Punjab

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਮੁੜ ਜੇਲ੍ਹ ਤੋਂ ਆਇਆ ਬਾਹਰ !

ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦੇ ਦਿੱਤੀ ਹੈ।

ਹਰਿਆਣਾ ਸਰਕਾਰ ਇੱਕ ਵਾਰ ਫਿਰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ‘ਤੇ ਮਿਹਰਬਾਨ ਹੋ ਗਈ ਹੈ। ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦੇ ਦਿੱਤੀ ਹੈ। ਗੁਰਮੀਤ ਰਾਮ ਰਹੀਮ ਜ਼ਬਰ ਜਨਾਹ ਅਤੇ ਕਤਲ ਦੇ ਮਾਮਲਿਆਂ ਵਿੱਚ ਸਜ਼ਾ ਕੱਟ ਰਿਹਾ ਹੈ। ਇਸ ਤੋਂ ਪਹਿਲਾਂ ਵੀ ਹਰਿਆਣਾ ਸਰਕਾਰ ਦਿਆਲਤਾ ਦਿਖਾ ਚੁੱਕੀ ਹੈ।

ਰਾਮ ਰਹੀਮ ਸਵੇਰੇ ਰੋਹਤਕ ਜੇਲ੍ਹ ਤੋਂ ਬਾਹਰ ਆਇਆ। ਹਨੀਪ੍ਰੀਤ ਖੁਦ ਰਾਮ ਰਹੀਮ ਨੂੰ ਲੈਣ ਪਹੁੰਚੀ ਸੀ। ਉਹ ਸਖ਼ਤ ਪੁਲਿਸ ਸੁਰੱਖਿਆ ਵਿਚਕਾਰ ਸਿਰਸਾ ਕੈਂਪ ਗਿਆ। ਜਾਣਕਾਰੀ ਅਨੁਸਾਰ ਰਾਮ ਰਹੀਮ ਇਸ ਵਾਰ ਸਿਰਸਾ ਡੇਰੇ ਵਿੱਚ ਹੀ ਰਹੇਗਾ। ਦੱਸਿਆ ਜਾ ਰਿਹਾ ਹੈ ਕਿ ਸਿਰਸਾ ਪਹੁੰਚਣ ‘ਤੇ ਰਾਮ ਰਹੀਮ ਸਿੰਘ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਆਪਣੇ ਪੈਰੋਕਾਰਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਠਹਿਰਨ ਦੌਰਾਨ ਡੇਰੇ ਨਾ ਜਾਣ।

ਵਰਨਣਯੋਗ ਹੈ ਕਿ ਰਾਮ ਰਹੀਮ 2017 ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ, ਦੋ ਸਾਧਵੀਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਛਤਰਪਤੀ ਦੇ ਕਤਲ ਦੇ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ।

Related posts

ਭਰਤੀ ਲਈ ਆਮਦਨ ਯੋਗਤਾ ਘਟਾਏ ਜਾਣ ਲਈ ਪੰਜਾਬ ਸਰਕਾਰ ਦਾ ਧੰਨਵਾਦ: ਭਰਾਜ 

admin

ਸ਼੍ਰੋਮਣੀ ਅਕਾਲੀ ਦਲ ਨੇ ਐਡਵੋਕੇਟ ਘੁੰਮਣ ਨੂੰ ਉਮੀਦਵਾਰ ਐਲਾਨਿਆ !

admin

ਕਹਾਣੀ ਸੰਗ੍ਰਹਿ “ਸਲੋਚਨਾ” ਲੋਕ ਅਰਪਣ ਅਤੇ ਵਿਚਾਰ ਚਰਚਾ 20 ਅਪ੍ਰੈਲ ਨੂੰ

admin