ਨਵੀਂ ਦਿੱਲੀ – ਰੋਹਿਣੀ ਅਦਾਲਤ ’ਚ ਦੋ ਬਦਮਾਸ਼ਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਕੇ ਖ਼ੂੰਖਾਰ ਬਦਮਾਸ਼ ਜਤਿੰਦਰ ਮਾਨ ਉਰਫ਼ ਗੋਗੀ ਨੂੰ ਮਾਰ ਦਿੱਤਾ। ਵਾਰਦਾਤ ਸਮੇਂ ਉਸ ਨੂੰ ਅਦਾਲਤ ਰੂਮ ’ਚ ਪੇਸ਼ੀ ਲਈ ਲਿਆਂਦਾ ਗਿਆ ਸੀ। ਇਕ ਵਕੀਲ ਨੇ ਦੱਸਿਆ ਕਿ ਅਦਾਲਤ ਰੂਮ ’ਚ ਜੱਜ ਦੇ ਸਾਹਮਣੇ ਬਦਮਾਸ਼ਾਂ ਨੇ ਜਤਿੰਦਰ ਮਾਨ ਉਰਫ਼ ਗੋਗੀ ’ਤੇ ਤਾਬੜਤੋੜ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ’ਚ ਪੁਲਿਸ ਨੇ ਵੀ ਗੋਲ਼ੀ ਚਲਾਈ, ਜਿਸ ’ਚ ਦੋਵੇਂ ਹਮਲਾਵਰਾਂ ਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਤਿੰਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮੌਕੇ ’ਤੇ ਪੁਲਿਸ ਦੇ ਆਹਲਾ ਅਧਿਕਾਰੀ ਪਹੁੰਚ ਕੇ ਜਾਂਚ ਕਰ ਰਹੇ ਹਨ। ਅਦਾਲਤ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ, ਰੋਹਿਣੀ ਅਦਾਲਤ ਰੂਮ 207 ’ਚ ਐੱਨਡੀਪੀਐੱਸ ਦੇ ਇਕ ਮਾਮਲੇ ’ਚ ਜਤਿੰਦਰ ਗੋਗੀ ਨੂੰ ਪੇਸ਼ੀ ਲਈ ਲਿਆਂਦਾ ਗਿਆ ਸੀ। ਇਸ ਅਦਾਲਤ ’ਚ ਐੱਨਡੀਪੀਐੱਸ ਨਾਲ ਜੁੜੇ ਮਾਮਲੇ ਦੀ ਸੁਣਵਾਈ ਹੁੰਦੀ ਹੈ। ਅਦਾਲਤ ’ਚ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ ਕਿ ਵਕੀਲ ਦੀ ਪੋਸਸ਼ਾਕ ’ਚ ਦੋ ਹਮਲਾਵਰਾਂ ਨੇ ਗੋਗੀ ’ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਦੱਸਿਆ ਜਾਂਦਾ ਹੈ ਕਿ ਗੋਗੀ ਨੂੰ ਤਿੰਨ ਗੋਲ਼ੀਆਂ ਲੱਗੀਆਂ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਵਾਬੀ ਕਾਰਵਾਈ ’ਚ ਪੁਲਿਸ ਨੇ ਵੀ ਦੋਵੇਂ ਹਮਲਾਵਰਾਂ ’ਤੇ ਗੋਲੀ ਚਲਾਈ ਜਿਸ ’ਚ ਦੋਵਾਂ ਹਮਲਾਵਰਾਂ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਦਿੱਲੀ ਪੁਲਿਸ ਦੇ ਬੁਲਾਰੇ ਚਿਨਮਇਆ ਬਿਸਵਾਲ ਨੇ ਕਿਹਾ ਕਿ ਦੋਵੇਂ ਹਮਲਾਵਰ ਦਿੱਲੀ ਦੋ ਮੋਸਟ ਵਾਂਟੇਡਾਂ ’ਚੋਂ ਇਕ ਵਿਚਾਰ ਅਧੀਨ ਕੈਦੀ ਗੋਗੀ ਦੇ ਨਾਲ ਮਾਰੇ ਗਏ। ਉਨ੍ਹਾਂ ਕਿਹਾਕਿ, ਪੁਲਿਸ ਟੀਮ ਨੇ ਦੋਵ ਹਮਲਾਵਰਾਂ ’ਤੇ ਜਵਾਬੀ ਕਾਵਰਾਈ ਸ਼ੁਰੂ ਕੀਤੀ, ਜੋ ਵਕੀਲਾਂ ਦੇ ਪੋਸ਼ਾਕ ’ਚ ਸਨ ਅਤੇ ਗੋਗੀ ’ਤੇ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸੰਯੁਕਤ ਪੁਲਿਸ ਕਮਿਸ਼ਨਰ (ਉੱਤਰੀ ਰੇਂਜ) ਘਟਨਾ ਦੀ ਜਾਂਚ ਕਰਨਗੇ ਅਤੇ ਰਿਪੋਰਟ ਸੌਂਪਣਗੇ।
previous post