ਵਾਸ਼ਿੰਗਟਨ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਲਿਬਰਟੀ ਐਨਰਜੀ’ ਦੇ ਮੁੱਖ ਕਾਰਜਕਾਰੀ ਅਧਿਕਾਰੀ ਕ੍ਰਿਸ ਰਾਈਟ ਨੂੰ ਊਰਜਾ ਮੰਤਰੀ ਵਜੋਂ ਨਾਮਜ਼ਦ ਕੀਤਾ ਹੈ। ਡੇਨਵਰ ਸਥਿਤ ਲਿਬਰਟੀ ਐਨਰਜੀ ਊਰਜਾ ਖੇਤਰ ’ਚ ਇਕ ਵੱਡੀ ਕੰਪਨੀ ਹੈ।ਰਾਈਟ ਨੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਦੇ ਯਤਨਾਂ ’ਤੇ ਹਮੇਸ਼ਾ ਸਪੱਸ਼ਟ ਤੌਰ ’ਤੇ ਬੋਲਿਆ ਹੈ ਅਤੇ ਉਹ ਜੈਵਿਕ ਈਂਧਨ ਨੂੰ ਉਤਸ਼ਾਹਿਤ ਕਰ ਸਕਦੇ ਹਨ, ਜਿਨ੍ਹਾਂ ’ਚ ਕੁਦਰਤੀ ਗੈਸ ਨਿਰਯਾਤ ਪ੍ਰਵਾਨਗੀਆਂ ’ਤੇ ਬਾਈਡੇਨ ਪ੍ਰਸ਼ਾਸਨ ਦੀ ਇਕ ਸਾਲ ਦੀ ਰੋਕ ਨੂੰ ਖਤਮ ਕਰਨ ਲਈ ਕਾਰਵਾਈ ਵੀ ਸ਼ਾਮਲ ਹੈ।ਰਾਈਟ ਨੂੰ ਊਰਜਾ ਮੰਤਰਾਲਾ ਦਾ ਮੁਖੀ ਨਿਯੁਕਤ ਕਰਨ ਦੇ ਫੈਸਲੇ ਦਾ ਤੇਲ ਅਤੇ ਗੈਸ ਕਾਰੋਬਾਰੀ ਹੈਰੋਲਡ ਹੈਮ ਨੇ ਵੀ ਸਮਰਥਨ ਕੀਤਾ ਹੈ। ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਜੌਨ ਬੈਰਾਸੋ ਨੇ ਕ੍ਰਿਸ ਦੀ ਮਨਜ਼ੂਰੀ ਨੂੰ ਜਾਇਜ਼ ਠਹਿਰਾਇਆ ਹੈ। ਬੈਰਾਸੋ ਨੂੰ ਊਰਜਾ ਅਤੇ ਕੁਦਰਤੀ ਸਰੋਤ ਕਮੇਟੀ ਦਾ ਚੇਅਰ ਨਿਯੁਕਤ ਕੀਤਾ ਜਾ ਸਕਦਾ ਹੈ।
previous post