ਕਿੰਸ਼ਾਸਾ – ਜੁਡਿਥ ਸੁਮਿਨਵਾ ਤੁਲੁਕਾ ਨੇ ਬੁੱਧਵਾਰ ਨੂੰ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ (ਡੀ.ਆਰ.ਸੀ) ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਤੁਲੁਕਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਸੇਵਾ ਕਰਨ ਵਾਲੀ ਪਹਿਲੀ ਕਾਂਗੋ ਮਹਿਲਾ ਪ੍ਰਧਾਨ ਮੰਤਰੀ ਬਣਨ ’ਤੇ ਮਾਣ ਮਹਿਸੂਸ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ,’’ਇਹ ਅਹੁਦਾ ਸੰਭਾਲਣ ਦੇ ਨਾਲ-ਨਾਲ ਮੈਂ ਇਸ ਪਲ ਦੇ ਇਤਿਹਾਸਕ ਮਹੱਤਵ ਤੋਂ ਪੂਰੀ ਤਰ੍ਹਾਂ ਜਾਣੂ ਹਾਂ। ਮੈਂ ਆਪਣੇ ’ਤੇ ਜ਼ਿੰਮੇਵਾਰੀ ਦੇ ਭਾਰ ਅਤੇ ਗਣਰਾਜ ਦੇ ਅੰਦਰ ਨੁਮਾਇੰਦਗੀ ਦੇ ਵਿਚਾਰ ’ਤੇ ਬਹੁਤ ਮਾਣ ਮਹਿਸੂਸ ਕਰਦੀ ਹਾਂ। ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ, ਆਰਥਿਕ ਵਿਭਿਨੰਤਾ, ਬੁਨਿਆਦੀ ਢਾਂਚੇ ਦੀ ਕਨੈਕਟਿਵਟੀ, ਜਨਤਕ ਸੇਵਾਵਾਂ ਤੇ ਜਲਵਾਯੂ ਪਰਿਵਰਤਨ ’ਤੇ ਕਾਰਵਾਈ ਕਰਦੇ ਹੋਏ ਕਿੰਸ਼ਾਸਾ ਵਿਚ ਲਗਭਗ 2.6 ਲੱਖ ਨੌਕਰੀਆਂ, ਗਣਿਤ ਅਤੇ ਨਕਲੀ ਬੁੱਧੀ ਦੀ ਅਕੈਡਮੀ ਬਣਾ ਕੇ ਇੱਕ ਉੱਭਰ ਰਹੇ ਕਾਂਗੋ ਦੀ ਨੀਂਹ ਰੱਖਣ ਦਾ ਵਾਅਦਾ ਕੀਤਾ। ਜ਼ਿਕਰਯੋਗ ਹੈ ਕਿ ਤੁਲੁਕਾ ਨੂੰ ਮਾਰਚ 2023 ਵਿੱਚ ਯੋਜਨਾ ਰਾਜ ਮੰਤਰੀ ਨਿਯੁਕਤ ਕੀਤਾ ਗਿਆ ਸੀ। 2020 ਤੋਂ 2023 ਤੱਕ ਉਸਨੇ ਰਾਸ਼ਟਰਪਤੀ ਦੇ ਦਫਤਰ ਵਿੱਚ ਪ੍ਰੈਜ਼ੀਡੈਂਸ਼ੀਅਲ ਰਣਨੀਤਕ ਨਿਗਰਾਨੀ ਕੌਂਸਲ ਦੇ ਡਿਪਟੀ ਕੋਆਰਡੀਨੇਟਰ ਵਜੋਂ ਵੀ ਕੰਮ ਕੀਤਾ।