International

ਤਾਲਿਬਾਨ ਨੇ ਬੱਚੇ ਨੂੰ ਫਾਂਸੀ ‘ਤੇ ਲਟਕਾਇਆ

ਅਫਗਾਨਿਸਤਾਨ – ਤਾਲਿਬਾਨ ਦੇ ਲੜਾਕੂਆਂ ਨੇ ਅਫਗਾਨਿਸਤਾਨ ਦੇ ਤਾਖਰ ਪ੍ਰਾਂਤ ਦੇ ਇਕ ਪਿੰਡ ਵਿਚ ਬੱਚੇ ਨੂੰ ਫਾਂਸੀ ‘ਤੇ ਲਟਕਾ ਕੇ ਮਾਰ ਦਿੱਤਾ ਗਿਆ। ਇਸ ਬੇਰਹਿਮੀ ਦੀ ਕਹਾਣੀ ਪੰਜਸ਼ੀਰ ਆਰਬਜਵਰ ਨੇ ਸਾਹਮਣੇ ਆਈ ਹੈ, ਜੋ ਪੰਜਸ਼ੀਰ  ਤੇ ਅਫ਼ਗ਼ਾਨਿਸਤਾਨ   ਦੇ ਮਾਮਲਿਆਂ ਵਿਚ ਇਕ ਆਜ਼ਾਦ ਮੀਡੀਆ ਸਮੂਹ ਹੈ। ਪੰਜਸ਼ੀਰ ਆਰਬਜਵਰਨੇ ਇਕ ਟਵੀਟ ਵਿਚ ਇਹ ਜਾਣਕਾਰੀ ਦਿੱਤੀ ਹੈ ਤੇ ਤਾਲਿਬਾਨ ਦੀ ਇਸ ਕਰਤੂਤ ਨੂੰ   ਜਿਹੇ ਹੈਸ਼ਟੈਗ ਦੇ ਨਾਲ ਟਵੀਟ ਕੀਤਾ ਹੈ। ਤਾਲਿਬਾਨ ਦੀ ਅਜਿਹੀ ਕਰਤੂਤ ਨੇ ਇਹ ਸੰਦੇਸ਼ ਦਿੱਤਾ ਹੈ ਕਿ ਉਸ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਦਾ ਕੀ ਹਸ਼ਰ ਹੁੰਦਾ ਹੈ ਪਰ ਇਸ ਨਾਲ ਤਾਲਿਬਾਨ ਦੇ ਮਨੁੱਖੀ ਅਧਿਕਾਰ ਦੇ ਮੁੱਦਿਆਂ ‘ਤੇ ਸੁਧਾਰ ਦੇ ਦਾਅਵੇ ਖੋਖਲੇ ਸਾਬਿਤ ਹੋਏ ਹਨ।

ਤਾਲਿਬਾਨ ਨੂੰ ਸੱਤਾ ਵਿੱਚ ਆਏ ਨੂੰ ਸਿਰਫ਼ ਢੇਡ ਮਹੀਨਾ ਹੀ ਹੋਇਆ ਹੈ ਪਰ ਉਨ੍ਹਾਂ ਦੀ ਬੇਰਹਿਮੀ ਦੀਆਂ ਹੈਰਾਨ ਕਰਨ ਵਾਲੀਆਂ ਖਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਤਾਲਿਬਾਨ ਨੇ ਤਾਖਰ ਸੂਬੇ ‘ਚ ਇਕ ਬੱਚੇ ਨੂੰ   ਫਾਂਸੀ ‘ਤੇ ਲਟਕਾ ਦਿੱਤਾ ਸੀ। ਬੱਚੇ ਦਾ ਕਸੂਰ ਸਿਰਫ਼ ਇਨ੍ਹਾਂ ਸੀ ਕਿ ਉਸ ਦੇ ਪਿਤਾ ‘ਤੇ ਤਾਲਿਬਾਨ ਦੇ ਵਿਰੋਧੀ   ਦਾ ਮੈਂਬਰ ਹੋਣ ਦਾ ਸ਼ੱਕ ਸੀ।ਇਸ ਤੋਂ ਪਹਿਲਾਂ ਤਾਲਿਬਾਨ ਨੇ ਕਈ ਅਗਵਾਕਾਰਾਂ ਨੂੰ ਫਾਂਸੀ ‘ਤੇ ਲਟਕਾ ਦਿੱਤਾ ਹੈ, ਜਿਨ੍ਹਾਂ’ ਤੇ ਲੋਕਾਂ ਨੂੰ ਅਗਵਾ ਕਰਨ ਤੇ ਫਿਰੌਤੀ ਮੰਗਣ ਦਾ ਦੋਸ਼ ਹੈ। ਤਾਲਿਬਾਨ ਨੇ ਕਈ ਖੇਤਰਾਂ ਚ ਪੁਰਸ਼ਾਂ ਨੂੰ ਦਾੜ੍ਹੀ ਕੱਟਣ ਤੇ  ‘ਤੇ ਵੀ ਪਾਬੰਦੀ ਲਗਾਈ ਹੈ।ਦੱਸਣਯੋਗ ਹੈ ਕਿ ਤਾਲਿਬਾਨ ਨੇ 15 ਅਗਸਤ ਨੂੰ ਸੱਤਾ ‘ਚ ਆਉਣ ਤੋਂ ਬਾਅਦ ਇਕ ਦਰਮਿਆਨਾ ਚਿਹਰਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਲੜਕੀਆਂ ਨੂੰ ਪੜ੍ਹਨ ਦੀ ਇਜਾਜ਼ਤ ਵੀ ਦਿੱਤੀ ਸੀ ਪਰ ਹੁਣ ਉਸ ਨੇ ਇਸ ਵਿਚ ਕਈ ਸ਼ਰਤਾਂ ਲਾਗੂ ਕਰ ਦਿੱਤੀਆਂ ਹਨ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin