Bollywood

ਟੀਵੀ ਲੜੀਵਾਰ ‘ਜਨਰਲ ਹੋਸਪਿਟਲ’ ਦੇ ਅਦਾਕਾਰ ਜੌਨੀ ਵੈਕਟਰ ਦੀ ਗੋਲੀ ਮਾਰ ਕੇ ਹੱਤਿਆ

ਲਾਸ ਏਂਜਲਸ –  ਸੀਰੀਜ਼ ‘ਜਨਰਲ ਹੋਸਪਿਟਲ’ ਦੇ ਅਦਾਕਾਰ ਜੌਨੀ ਵੈਕਟਰ ਨੂੰ ਉਸ ਵੇਲੇ ਗੋਲੀ ਮਾਰ ਕੇ ਮਾਰ ਦਿੱਤਾ ਜਦੋਂ ਉਹ ਚੋਰਾਂ ਨੂੰ ਆਪਣੀ ਕਾਰ ਤੋਂ ਕੈਟਾਲਿਕ ਕਨਵਰਟਰ ਚੋਰੀ ਕਰਨ ਤੋਂ ਰੋਕ ਰਿਹਾ ਸੀ। ਲਾਸ ਏਂਜਲਸ ਦੀ ਪੁਲੀਸ ਨੇ ਦੱਸਿਆ ਕਿ ਇਹ ਮਾਮਲਾ ਤੜਕੇ ਕਰੀਬ 3 ਵਜੇ ਦਾ ਹੈ। ਉਸ ਸਮੇਂ 37 ਸਾਲਾਂ ਵੈਕਟਰ ਬਾਰ ਵਿੱਚ ਕੰਮ ਖ਼ਤਮ ਕਰਕੇ ਆਪਣੇ ਸਾਥੀ ਨਾਲ ਬਾਹਰ ਆ ਰਿਹਾ ਸੀ ਅਤੇ ਉਸ ਨੂੰ ਲੱਗਾ ਕਿ ਕੋਈ ਉਸ ਦੀ ਕਾਰ ’ਚੋਂ ਸਾਮਾਨ ਚੋਰੀ ਕਰ ਰਿਹਾ ਹੈ। ਇਸ ਦੌਰਾਨ ਚੋਰਾਂ ਨੇ ਮਾਸਕ ਪਾਏ ਹੋਏ ਸਨ ਤੇ ਉਨ੍ਹਾਂ ਵਿਚੋਂ ਇਕ ਨੇ ਵੈਕਟਰ ’ਤੇ ਗੋਲੀ ਚਲਾ ਦਿੱਤੀ ਤੇ ਤਿੰਨੋਂ ਫ਼ਰਾਰ ਹੋ ਗਏ। ਵੈਕਟਰ ਨੂੰ ਹਸਪਾਤਲ ਲੈ ਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

Related posts

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਆਪਣੀ ਧੀ ਨਾਲ ਮਹਾਂਕੁੰਭ ਵਿੱਚ ਸ਼ਾਮਲ ਹੋਈ !

admin

ਤਾਪਸੀ ਨੇ ਅਦਾਕਾਰਾ ਬਣਨ ਤੋਂ ਪਹਿਲਾ ਸੋਫਟਵੇਅਰ ਦਾ ਕੰਮ ਵੀ ਕੀਤਾ

Bunty

ਸ਼ਿਲਪਾ ਸ਼ੈੱਟੀ ਦਾ ਨਾਂ ਗੈਰ-ਸਬੰਧਤ ਮਾਮਲਿਆਂ ਵਿੱਚ ਘੜੀਸਣਾ ਸਹੀ ਨਹੀਂ: ਰਾਜ ਕੁੰਦਰਾ

Bunty