Breaking News International Latest News News

ਤਾਲਿਬਾਨ ਨੇ ਦੁਨੀਆ ਨਾਲ ਫਿਰ ਕੀਤੀ ਵਾਅਦਾ-ਖ਼ਿਲਾਫ਼ੀ

ਕਾਬੁਲ – ਤਾਲਿਬਾਨ ਦੀ ਅਗਵਾਈ ’ਚ ਅਫ਼ਗਾਨਿਸਤਾਨ ਦੇ ਸਿੱਖਿਆ ਮੰਤਰਾਲੇ ਨੇ ਸਾਰੇ ਸੈਕੰਡਰੀ ਸਕੂਲਾਂ ਨੂੰ ਸ਼ਨੀਵਾਰ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਹਾਲਾਂਕਿ, ਨਿਰਦੇਸ਼ ’ਚ ਸਿਰਫ਼ ਲੜਕਿਆਂ ਦੇ ਹੀ ਸਕੂਲ ’ਚ ਜਾਣ ਦਾ ਜ਼ਿਕਰ ਕੀਤਾ ਗਿਆ ਹੈ। ਇਸ ’ਚ ਲੜਕੀਆਂ ਦੀ ਸਕੂਲਾਂ ’ਚ ਵਾਪਸੀ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਤਾਲਿਬਾਨ ਸ਼ਾਸਨ ਦਾ ਇਹ ਫ਼ੈਸਲਾ ਪਿਛਲੇ ਮਹੀਨੇ ਕਾਬੁਲ ’ਚ ਸੱਤਾ ਸੰਭਾਲਣ ਤੋਂ ਬਾਅਦ ਕੀਤੇ ਗਏ ਵਾਅਦਿਆਂ ਦੇ ਉਲਟ ਹੈ। ਖਾਮਾ ਪ੍ਰੈੱਸ ਨੇ ਅਧਿਕਾਰਿਤ ਨਿਰਦੇਸ਼ ਦੇ ਹਵਾਲੇ ਤੋਂ ਕਿਹਾ ਕਿ ਸਾਰੇ ਨਿੱਜੀ ਤੇ ਸਰਕਾਰੀ ਸੈਕੰਡਰੀ, ਹਾਈ ਸਕੂਲਾਂ ਅਤੇ ਧਾਰਮਿਕ ਸਕੂਲਾਂ ਨੂੰ ਫਿਰ ਤੋਂ ਖੋਲ੍ਹਿਆ ਜਾਵੇਗਾ। ਇਸਦੇ ਤਹਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਕੂਲ ਜਾਣ ਦੀ ਆਗਿਆ ਦਿੱਤੀ ਗਈ ਹੈ। ਤਾਲਿਬਾਨ ਨੇ ਦੁਨੀਆ ਨਾਲ ਕੀਤੇ ਕਈ ਵਾਅਦਿਆਂ ਦੇ ਨਾਲ ਪਿਛਲੇ ਹਫ਼ਤੇ ਅਫਗਾਨਿਸਤਾਨ ’ਚ ਅੰਤਰਿਮ ਸਰਕਾਰ ਦਾ ਐਲਾਨ ਕੀਤਾ ਸੀ, ਜਿਸ ’ਚ ਪਿਛਲੇ ਤਾਲਿਬਾਨ ਸ਼ਾਸਨ (1996-2001) ਦੀਆਂ ਨੀਤੀਆਂ ਨੂੰ ਨਾ ਦੁਹਰਾਉਣ ਦਾ ਭਰੋਸਾ ਦਿੱਤਾ ਗਿਆ ਸੀ।  ਔਰਤਾਂ ਨੂੰ ਕੰਮ ’ਤੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਕਈ ਔਰਤਾਂ ਰੁਜ਼ਗਾਰ ਅਤੇ ਸਿੱਖਿਆ ਦੇ ਆਪਣੇ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਪੂਰੇ ਅਫਗਾਨਿਸਤਾਨ ’ਚ ਪ੍ਰਦਰਸ਼ਨ ਕਰ ਰਹੀ ਹੈ। ਮਾਹਰਾਂ ਤੇ ਅੰਤਰਰਾਸ਼ਟਰੀ ਸਮੁਦਾਇ ਨੇ ਮਹਿਲਾ ਅਧਿਆਪਕਾਵਾਂ ਅਤੇ ਵਿਦਿਆਰਥਣਾਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਨਵ-ਨਿਯੁਕਤ ਸਿੱਖਿਆ ਮੰਤਰੀ ਸ਼ੇਖ ਅਬਦੁਲਬਾਕੀ ਹੱਕਾਨੀ ਨੇ ਕਿਹਾ ਕਿ ਸ਼ਰਿਆ ਕਾਨੂੰਨ ਤਹਿਤ ਹੀ ਸਿੱਖਿਆ ਦੀਆਂ ਗਤੀਵਿਧੀਆਂ ਹੋਣਗੀਆਂ।ਹਾਲ ਹੀ ’ਚ ਤਾਲਿਬਾਨ ਵਨ ਨਿੱਜੀ ਯੂਨੀਵਰਸਿਟੀ ਅਤੇ ਹੋਰ ਉੱਚ ਹਾਈ ਸਿੱਖਿਆ ਸੰਸਥਾਨਾਂ ਨੂੰ ਫਿਰ ਤੋਂ ਖੋਲ੍ਹ ਦਿੱਤਾ ਗਿਆ ਸੀ, ਪਰ ਕਲਾਸਾਂ ਨੂੰ ਲਿੰਗ ਦੇ ਆਧਾਰ ’ਤੇ ਵੰਡਿਆ ਗਿਆ ਸੀ। ਤਾਲਿਬਾਨ ਦੇ ਇਸ ਕਦਮ ਦੀ ਕਾਫੀ ਨਿੰਦਾ ਹੋਈ ਹੈ। ਇਸ ਦੌਰਾਨ ‘ਅਫਗਾਨਿਸਤਾਨ ਦੇ ਇਸਲਾਮੀ ਸਰਕਾਰੀ’ ਨੇ ਔਰਤ ਮਾਮਲਿਆਂ ਦੇ ਮੰਤਰਾਲਿਆਂ ਨੂੰ ਵੀ ਬੰਦ ਕਰ ਦਿੱਤਾ ਹੈ ਅਤੇ ਇਸਨੂੰ ਪ੍ਰੋਤਸਾਹਨ ਅਤੇ ਬੁਰਾਈ ਦੀ ਰੋਕਥਾਮ ਦੇ ਮੰਤਰਾਲੇ ਦੇ ਨਾਲ ਬਦਲ ਦਿੱਤਾ ਹੈ।

Related posts

ਭਾਰਤ ਮਾਰੀਸ਼ਸ ਵਿੱਚ ਨਵੀਂ ਸੰਸਦ ਇਮਾਰਤ ਬਣਾਉਣ ਵਿੱਚ ਸਹਿਯੋਗ ਕਰੇਗਾ !

admin

ਰਾਸ਼ਟਰਮੰਡਲ ਖੇਡ ਫੈਡਰੇਸ਼ਨ ਨੇ ਆਪਣਾ ਨਾਮ ਬਦਲਕੇ ‘ਰਾਸ਼ਟਰਮੰਡਲ ਖੇਡ’ ਰੱਖਿਆ !

admin

ਭਾਰਤ-ਮਾਰੀਸ਼ਸ ‘ਚ ਡੂੰਘੇ ਦੁਵੱਲੇ ਆਰਥਿਕ, ਸੱਭਿਆਚਾਰਕ ਅਤੇ ਕੂਟਨੀਤਕ ਸਬੰਧ !

admin