Sport

ਟੋਕੀਓ ਓਲੰਪਿਕ ‘ਚ ਕਾਂਸੇ ਦਾ ਮੈਡਲ ਜਿੱਤਣ ਵਾਲੇ ਵਿਵੇਕ ਨੂੰ ਮਿਲੀ ਟੀਮ ਦੀ ਕਪਤਾਨੀ

ਭੁਵਨੇਸ਼ਵਰ – ਟੋਕੀਓ ਓਲੰਪਿਕ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਵਿਵੇਕ ਸਾਗਰ ਪ੍ਰਸਾਦ ਇੱਥੇ 24 ਨਵੰਬਰ ਤੋਂ ਸ਼ੁਰੂ ਹੋ ਰਹੇ ਐੱਫਆਈਐੱਚ ਮਰਦ ਜੂਨੀਅਰ ਹਾਕੀ ਵਿਸ਼ਵ ਕੱਪ ਵਿਚ 18 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰਨਗੇ ਜੋ ਖ਼ਿਤਾਬ ਦੀ ਰੱਖਿਆ ਕਰਨ ਦੇ ਟੀਚੇ ਨਾਲ ਉਤਰੇਗੀ। ਸੰਜੇ ਟੀਮ ਦੇ ਉੱਪ ਕਪਤਾਨ ਹੋਣਗੇ। ਟੀਮ ਵਿਚ ਵਿਵੇਕ ਸਾਗਰ ਪ੍ਰਸਾਦ (ਕਪਤਾਨ), ਸੰਜੇ, ਸ਼ਾਰਦਾਨੰਦ ਤਿਵਾੜੀ, ਪ੍ਰਸ਼ਾਂਤ ਚੌਹਾਨ, ਸੁਦੀਪ ਚਿਰਮਾਕੋ, ਰਾਹੁਲ ਕੁਮਾਰ ਰਾਜਭਰ, ਮਨਿੰਦਰ ਸਿੰਘ, ਪਵਨ, ਵਿਸ਼ਣੂਕਾਂਤ ਸਿੰਘ, ਅੰਕਿਤ ਪਾਲ, ਉੱਤਮ ਸਿੰਘ, ਸੁਨੀਲ ਜੋਜੋ, ਮਨਜੀਤ, ਰਬੀਚੰਦਰ ਸਿੰਘ ਮੋਇਰੰਗਥੇਮ, ਅਭਿਸ਼ੇਕ ਲਾਕੜਾ, ਯਸ਼ਦੀਪ ਸਿਵਾਚ, ਗੁਰਮੁਖ ਸਿੰਘ ਤੇ ਅਰੀਜੀਤ ਸਿੰਘ ਹੁੰਦਲ ਸ਼ਾਮਲ ਹਨ।

Related posts

ਮਨੀਸ਼ਾ ਰਾਮਦਾਸ ਪੈਰਾ ਬੈਡਮਿੰਟਨ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਚ ਪਹੁੰਚੀ

Bunty

ਇਕ ਹਾਰ ਨਾਲ ਟੁੱਟ ਸਕਦੈ ਪਾਕਿਸਤਾਨ ਦਾ ਸਪਨਾ, ਆਸਟ੍ਰੇਲੀਆ ਦੀ ਨਜ਼ਰ ਫਾਈਨਲ ‘ਤੇ

Bunty

ਰਾਫੇਲ ਨਡਾਲ ਦੂਜਾ ਆਸਟ੍ਰੇਲੀਅਨ ਓਪਨ ਜਿੱਤ ਕੇ 21ਵਾਂ ਗਰੈਂਡ ਸਲੈਮ ਖ਼ਿਤਾਬ ਆਪਣੇ ਨਾਂ ਕੀਤਾ

admin