ਨਵੀਂ ਦਿੱਲੀ – ਭਾਰਤ ’ਚ ਤੇਜ਼ੀ ਨਾਲ ਕੋਰੋਨਾ ਖ਼ਿਲਾਫ਼ ਵੈਕਸੀਨੇਸ਼ਨ ਕੀਤਾ ਜਾ ਰਿਹਾ ਹੈ। ਸ਼ੁਰੂ ’ਚ ਦੇਸ਼ ’ਚ ਘੱਟ ਰਫ਼ਤਾਰ ਨਾਲ ਟੀਕੇ ਲੱਗੇ ਸਨ ਪਰ ਹੁਣ ਕਾਫੀ ਤੇਜ਼ੀ ਨਾਲ ਟੀਕੇ ਲਗਾਏ ਜਾ ਰਹੇ ਹਨ। ਜੇ ਅਸੀਂ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਸਿਰਫ਼ 19 ਦਿਨਾਂ ’ਚ 10 ਕਰੋੜ ਡੋਜ਼ ਲਗਾਈ ਗਈ ਹੈ।
ਇਸ ਗੱਲ ਨੂੰ ਦੇਸ਼ ਦੇ ਸਿਹਤ ਮੰਤਰੀ ਮਨਸੁੱਖ ਮਾਂਡਵਿਆ ਨੇ ਟਵੀਟ ਕਰ ਕੇ ਦੱਸਿਆ। ਉਨ੍ਹਾਂ ਨੇ ਟਵੀਟ ’ਚ ਕਿਹਾ ਕਿ ਸਭ ਤੋਂ ਪਹਿਲਾਂ 10 ਕਰੋੜ ਟੀਕੇ ਲਗਾਉਣ ’ਚ 85 ਦਿਨ, 20 ਕਰੋੜ ’ਚ 45 ਦਿਨ, 30 ਕਰੋੜ ’ਚ 29 ਦਿਨ, 40 ਕਰੋੜ ’ਚ 40 ਦਿਨ, 50 ਕਰੋੜ ’ਚ 20 ਦਿਨ ਤੇ ਹੁਣ 60 ਕਰੋੜ ਟੀਕਾਕਰਨ ਪੂਰਾ ਕਰਨ ’ਚ ਸਿਰਫ਼ 19 ਦਿਨ ਲੱਗੇ। ਮੰਨਿਆ ਜਾ ਰਿਹਾ ਹੈ ਕਿ ਜਿਸ ਤੇਜ਼ ਰਫ਼ਤਾਰ ਨਾਲ ਟੀਕਾਕਰਨ ਹੋਵੇਗਾ, ਉਸ ਨਾਲ ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਘੱਟ ਹੋਵੇਗੀ।