News Breaking News International Latest News

ਤਾਲਿਬਾਨ ਨੂੰ ਮਾਨਤਾ ਨਾ ਦੇਣ ‘ਤੇ 9/11 ਵਰਗੇ ਹਮਲੇ ਦੇ ਬਿਆਨ ਤੋਂ ਮੁੱਕਰੇ ਪਾਕਿ ਐੱਨਐੱਸਏ

ਇਸਲਾਮਾਬਾਦ – ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਮੋਈਦ ਯੂਸੁਫ ਨੇ ਪਹਿਲਾਂ ਤਾਂ ਤਾਲਿਬਾਨ ਦੀ ਹਮਾਇਤ ‘ਚ ਵੱਡਾ ਬਿਆਨ ਦਿੱਤਾ, ਫਿਰ ਉਸ ਤੋਂ ਪੂਰੀ ਤਰ੍ਹਾਂ ਮੁਕਰ ਗਏ। ਐੱਨਐੱਸਏ ਨੇ ਕਿਹਾ ਸੀ ਕਿ ਪੱਛਮੀ ਦੇਸ਼ਾਂ ਨੇ ਤਾਲਿਬਾਨ ਨੂੰ ਮਾਨਤਾ ਨਾ ਦਿੱਤੀ ਤਾਂ ਅਮਰੀਕਾ ‘ਚ ਹੋਏ 9/11 ਵਰਗੇ ਹਮਲੇ ਫਿਰ ਹੋ ਸਕਦੇ ਹਨ। ਦਿ ਟਾਈਮਜ਼ ਦੀ ਪੱਤਰਕਾਰ ਕ੍ਰਿਸਟੀਨਾ ਲਾਂਬ ਨੂੰ ਇੰਟਰਵਿਊ ‘ਚ ਇਹ ਗੱਲ ਕਹਿਣ ਤੋਂ ਬਾਅਦ ਹੁਣ ਪਾਕਿ ਐੱਨਐੱਸਏ ਦਫ਼ਤਰ ਤੋਂ ਇਸ ‘ਤੇ ਸਫ਼ਾਈ ਦਿੱਤੀ ਗਈ ਹੈ। ਦਫ਼ਤਰ ਨੇ ਬਿਆਨ ਜਾਰੀ ਕੀਤਾ ਹੈ ਕਿ ਦਿ ਟਾਈਮਜ਼ ਨੂੰ ਦਿੱਤੀ ਆਪਣੀ ਇੰਟਰਵਿਊ ‘ਚ ਐੱਨਐੱਸਏ ਨੇ ਅਜਿਹਾ ਨਹੀਂ ਕਿਹਾ ਸੀ, ਉਨ੍ਹਾਂ ਦੇ ਬਿਆਨ ਦੀ ਤੋੜ-ਮਰੋੜ ਕੇ ਵਿਆਖਿਆ ਕੀਤੀ ਗਈ ਹੈ।

ਇਹ ਵਿਵਾਦ ਅਜਿਹੇ ਸਮੇਂ ਆਇਆ ਹੈ ਜਦੋਂ ਵਧੇਰੇ ਮਾਹਰ ਇਹ ਮੰਨਦੇ ਹਨ ਕਿ ਤਾਲਿਬਾਨ ਦੀ ਤਾਕਤ ਦੇ ਪਿੱਛੇ ਪਾਕਿਸਤਾਨੀ ਫ਼ੌਜ ਤੇ ਉਸ ਦੀ ਖ਼ੁਫ਼ੀਆ ਏਜੰਸੀ ਆਈਐੱਆਈ ਹੈ। ਪਾਕਿਸਤਾਨ ਨੇ ਹੀ ਤਾਲਿਬਾਨ ਨਾਲ ਕੰਮ ਕਰ ਰਹੇ ਹੋਰ ਅੱਤਵਾਦੀਆਂ ਨੂੰ ਲੰਬੇ ਸਮੇਂ ਤਕ ਸ਼ਹਿ ਦੇ ਕੇ ਅਫ਼ਗਾਨਿਸਤਾਨ ਸਰਕਾਰ ਨਾਲ ਲੁਕਵੀਂ ਜੰਗ ਛੇੜੀ ਹੋਈ ਸੀ। ਹੁਣੇ ਜਿਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵੀ ਤਾਲਿਬਾਨ ਦੇ ਪੱਖ ‘ਚ ਕਈ ਬਿਆਨ ਆਏ ਸਨ।

Related posts

ਭਾਰਤ ਅਤੇ ਮਾਲਦੀਵ ਵਿਚਕਾਰ ਨੇੜਲੇ ਸਬੰਧਾਂ ਅਤੇ ਸਦਭਾਵਨਾ ਦੇ 60 ਸਾਲ !

admin

ਥਾਈਲੈਂਡ-ਕੰਬੋਡੀਆ ਵਿਚਕਾਰ ਲੜਾਈ ਦਾ ਕੇਂਦਰ ਬਿੰਦੂ ਹੈ ਸਿ਼ਵ ਟੈਂਪਲ !

admin

ਭਾਰਤ ਨੇ ਪੰਜ ਸਾਲਾਂ ਬਾਅਦ ਚੀਨੀ ਸੈਲਾਨੀਆਂ ਲਈ ਦੁਬਾਰਾ ਦਰਵਾਜ਼ੇ ਖੋਲ੍ਹੇ !

admin