International

ਤੁਰਕੀ ’ਚ ਅਮਰੀਕੀ ਫੌਜੀਆਂ ’ਤੇ ਹਮਲਾ, 15 ਲੋਕ ਲਏ ਹਿਰਾਸਤ ਚ

ਇਸਤਾਂਬੁਲ – ਤੁਰਕੀ ਦੇ ਪੱਛਮੀ ਬੰਦਰਗਾਹ ਸ਼ਹਿਰ ਇਜ਼ਮਿਰ ‘ਚ ਅਮਰੀਕੀ ਸਮੁੰਦਰੀ ਫੌਜ ਦੇ ਜਹਾਜ਼ ‘ਤੇ ਤਾਇਨਾਤ 2 ਫੌਜੀ ਮੁਲਾਜ਼ਮਾਂ ‘ਤੇ ਸੋਮਵਾਰ ਨੂੰ ਹੋਏ ਹਮਲੇ ਦੇ ਸਬੰਧ ‘ਚ 15 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਜ਼ਮੀਰ ਗਵਰਨਰ ਦਫ਼ਤਰ ਨੇ ਮੰਗਲਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਤੁਰਕੀ ਯੂਥ ਯੂਨੀਅਨ ਦੇ ਮੈਂਬਰਾਂ ਦੇ ਇਕ ਸਮੂਹ ਨੇ ਇਜ਼ਮਿਰ ਦੇ ਕੋਨਾਕ ਜ਼ਿਲ੍ਹੇ ’ਚ ਕੱਲ ਦੁਪਹਿਰ 1 ਵਜੇ ਦੇ ਲਗਭਗ ਸਿਵਲ ਕੱਪੜਿਆਂ ਪਹਿਨੇ 2 ਅਮਰੀਕੀ ਫੌਜੀ ਮੁਲਾਜ਼ਮਾਂ ‘ਤੇ ਹਮਲਾ ਕੀਤਾ। ਦਫਤਰ ਨੇ ਦੱਸਿਆ ਕਿ ਜਹਾਜ਼ ‘ਤੇ ਤਾਇਨਾਤ 2 ਅਮਰੀਕੀ ਫੌਜੀ ਜਵਾਨਾਂ ਤੋਂ ਇਲਾਵਾ 5 ਹੋਰ ਫੌਜੀ ਵੀ ਮੌਜੂਦ ਸਨ, ਉਹ ਵੀ ਸਿਵਲ ਕਪੱੜੇ ’ਚ ਸਨ। ਤੁਰਕੀ ਦੇ ਸੁਰੱਖਿਆ ਬਲਾਂ ਨੇ ਤੁਰੰਤ ਦਖਲ ਦੇ ਕੇ ਸਾਰਿਆਂ ਨੂੰ ਛੁਡਵਾਇਆ। ਰਾਜਧਾਨੀ ਅੰਕਾਰਾ ਸਥਿਤ ਅਮਰੀਕੀ ਦੂਤਘਰ ਨੇ ਸੋਸ਼ਲ ਮੀਡੀਆ ‘ਐਕਸ’ ‘ਤੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਤੁਰਕੀ ਦੇ ਅਧਿਕਾਰੀਆਂ ਦਾ ਤੁਰੰਤ ਕਾਰਵਾਈ ਕਰਨ ਲਈ ਧੰਨਵਾਦ ਪ੍ਰਗਟਾਇਆ।

Related posts

ਭਾਰਤ ਮਾਰੀਸ਼ਸ ਵਿੱਚ ਨਵੀਂ ਸੰਸਦ ਇਮਾਰਤ ਬਣਾਉਣ ਵਿੱਚ ਸਹਿਯੋਗ ਕਰੇਗਾ !

admin

ਅਮਰੀਕਾ ਦੇ ਮੰਦਰ ਵਿੱਚ ਇਤਰਾਜ਼ਯੋਗ ਨਾਅਰੇ ਲਿਖੇ ਜਾਣ ਕਾਰਣ ਹਿੰਦੂ ਭਾਈਚਾਰੇ ‘ਚ ਡਰ ਅਤੇ ਚਿੰਤਾ !

admin

ਬਰਤਾਨੀਆ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ !

admin