ਟਾਂਂਡਾ ਉੜਮੁੜ – ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਹਰਲੇਮ ਵਿਖੇ ਹੋਈ ਗੋਲ਼ੀਬਾਰੀ ‘ਚ ਭਾਰਤੀ ਮੂਲ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਉਮਰ 21 ਸਾਲ ਪੁੱਤਰ ਬਹਾਦਰ ਸਿੰਘ ਵਾਸੀ ਬੈਂਸ ਅਵਾਣ ਉੜਮੁੜ ਟਾਂਂਡਾ ਜ਼ਿਲ੍ਹਾ ਹੁਸ਼ਿਆਰਪੁਰ ਹਾਲ ਵਾਸੀ 117 ਸਟਰੀਟ ਰਿਚਮਿੰਡ ਹਿੱਲ ਨਿਊਯਾਰਕ ਅਮਰੀਕਾ ਵਜੋਂ ਹੋਈ ।
ਮ੍ਰਿਤਕ ਦੀ ਭੈਣ ਮਨਜੀਤ ਕੌਰ ਰੋਂਦੇ ਵਿਲਕਦੇ ਦੱਸਿਆ ਕਿ ਉਸਦੇ ਮਾਤਾ ਪਿਤਾ ਪਿਛਲੇ ਕਰੀਬ 10 ਸਾਲਾਂ ਤੋਂ ਅਮਰੀਕਾ ‘ਚ ਰਹਿ ਰਹੇ ਹਨ । ਕਰੀਬ ਢਾਈ ਸਾਲ ਪਹਿਲਾਂ ਕੁਲਦੀਪ ਸਿੰਘ ਅਮਰੀਕਾ ਗਿਆ ਸੀ ਤੇ ਪਿਛਲੇ ਦੋ ਮਹੀਨਿਆਂ ਤੋਂ ਰਾਈਡ ਸ਼ੇਅਰਿੰਗ ਕੰਪਨੀ ਦੀ ਕੈਬ ਚਲਾ ਰਿਹਾ ਸੀ । ਮਾਤਾ ਪਿਤਾ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਸ਼ਨੀਵਾਰ ਜਦੋਂ ਕੁਲਦੀਪ ਸਿੰਘ ਕੈਬ ਲੈ ਕੇ ਨਿਊਯਾਰਕ ਦੇ ਹਰਲੇਮ ‘ਚੌ ਲੰਘ ਰਿਹਾ ਸੀ ਤਾਂ ਅਚਾਨਕ ਦੋ ਲੋਕਾਂ ਦੇ ਝਗੜੇ ਦੌਰਾਨ ਇਕ 15 ਸਾਲਾਂ ਬੰਦੂਕਧਾਰੀ ਨੌਜਵਾਨ ਵਲੋਂ ਚਲਾਈ ਗੋਲੀ ਮਨਜੀਤ ਦੇ ਸਿਰ ਦੇ ਪਿਛਲੇ ਹਿੱਸੇ ਚ ਲੱਗਣ ਕਾਰਨ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਨਿਊਯਾਰਕ ਪੁਲਿਸ ਵਲੋਂ ਕੁਲਦੀਪ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ਚ ਦਾਖਲ ਕਰਵਾਇਆ ਗਿਆ, ਜਿੱਥੇ ਬੀਤੇ ਦਿਨ ਦੌਰਾਨ ਇਲਾਜ ਮਨਜੀਤ ਦੀ ਮੌਤ ਹੋ ਗਈ । ਨੌਜਵਾਨ ਦੀ ਹੋਈ ਬੇਵਕਤੀ ਮੌਤ ਦੀ ਖਬਰ ਸੁਣ ਕੇ ਇਲਾਕੇ ‘ਚ ਸੋਗ ਦੀ ਲਹਿਰ ਹੈ। ਮ੍ਰਿਤਕ ਦੀ ਭੈਣ ਨੇ ਭਾਰਤ ਤੇ ਅਮਰੀਕਾ ਸਰਕਾਰ ਨੂੰ ਰੋਂਦੇ ਵਿਲਕਦੇ ਅਪੀਲ ਕੀਤੀ ਕਿ ਉਹ ਭਰਾ ਦਾ ਆਖਰੀ ਵਾਰ ਚਿਹਰਾ ਵੇਖਣਾ ਚਹੁੰਦੀ ਹੈ ਉਸ ਦੀ ਮਦਦ ਕੀਤੀ ਜਾਵੇ ।