News Breaking News International Latest News

ਤਹਿਰੀਕ-ਏ-ਤਾਲਿਬਾਨ ਨੇ ਪਾਕਿਸਤਾਨ ਵਿਰੋਧੀ ਕਦਮਾਂ ਨੂੰ ਰੋਕਣ ਲਈ ਬਣਾਇਆ ਕਮਿਸ਼ਨ

ਇਸਲਾਮਾਬਾਦ – ਅਫ਼ਗਾਨਿਸਤਾਨ ‘ਚ ਤਾਲਿਬਾਨ ਨੇ ਪਾਕਿਸਤਾਨ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਤਿੰਨ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ‘ਚ ਤਹਿਰੀਕ-ਏ-ਤਾਲਿਬਾਨ (ਟੀਟੀਪੀ), ਆਮ ਤੌਰ ‘ਤੇ ਪਾਕਿਸਤਾਨੀ ਤਾਲਿਬਾਨ ਦੇ ਨਾਂ ਤੋਂ ਜਾਣਿਆ ਜਾਣ ਵਾਲਾ ਇਹ ਸੰਗਠਨ ਅਫ਼ਗਾਨੀ ਜ਼ਮੀਨ ਨੂੰ ਸਰਹੱਦ ਪਾਰ ਅੱਤਵਾਦ ਲਈ ਇਸਤੇਮਾਲ ਕਰ ਰਿਹਾ ਹੈ।ਵਾਇਸ ਆਫ ਅਮਰੀਕਾ ਨੇ ਇਸਲਾਮਾਬਾਦ ‘ਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਅਫ਼ਗਾਨ ਤਾਲਿਬਾਨ ਕਮਿਸ਼ਨ ਵੱਲੋਂ ਟੀਟੀਪੀ ਨੇਤਾਵਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਪਾਕਿਸਤਾਨ ਨਾਲ ਹਿਸਾਬ ਬਰਾਬਰ ਕਰਨ ਦੀ ਉਹ ਕੋਸ਼ਿਸ਼ ਨਾ ਕਰਨ ਤੇ ਉਹ ਆਪਣੇ ਪਰਿਵਾਰ ਨਾਲ ਵਾਪਸ ਆਪਣੇ ਦੇਸ਼ ਪਰਤ ਆਉਣ।

ਵੀਓਏ ਦੀ ਰਿਪੋਰਟ ਮੁਤਾਬਕ ਅੱਤਵਾਦੀ ਸੰਗਠਨ ਤਾਲਿਬਾਨ ਨੇ ਪਾਕਿਸਤਾਨ ਵਿਰੋਧੀ ਇਸ ਅੱਤਵਾਦੀ ਸੰਗਠਨ ਟੀਟੀਪੀ ਨੂੰ ਪਾਕਿਸਤਾਨ ਸਰਕਾਰ ਖ਼ਿਲਾਫ਼ ਕੋਈ ਕਦਮ ਚੁੱਕਣ ਤੋਂ ਰੋਕਣ ਦੀ ਕੋਸ਼ਿਸ ਕੀਤੀ ਹੈ। ਨਾਲ ਹੀ ਉਨ੍ਹਾਂ ਨੂੰ ਅਫ਼ਗਾਨਿਸਤਾਨ ਪਰਤਣ ਲਈ ਕਿਹਾ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਾਹਿਦ ਹਾਫਜ਼ੀ ਚੌਧਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਿਛਲੀ ਅਫ਼ਗਾਨ ਸਰਕਾਰ ਦੇ ਸਾਹਮਣੇ ਵੀ ਅਸੀਂ ਟੀਟੀਪੀ ਦੇ ਪਾਕਿਸਤਾਨ ਖ਼ਿਲਾਫ਼ ਅੱਤਵਾਦੀ ਸਰਗਰਮੀਆਂ ‘ਚ ਅਫ਼ਗਾਨੀ ਜ਼ਮੀਨ ਦਾ ਇਸਤੇਮਾਲ ਕੀਤੇ ਜਾਣ ਦਾ ਮੁੱਦਾ ਉਠਾਉਂਦੇ ਰਹੇ ਹਾਂ ਤੇ ਅਸੀਂ ਇਸ ਮੁੱਦੇ ਨੂੰ ਅਫ਼ਗਾਨਿਸਤਾਨ ਦੀ ਭਵਿੱਖ ਦੀ ਸਰਕਾਰ ਦੇ ਸਾਹਮਣੇ ਵੀ ਉਠਾਂਦੇ ਰਹਾਂਗੇ। ਨਾਲ ਹੀ ਇਹ ਵੀ ਯਕੀਨੀ ਬਣਾਉਣ ਈ ਕਹਾਂਗੇ ਕਿ ਟੀਟੀਪੀ ਨੂੰ ਅਫ਼ਗਾਨਿਸਤਾਨ ‘ਚ ਪਾਕਿਸਤਾਨ ਖ਼ਿਲਾਫ਼ ਕੰਮ ਨਾ ਕਰਨ ਦਿੱਤਾ ਜਾਵੇ।

Related posts

ਇੰਗਲੈਂਡ ਦੀ ਸਭ ਤੋਂ ਵੱਡੀ ਪੰਥਕ ਸਟੇਜ ‘ਸ੍ਰੀ ਗੁਰੂ ਸਿੰਘ ਸਭਾ ਸਾਊਥਾਲ’ ਚੋਣ ‘ਚ “ਸ਼ੇਰ ਗਰੁੱਪ” ਜੇਤੂ !

admin

ਟਰੰਪ ਨੂੰ ਆਪਣੀਆਂ ਨੀਤੀਆਂ ਕਾਰਣ ਆਪਣੇ ਹੀ ਦੇਸ਼ ਵਿੱਚ ਵਿਰੋਧ ਦਾ ਸ੍ਹਾਮਣਾ ਕਰਨਾ ਪੈ ਰਿਹਾ !

admin

ਹਰਵਿੰਦਰ ਕੌਰ ਸੰਧੂ : ਪੰਜਾਬ ਦੇ ਫਿਰੋਜ਼ਪੁਰ ਤੋਂ ਬ੍ਰਿਟਿਸ਼ ਕੋਲੰਬੀਆ ਦੀ ਪਾਰਲੀਮੈਂਟ ਤੱਕ ਦਾ ਸਫ਼ਰ !

admin