸ ਦਾ ਸੁਰੱਖਿਆ ਏਜੰਸੀਆਂ ਨੂੰ ਕੋਈ ਜਵਾਬ ਨਹੀਂ ਮਿਲਿਆ ਹੈ। ਹਾਲਾਂਕਿ, ਬੈਥਲ ਪਾਰਕ ਹਾਈ ਸਕੂਲ ਤੋਂ ਉਸ ਦੇ ਪੁਰਾਣੇ ਸਹਿਪਾਠੀਆਂ ਤੋਂ ਉਸ ਬਾਰੇ ਕਈ ਗੱਲਾਂ ਸਾਹਮਣੇ ਆਈਆਂ ਹਨ।ਥਾਮਸ ਨੇ 2022 ਵਿੱਚ ਇਸ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ। ਉਸ ਨੂੰ ਨੈਸ਼ਨਲ ਮੈਥ ਐਂਡ ਸਾਇੰਸ ਇਨੀਸ਼ੀਏਟਿਵ ਵੱਲੋਂ 40 ਹਜ਼ਾਰ ਰੁਪਏ ਦਾ ‘ਸਟਾਰ ਐਵਾਰਡ’ ਮਿਲਿਆ ਸੀ। ਪੁਰਾਣੇ ਸਕੂਲ ਦੇ ਸਾਥੀਆਂ ਨੇ ਉਸਨੂੰ ਇੱਕ ਸ਼ਾਂਤ ਸੁਭਾਅ ਵਾਲਾ ਦੱਸਿਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸਕੂਲ ਵਿੱਚ ਉਸ ਨੂੰ ਚਿੜਾਇਆ ਜਾਂਦਾ ਸੀ।

Related posts

ਸੋਸ਼ਲ ਮੀਡੀਆ ਅਮਰੀਕਨ ਵੀਜ਼ਾ ਰੱਦ ਜਾਂ ਵੀਜ਼ਾ ਅਯੋਗਤਾ ਦਾ ਕਾਰਣ ਹੋ ਸਕਦਾ !

admin

ਈਰਾਨ ਹੁਣ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨਾਲ ਸਹਿਯੋਗ ਨਹੀਂ ਕਰੇਗਾ !

admin

ਟਰੰਪ ਦਾ ਐਲਾਨ: ਹੁਣ ਸ਼ਾਂਤੀ ਦਾ ਵੇਲਾ ਇਜ਼ਰਾਈਲ ਅਤੇ ਈਰਾਨ ਵਿਚਕਾਰ ਯੁੱਧ ਖਤਮ !

admin