ਮੈਲਬੌਰਨ – ਪੁਲਸ ਅਧਿਕਾਰੀਆਂ ‘ਤੇ ਟਰੱਕ ਚੜ੍ਹਾਉਣ ਅਤੇ ਉਨ੍ਹਾਂ ਵਿਚੋਂ 4 ਦਾ ਕਤਲ ਕਰਨ ਦੇ ਜ਼ੁਰਮ ਵਿਚ ਵਿਕਟੋਰੀਆ ਦੀ ਸੁਪਰੀਮ ਕੋਰਟ ਨੇ 14 ਅਪ੍ਰੈਲ ਨੂੰ ਭਾਰਤੀ ਮੂਲ ਦੇ 48 ਸਾਲਾ ਟਰੱਕ ਡਰਾਈਵਰ ਮੋਹਿੰਦਰ ਸਿੰਘ ਬਾਜਵਾ ਨੂੰ 22 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।ਮੋਹਿੰਦਰ ਸਿੰਘ ਬਾਜਵਾ ਨੂੰ 22 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ, ਜਿਸ ਵਿਚੋਂ ਸਾਢੇ 18 ਸਾਲ ਤੱਕ ਉਸ ਨੂੰ ਪੇਰੋਲ ਨਹੀਂ ਮਿਲੇਗੀ।
ਵਰਨਣਯੋਗ ਹੈ ਕਿ ਇਹ ਘਟਨਾ ਪਿਛਲੇ ਸਾਲ ਮੈਲਬੌਰਨ ਦੇ ਈਸਟਰਨ ਫ੍ਰੀਵੇ ਦੀ ਹੈ ਅਤੇ ਘਟਨਾ ਦੇ ਸਮੇਂ ਟਰੱਕ ਡਰਾਈਵਰ ਮੋਹਿੰਦਰ ਸਿੰਘ ਬਾਜਵਾ ਥੱਕਿਆ ਹੋਇਆ ਅਤੇ ਨਸ਼ੇ ਵਿਚ ਸੀ। ਇਸ ਭਿਆਨਕ ਹਾਦਸੇ ਦੇ ਵਿੱਚ ਵਿਕਟੋਰੀਆ ਪੁਲਿਸ ਦੇ 4 ਅਫਸਰਾਂ ਕਾਂਸਟੇਬਲ ਲਿਨੇਅ ਟੇਲਰ, ਸੀਨੀਅਰ ਕਾਂਸਟੇਬਲ ਕੇਵਿਨ ਕਿੰਗ, ਕਾਂਸਟੇਬਲ ਗਲੇਨ ਹੰਫ੍ਰਿਸ ਅਤੇ ਜੋਸ਼ ਪ੍ਰਿਸਟਨੀ ਦੀ ਮੌਤ ਹੋ ਗਈ ਸੀ।