ਭੁਵਨੇਸ਼ਵਰ – ਟੋਕੀਓ ਓਲੰਪਿਕ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਵਿਵੇਕ ਸਾਗਰ ਪ੍ਰਸਾਦ ਇੱਥੇ 24 ਨਵੰਬਰ ਤੋਂ ਸ਼ੁਰੂ ਹੋ ਰਹੇ ਐੱਫਆਈਐੱਚ ਮਰਦ ਜੂਨੀਅਰ ਹਾਕੀ ਵਿਸ਼ਵ ਕੱਪ ਵਿਚ 18 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰਨਗੇ ਜੋ ਖ਼ਿਤਾਬ ਦੀ ਰੱਖਿਆ ਕਰਨ ਦੇ ਟੀਚੇ ਨਾਲ ਉਤਰੇਗੀ। ਸੰਜੇ ਟੀਮ ਦੇ ਉੱਪ ਕਪਤਾਨ ਹੋਣਗੇ। ਟੀਮ ਵਿਚ ਵਿਵੇਕ ਸਾਗਰ ਪ੍ਰਸਾਦ (ਕਪਤਾਨ), ਸੰਜੇ, ਸ਼ਾਰਦਾਨੰਦ ਤਿਵਾੜੀ, ਪ੍ਰਸ਼ਾਂਤ ਚੌਹਾਨ, ਸੁਦੀਪ ਚਿਰਮਾਕੋ, ਰਾਹੁਲ ਕੁਮਾਰ ਰਾਜਭਰ, ਮਨਿੰਦਰ ਸਿੰਘ, ਪਵਨ, ਵਿਸ਼ਣੂਕਾਂਤ ਸਿੰਘ, ਅੰਕਿਤ ਪਾਲ, ਉੱਤਮ ਸਿੰਘ, ਸੁਨੀਲ ਜੋਜੋ, ਮਨਜੀਤ, ਰਬੀਚੰਦਰ ਸਿੰਘ ਮੋਇਰੰਗਥੇਮ, ਅਭਿਸ਼ੇਕ ਲਾਕੜਾ, ਯਸ਼ਦੀਪ ਸਿਵਾਚ, ਗੁਰਮੁਖ ਸਿੰਘ ਤੇ ਅਰੀਜੀਤ ਸਿੰਘ ਹੁੰਦਲ ਸ਼ਾਮਲ ਹਨ।
previous post
next post
