ਸੁਭਾਨਪੁਰ – ਪਿੰਡ ਨਿਜਾਮਪੁਰ ਜਿਲ੍ਹਾ ਕਪੂਰਥਲਾ ਦੇ ਗੁਰਦੁਆਰਾ ਸਾਹਿਬ ਨਿਜਾਮਪੁਰ ਮੋੜ ਰਾੜਾ ਸਾਹਿਬ ਹੋਤੀ ਮਰਦਾਨ ‘ਚ ਅੱਜ ਸਵੇਰੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਨੂੰ ਸੰਗਤ ਵੱਲੋਂ ਕਾਬੂ ਕਰ ਲਿਆ ਗਿਆ ਸੀ, ਨੂੰ ਸਿੱਖ ਜਥੇਬੰਦੀਆਂ ਨੇ ਪੁਲਿਸ ਹਿਰਾਸਤ ‘ਚ ਮੌਤ ਦੇ ਘਾਟ ਉਤਾਰ ਦਿੱਤਾ। ਬਾਬਾ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 4 ਵਜੇ ਇੱਕ ਮੋਨਾ ਵਿਅਕਤੀ ਦਰਬਾਰ ਹਾਲ ਵਿੱਚ ਦਾਖਲ ਹੋ ਗਿਆ। ਉਨ੍ਹਾਂ ਕਿਹਾ ਕਿ ਉਸ ਵਕਤ ਗੁਰੂ ਸਾਹਿਬ ਜੀ ਦਾ ਪਰਕਾਸ਼ ਨਹੀ ਹੋਇਆ ਸੀ ਉਕਤ ਵਿਅਕਤੀ ਨੇ ਦਰਬਾਰ ਹਾਲ ਵਿੱਚ ਬੇਅਦਬੀ ਕਰਨ ਲਈ ਸੁਖਆਸਨ ਵਾਲੇ ਕਮਰੇ ਦੇ ਨਾਲ ਵਾਲੇ ਕਮਰੇ ਵਿੱਚ ਦਾਖਲ ਹੋ ਕਿ ਸਮਾਨ ਦੀ ਬੇਅਦਬੀ ਕੀਤੀ। ਜਦੋਂ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਸੰਗਤ ਦੀ ਮੱਦਦ ਨਾਲ ਕਾਬੂ ਕਰ ਲਿਆ।ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਪੁਲਿਸ ਚੌਕੀ ਬਣੀ ਹੋਈ ਹੈ। ਡੀਐਸਪੀ ਕਪੂਰਥਲਾ ਭਾਰੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ। ਪਰ ਸੰਗਤ ਵੱਲੋਂ ਉਕਤ ਵਿਅਕਤੀ ਨੂੰ ਪੁਲਿਸ ਹਵਾਲੇ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੂਚਨਾ ਮਿਲਣ ਤੇ ਸੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਵੀ ਘਟਨਾ ਸਥਾਨ ਤੇ ਪੁਜ ਗਈ ਸੀ । ਬੇਅਦਬੀ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਸਿੱਖ ਜਥੇਬੰਦੀਆਂ ਮੋਕੇ ਤੇ ਪੁੱਜੀਆਂ ਸਿੱਖ ਜਥੇਬੰਦੀਆਂ ਲਗਾਤਾਰ ਦੋਸ਼ੀ ਨੂੰ ਸਿੱਖ ਜਥੇਬੰਦੀਆਂ ਦੇ ਹਵਾਲੇ ਕਰਨ ਦੀ ਮੰਗ ਕਰ ਰਹੀਆਂ ਸਨ ਇਸੇ ਵਿਚਕਾਰ ਕੁਝ ਸਿੰਘਾ ਨੇ ਉਕਤ ਵਿਅਕਤੀ ਉਪਰ ਜਾਨਲੇਵਾ ਹਮਲਾ ਕੀਤਾ ਪਰ ਪੁਲਿਸ ਨੇ ਉਸਨੂੰ ਬਚਾ ਲਿਆ ਜਿਸ ਵਿੱਚ ਥਾਣਾ ਸੁਭਾਨਪੁਰ ਦੇ ਐਸ ਐਚ ਉਹ ਅਮਨਦੀਪ ਸਿੰਘ ਨਾਹਰ ਵੀ ਮਾਮੂਲੀ ਜਖਮੀ ਹੋ ਗਏ।ਸਿੱਖ ਜਥੇਬੰਦੀਆਂ ਦਾ ਲਗਾਤਾਰ ਵਧਦਾ ਰੋਸ ਵੇਖ ਕਿ ਭਾਵੇ ਕਿ ਐਸ ਐਸ ਪੀ ਕਪੂਰਥਲਾ ਖੁਦ ਇਸ ਸਾਰੇ ਮਾਮਲੇ ਦੀ ਨਿਗਰਾਨੀ ਕਰ ਰਹੇ ਸਨ ਅਤੇ ਞੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਹੋਏ ਸਨ ਪਰ ਸਿੱਖ ਜਥੇਬੰਦੀਆਂ ਨੇ ਅਖੀਰ ਉਕਤ ਵਿਅਕਤੀ ਨੂੰ ਮੋਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧੀ ਐਸ ਐਸ ਪੀ ਕਪੂਰਥਲਾ ਨੇ ਉਕਤ ਵਿਅਕਤੀ ਦੀ ਮੋਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਰਹੀ ਹੈ ਜੋ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਪੁਲਿਸ ਹਿਰਾਸਤ ਵਿੱਚ ਉਕਤ ਵਿਅਕਤੀ ਦੇ ਕਤਲ ਤੋ ਬਾਅਦ ਡੀ ਆਈ ਜੀ ਗੁਰਿੰਦਰ ਸਿੰਘ ਢਿੱਲੋਂ ਘਟਨਾ ਸਥਾਨ ਉੱਤੇ ਪੁੱਜੇ ਤੇ ਸਾਰੀ ਘਟਨਾ ਦੀ ਜਾਣਕਾਰੀ ਹਾਸਿਲ ਕੀਤੀ ਪਰ ਉਹਨਾਂ ਮੀਡੀਆ ਨਾਲ ਕਿਸੇ ਵੀ ਤਰ੍ਹਾਂ ਗੱਲਬਾਤ ਕੀਤੀ। ਐਸਐਮਓ ਡਾ. ਸੰਦੀਪ ਧਵਨ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਨਿਜ਼ਾਮਪੁਰ ਮੋੜ ਗੁਰਦੁਆਰਾ ਸਹਿਬ ਤੋਂ ਲਿਆਂਦਾ ਗਿਆ ਜ਼ਖਮੀ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਅਸਥਾਨ ’ਤੇ ਚੱਲ ਰਹੇ ਰਹਿਰਾਸ ਸਾਹਿਬ ਜੀ ਦੇ ਪਾਠ ਦਰਮਿਆਨ ਇਕ ਪਰਵਾਸੀ ਵਿਅਕਤੀ ਵਲੋਂ ਜੰਗਲਾ ਟੱਪ ਕੇ ਬੇਅਦਬੀ ਕੀਤੀ ਗਈ। ਵਿਅਕਤੀ ਵਲੋਂ ਦਰਸ਼ਨ ਕਰਨ ਵਾਲੇ ਪਾਸਿਓਂਂ ਜੰਗਲਾ ਟੱਪ ਕੇ ਅੰਦਰ ਦਾਖਲ ਹੋਇਆ ਅਤੇ ਤਾਬਿਆ ਦੇ ਅਗਲੇ ਪਾਸੇ ਪਈ ਇਤਿਹਾਸਕ ਕਿਰਪਾਨ ਨੂੰ ਵੀ ਚੁੱਕ ਲਿਆ। ਖਿੱਚੋਤਾਣ ਦੇ ਵਿਚ ਪ੍ਰਵਾਸੀ ਵਿਅਕਤੀ ਦਾ ਪੈਰ ਵੀ ਤਾਬਿਆ ਦੇ ਅਗਲੇ ਪਾਸੇ ਲੱਗੇ ਰੁਮਾਲਿਆਂ ਅਤੇ ਸਿਹਰਿਆਂ ’ਤੇ ਪੈ ਗਿਆ। ਮੌਕੇ ’ਤੇ ਤਾਇਨਾਤ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਉਸ ਵਿਅਕਤੀ ਨੂੰ ਕਾਬੂ ਕਰਕੇ ਬਾਹਰ ਲਿਆਂਦਾ। ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਅਤੇ ਉਨ੍ਹਾਂ ਦੇ ਨਾਲ ਸਾਈਡ ’ਤੇ ਬੈਠੇ ਚੌਰ-ਬਰਦਾਰ ਭਾਈ ਸਾਹਿਬ ਸਿੰਘ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਮੌਜੂਦ ਬੈਠੀ ਸੰਗਤ ਵੀ ਇਕਦਮ ਖੜੀ ਹੋ ਗਈ। ਕਾਬੂ ਕੀਤੇ ਪ੍ਰਵਾਸੀ ਵਿਅਕਤੀ ਨੂੰ ਪਹਿਲਾਂ ਪ੍ਰਕਰਮਾ ਵਿਖੇ ਸੀਸੀਟੀਵੀ ਕੰਟਰੋਲ ਰੂਮ ਕਮਰਾ ਨੰਬਰ 50 ਵਿਖੇ ਲਿਆਂਦਾ ਗਿਆ। ਉਸ ਤੋਂ ਉਪਰੰਤ ਇਸ ਵਿਅਕਤੀ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਉਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਖੜਿਆ ਗਿਆ। ਇਸੇ ਦਰਮਿਆਨ ਇਕ ਨਿੱਜੀ ਚੈਨਲ ’ਤੇ ਚੱਲ ਰਹੇ ਲਾਈਵ ਪ੍ਰਸਾਰਣ ’ਤੇ ਵੀ ਇਹ ਘਟਨਾ ਸੰਗਤਾਂ ਦੇ ਦੇਖਣ ਵਿਚ ਆ ਗਈ। ਜਿਸ ਦੇ ਫਲਸਰੂਪ ਇਹ ਵੀਡੀਆ ਸੋਸ਼ਲ ਮੀਡੀਆ ’ਤੇੇ ਅੱਗ ਵਾਂਗ ਫੈਲ ਗਈ, ਜਿਸ ਨੂੰ ਦੇਖਦਿਆਂ ਕੁਝ ਜਥੇਬੰਦੀਆਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਲਈ ਪਹੁੰਚ ਗਈਆਂ। ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਵਲੋਂ ਉਪਰੋਕਤ ਵਿਅਕਤੀ ਦੀ ਏਨੀ ਕੁੱਟਮਾਰ ਕੀਤੀ ਗਈ ਕਿ ਉਸ ਨੂੰ ਜਾਨੋ ਮਾਰ ਦਿੱਤਾ।