ਕੋਲਕਾਤਾ – ਤੇਜ਼ ਗੇਂਦਬਾਜ਼ ਦੀਪਕ ਚਾਹਰ ਤੇ ਯੁਵਾ ਬੱਲੇਬਾਜ਼ ਇਸ਼ਾਨ ਕਿਸ਼ਨ ਭਾਰਤ-ਏ ਟੀਮ ਦੇ ਚਾਰ ਦਿਨਾਂ ਮੈਚਾਂ ਦੀ ਸੀਰੀਜ਼ ਲਈ ਦੱਖਣੀ ਅਫਰੀਕਾ ਜਾਣਗੇ। ਗੁਜਰਾਤ ਦੇ ਸਲਾਮੀ ਬੱਲੇਬਾਜ਼ ਪਿ੍ਰਆਂਕ ਪਾਂਚਾਲ ਦੀ ਅਗਵਾਈ ’ਚ ਇਸ ਦੌਰ ਦੀ ਸ਼ੁਰੂਆਤ ਨਵੰਬਰ ਤੋਂ ਹੋਵੇਗੀ। ਭਾਰਤੀ ਟੀਮ ਦੌਰੇ ’ਤੇ ਤਿੰਨ ਮੈਚਾਂ ਦੀ ਸੀਰੀਜ਼ ਖੇਡੇਗੀ, ਜਿਸ ਦੇ ਸਾਰੇ ਮੁਕਾਬਲੇ ਬਲੋਮਫੋਂਟੇਨੇ ’ਚ ਖੇਡੇ ਜਾਣਗੇ। ਦੀਪਕ ਤੇ ਇਸ਼ਾਨ ਇਸ ਸਮੇਂ ਨਿਊਜ਼ੀਲੈਂਡ ਖ਼ਿਲਾਫ਼ ਤੀਸਰੇ ਟੀ-ਮੈਚ ਲਈ ਕੋਲਕਾਤਾ ’ਚ ਹਨ। ਨਿਊਜ਼ੀਲੈਂਡ ਖ਼ਿਲਾਫ਼ ਟੀ-20 ਸੀਰੀਜ਼ ਦੇ ਖ਼ਤਮ ਹੋਣ ਤੋਂ ਬਾਅਦ ਉਹ 23 ਨਵੰਬਰ ਨੂੰ ਏ-ਟੀਮ ਨਾਲ ਦੱਖਣੀ ਅਫਰੀਕਾ ਰਵਾਨਾ ਹੋਣਗੇ।ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਘਟਨਾਕ੍ਰਮ ਦਾ ਪੁਸ਼ਟੀ ਕਰਦੇ ਹੋਏ ਕਿਹਾ ਕਿ ਹਾਂ ਦੀਪਕ ਤੇ ਇਸ਼ਾਨ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਉਹ ਕੋਲਕਾਤਾ ’ਚ ਮੈਚ ਖ਼ਤਮ ਕਰਨਗੇ ਤੇ ਦੱਖਣੀ ਅਫਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ ਏ-ਟੀਮ ਨਾਲ ਜੁੜਨਗੇ।ਸਮਝਿਆ ਜਾਂਦਾ ਹੈ ਕਿ ਇਸ਼ਾਨ ਨੂੰ ਇਸ ਲਈ ਭੇਜਿਆ ਜਾ ਰਿਹਾ ਹੈ ਕਿਉਂਕਿ ਚੇਤਨ ਸ਼ਰਮਾ ਦੀ ਅਗਵਾਈ ਵਾਲੀ ਕਮੇਟੀ ਨੇ ਇਸ ਦੌਰੇ ਲਈ ਗਲਤੀ ਨਾਲ ਸਿਰਫ ਇਕ ਵਿਕਟ ਕੀਪਰ ਰੇਲਵੇ ਦੇ ਉਪੇਂਦਰ ਯਾਦਵ ਨੂੰ ਹੀ ਚੁਣਿਆ ਸੀ। ਬੋਰਡ ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਟੀਮ ਨੂੰ ਇਕ ਹੋਰ ਵਿਕਟ ਕੀਪਰ ਦੀ ਵੀ ਜ਼ਰੂਰਤ ਸੀ ਤੇ ਇਸ਼ਾਨ ਸਭ ਤੋਂ ਬਿਹਤਰ ਬਦਲ ਹਨ। ਉਹ ਹੁਣ ਸ਼ਾਇਦ ਇਸ ਕੰਮ ਲਈ ਪਹਿਲੀ ਪਸੰਦ ਹੋਣਗੇ।’ ਦੀਪਕ ਨੇ ਲਾਲ ਗੇਂਦ (ਟੈਸਟ) ਨਾਲ ਜ਼ਿਆਦਾ ਕ੍ਰਿਕਟ ਨਹੀਂ ਖੇਡੀ ਪਰ ਗੇਂਦ ਨੂੰ ਸਵਿੰਗ ਕਰਵਾਉਣ ਦੀ ਉਨ੍ਹਾਂ ਦੀ ਸਮਰੱਥਾ ਕਾਰਨ ਚੋਣਕਰਤਾ ਉਨ੍ਹਾਂ ਨੂੰ ਰੁੱਝੇ ਰੱਖਣਾ ਚਾਹੁੰਦੇ ਹਨ।
previous post