International

ਤਾਲਿਬਾਨ ਨੇ ਇਸ਼ਤਿਹਾਰਾਂ ’ਚ ਔਰਤਾਂ ਦੀ ਤਸਵੀਰ ’ਤੇ ਵੀ ਲਗਾਈ ਰੋਕ, ਲੋਕਾਂ ਨੇ ਪ੍ਰਗਟਾਇਆ ਰੋਸ

ਕਾਬੁਲ – ਤਾਲਿਬਾਨ ਨੇ ਮਹਿਲਾ ਵਿਰੋਧੀ ਆਪਣਾ ਅਕਸ ਹੋਰ ਮਜ਼ਬੂਤ ਕਰਦੇ ਹੋਏ ਇਸ਼ਤਿਹਾਰਾਂ ’ਚ ਔਰਤਾਂ ਦੀ ਤਸਵੀਰ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤਹਿਤ ਕਾਬੁਲ ’ਚ ਦੁਕਾਨਾਂ ਦੇ ਬਾਹਰ ਔਰਤਾਂ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਹਟਾਏ ਜਾਣਗੇ।

ਕਾਬੁਲ ਨਗਰ ਪਾਲਿਕਾ ਦੇ ਬੁਲਾਰੇ ਨੇਮਾਤੁੱਲਾ ਬਰਕਾਜਈ ਨੇ ਕਿਹਾ ਕਿ ਸਰਕਾਰ ਦੇ ਆਦੇਸ਼ ਮੁਤਾਬਕ ਨਗਰ ਪਾਲਿਕਾ ਦੇ ਅਧਿਕਾਰੀਆਂ ਨੂੰ ਸਾਰੀਆਂ ਦੁਕਾਨਾਂ ਤੇ ਵਪਾਰਕ ਕੇਂਦਰਾਂ ਦੇ ਸਾਈਨਬੋਰਡਾਂ ਤੋਂ ਔਰਤਾਂ ਦੀਆਂ ਤਸਵੀਰਾਂ ਹਟਾਉਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਫੈਸਲਾ ਇਸਲਈ ਲਿਆ ਕਿਉਂਕਿ ਤਸਵੀਰ ਇਸਲਾਮੀ ਨਿਯਮਾਂ ਦੇ ਖਿਲਾਫ਼ ਹਨ। ਇਸ ਦੇ ਵਿਰੋਧ ’ਚ ਕਾਬੁਲ ਦੇ ਬਿਊਟੀ ਪਾਰਲਰਾਂ ਦਾ ਕਹਿਣਾ ਹੈ ਕਿ ਇਸਲਾਮੀ ਸਰਕਾਰ ਦਾ ਇਹ ਫ਼ੈਸਲਾ ਗ਼ਲਤ ਹੈ। ਉਨ੍ਹਾਂ ਨੇ ਉਨ੍ਹਾਂ ਦੇ ਕਾਰੋਬਾਰ ’ਤੇ ਰੋਕ-ਟੋਕ ਨਾ ਲਗਾਉਣ ਦੀ ਅਪੀਲ ਕੀਤੀ ਹੈ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin