International

ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਦੀ ਚਿੰਤਾ, ਕਿਹਾ- ਨਹੀਂ ਪਤਾ ਕੰਪਨੀ ਕਿਸ ਦਿਸ਼ਾ ‘ਚ ਜਾਵੇਗੀ

ਨਿਊਯਾਰਕ – ਅਰਬਪਤੀ ਕਾਰੋਬਾਰੀ ਐਲਨ ਮਸਕ ਵੱਲੋਂ ਟਵਿੱਟਰ ਨੂੰ ਖ਼ਰੀਦਣ ਤੋਂ ਬਾਅਦ ਕੰਪਨੀ ਦੇ ਸੀਈਓ ਪਰਾਗ ਅਗਰਵਾਲ ਨੇ ਚਿੰਤਤ ਮੁਲਾਜ਼ਮਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ 44 ਅਰਬ ਡਾਲਰ ਦੇ ਵੱਡੇ ਸੌਦੇ ਤੋਂ ਬਾਅਦ ਇਹ ਕੰਪਨੀ ਕਿਸ ਦਿਸ਼ਾ ‘ਚ ਜਾਵੇਗੀ। ਉਨ੍ਹਾਂ ਅਮਰੀਕੀ ਸਮੇਂ ਮੁਤਾਬਕ ਸੋਮਵਾਰ ਦੁਪਹਿਰ ਨੂੰ ਕੰਪਨੀ ਦੇ ਮੁਲਾਜ਼ਮਾਂ ਨਾਲ ਇਕ ਬੈਠਕ ‘ਚ ਇਹ ਗੱਲ ਕਹੀ। ਅਗਰਵਾਲ ਨੇ ਸਿਰਫ਼ ਪੰਜ ਮਹੀਨੇ ਪਹਿਲਾਂ ਹੀ ਟਵਿੱਟਰ ਦੀ ਕਮਾਨ ਸੰਭਾਲੀ ਹੈ। ਟਵਿੱਟਰ ਦੇ ਬੋਰਡ ਨੇ ਮਸਕ ਦੀ ਲਗਪਗ 44 ਅਰਬ ਡਾਲਰ ਦੀ ਐਕੁਆਇਰ ਬੋਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਉਹ ਇੰਟਰਨੈੱਟ ਮੀਡੀਆ ਪਲੇਟਫਾਰਮ ਦੇ ਮਾਲਕ ਬਣਨ ਦੇ ਬੇਹੱਦ ਨਜ਼ਦੀਕ ਪਹੁੰਚ ਗਏ ਹਨ। ਇਸ ਸੌਦੇ ‘ਤੇ ਹਾਲੇ ਸ਼ੇਅਰ ਹੋਲਡਰਾਂ ਤੇ ਅਮਰੀਕੀ ਰੈਗੂਲੇਟਰੀਆਂ ਦੀ ਮਨਜ਼ੂਰੀ ਲਈ ਜਾਣੀ ਬਾਕੀ ਹੈ।

ਪਰਾਗ ਨੇ ਮੁਲਾਜ਼ਮਾਂ ਨੂੰ ਕਿਹਾ, ‘ਇਸ ਸਮੇਂ ਜੋ ਕੁਝ ਵੀ ਵਾਪਰ ਰਿਹਾ ਹੈ, ਉਸ ਨੂੰ ਲੈ ਕੇ ਸਭ ਦੀਆਂ ਵੱਖ-ਵੱਖ ਭਾਵਨਾਵਾਂ ਹਨ। ਮੇਰਾ ਅਨੁਮਾਨ ਹੈ ਕਿ ਸੌਦੇ ਨੂੰ ਪੂੁਰਾ ਹੋਣ ‘ਚ ਤਿੰਨ ਤੋਂ ਛੇ ਮਹੀਨੇ ਲੱਗਣਗੇ। ਇਸ ਸਮੇਂ ਜਿਵੇਂ ਅਸੀਂ ਟਵਿੱਟਰ ਚਲਾਉਂਦੇ ਹਾਂ ਉਸੇ ਤਰ੍ਹਾਂ ਕੰਮ ਕਰਦੇ ਰਹਾਂਗੇ। ਮੁਲਾਜ਼ਮਾਂ ਨਾਲ ਗੱਲਬਾਤ ਦੌਰਾਨ ਪਰਾਗ ਅਗਰਵਾਲ ਨੇ ਇਸ ਗੱਲ ਦੀ ਉਮੀਦ ਪ੍ਰਗਟਾਈ ਕਿ ਸੌਦਾ ਪੂਰਾ ਹੋਣ ਤਕ ਅਹੁਦੇ ‘ਤੇ ਬਣੇ ਰਹਿਣਗੇ। ਸੌਦਾ ਪੂਰਾ ਹੋਣ ਤੋਂ ਬਾਅਦ ਟਵਿੱਟਰ ਪੂਰੀ ਤਰ੍ਹਾਂ ਇਕ ਨਿੱਜੀ ਕੰਪਨੀ ਬਣ ਜਾਵੇਗੀ। ਮਸਕ ਵੱਲੋਂ ਐਕੁਆਇਰ ਦਾ ਪ੍ਰਸਤਾਵ ਦਿੱਤੇ ਜਾਣ ਤੋਂ ਬਾਅਦ ਮੁਲਜ਼ਮਾਂ ਨੇ ਛਾਂਟੀ ਦੀ ਸ਼ੰਕਾ ਪ੍ਰਗਟਾਈ ਸੀ। ਅਗਰਵਾਲ ਨੇ ਕਿਹਾ ਕਿ ਕੰਪਨੀ ਦੀ ਕਮਾਨ ਮਸਕ ਦੇ ਹੱਥਾਂ ‘ਚ ਜਾਣ ਤੋਂ ਬਾਅਦ ਵੀ ਮੁਲਜ਼ਮਾਂ ਨੂੰ ਮਿਲਣ ਵਾਲੀ ਤਨਖ਼ਾਹ ‘ਚ ਕਿਸੇ ਤਰ੍ਹਾਂ ਦਾ ਕੋਈ ਵੱਡਾ ਫ਼ਰਕ ਨਹੀਂ ਆਵੇਗਾ। ਹਾਲਾਂਕਿ ਉਨ੍ਹਾਂ ਟਵਿੱਟਰ ਦੀਆਂ ਨੀਤੀਆਂ ਤੇ ਕੰਮ ਕਰਨ ਦੀ ਸੰਸਕ੍ਰਿਤੀ ਨਾ ਬਦਲੇ ਜਾਣ ‘ਤੇ ਕਿਸੇ ਤਰ੍ਹਾਂ ਦਾ ਭਰੋਸਾ ਨਹੀਂ ਦਿੱਤਾ। ਜਦੋਂ ਉਨ੍ਹਾਂ ਤੋਂ ਇਹ ਪੁੱਿਛਆ ਗਿਆ ਕਿ ਕੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫ੍ਰੀ ਸਪੀਚ ਪਲੇਟਫਾਰਮ ‘ਤੇ ਮੁੜ ਤੋਂ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਤਾਂ ਪਰਾਗ ਨੇ ਕਿਹਾ ਅਸੀਂ ਆਪਣੀਆਂ ਨੀਤੀਆਂ ਨੂੰ ਲਗਾਤਾਰ ਅਪਡੇਟ ਕਰਦੇ ਰਹਿੰਦੇ ਹਾਂ। ਦੱਸਣਯੋਗ ਹੈ ਕਿ ਮਸਕ ਨੇ ਕਿਹਾ ਸੀ ਕਿ ਫ੍ਰੀ ਸਪੀਚ ਇਕ ਕੰਮਕਾਜੀ ਲੋਕਤੰਤਰ ਦਾ ਆਧਾਰ ਹੈ ਤੇ ਟਵਿੱਟਰ ਡਿਜੀਟਲ ਟਾਊਨ ਸੁਕੇਅਰ ਹੈ, ਜਿੱਥੇ ਮਨੁੱਖੀ ਕਦਰਾਂ ‘ਤੇ ਬਹਿਸ ਹੁੰਦੀ ਹੈ।

Related posts

ਕੀ ਅਮਰੀਕਨ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਯੂਏਈ ‘ਚ ਮਿਲਣਗੇ ?

admin

ਘਾਨਾ ‘ਚ ‘ਰਾਸ਼ਟਰੀ ਦੁਖਾਂਤ’ : ਰੱਖਿਆ ਤੇ ਵਾਤਾਵਰਣ ਮੰਤਰੀਆਂ ਸਣੇ 8 ਲੋਕਾਂ ਦੀ ਮੌਤ !

admin

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੌਰਾਨ 878 ਪੱਤਰਕਾਰਾਂ ‘ਤੇ ਹਮਲੇ ਹੋਏ !

admin