International

ਦੁਨੀਆਂ ਦੀਆਂ 20 ਚੋਟੀ ਦੀਆਂ ਕੰਪਨੀਆਂ ਵਿੱਚ ਉਚ ਅਹੁਦਿਆਂ ’ਤੇ ਕਾਬਜ਼ ਭਾਰਤੀ

ਨਵੀਂ ਦਿੱਲੀ – ਭਾਰਤੀ ਮੂਲ ਦੇ ਅਧਿਕਾਰੀ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿੱਚ ਉੱਚ ਅਹੁਦਿਆਂ ‘’ਤੇ ਕਾਬਜ਼ ਹਨ। ਭਾਰਤੀ ਮੂਲ ਦੇ ਕਈ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਹਨ, ਜੋ ਵਿਦੇਸ਼ੀ ਕੰਪਨੀਆਂ ਨੂੰ ਸੰਭਾਲ ਰਹੇ ਹਨ। ਅਸੀਂ ਤੁਹਾਨੂੰ ਅਜਿਹੇ 20 ਸੀ.ਈ.ਓ. ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ‘’ਚ ਗੂਗਲ, ਮਾਈਕ੍ਰੋਸਾਫਟ, ਵਰਲਡ ਬੈਂਕ ਤੋਂ ਲੈ ਕੇ ਯੂਟਿਊਬ ਤੱਕ ਵੱਡੀਆਂ ਕੰਪਨੀਆਂ ਦੀ ਕਮਾਨ ਭਾਰਤੀਆਂ ਦੇ ਹੱਥ ‘’ਚ ਹੈ। ਸੂਚੀ ਮੁਤਾਬਕ 4 ਕੰਪਨੀਆਂ ਵਿੱਚ ਭਾਰਤੀ ਮੂਲ ਦੀਆਂ ਔਰਤਾਂ ਵੀ ਸੀ.ਈ.ਓ. ਦੇ ਅਹੁਦੇ ‘’ਤੇ ਕਾਬਜ਼ ਹਨ।
ਵੱਡੀਆਂ ਕੰਪਨੀਆਂ ਵਿੱਚ ਸੀਈਓ ਦੇ ਅਹੁਦਿਆਂ ’ਤੇ ਕਾਬਜ਼ ਭਾਰਤੀਆਂ ਦੇ ਨਾਂ : ਸੁੰਦਰ ਪਿਚਾਈ (ਅਲਫਾਬੇਟ ਗੂਗਲ), ਸਤਿਆ ਨਡੇਲਾ (ਮਾਈਕ੍ਰੋਸਾਫਟ), ਨੀਲ ਮੋਹਨ (ਯੂਟਿਊਬ), ਸ਼ਾਂਤਨੂੰ ਨਾਰਾਇਣ (ਐਡੋਬ), ਅਜੈ ਬੰਗਾ (ਵਿਸ਼ਵ ਬੈਂਕ), ਅਰਵਿੰਦ ਕ੍ਰਿਸ਼ਨਾ (ਆਈਬੀਐੱਮ), ਵਿਵੇਕ ਸ਼ੰਕਰਨ (ਅਲਬਰਟਸੰਸ), ਜਾਰਜ ਕੁਰਿਅਨ (ਨੈੱਟਐਪ), ਨਿਕੇਸ਼ ਅਰੋੜਾ (ਪਾਲੋ ਆਲਟੋ ਨੈੱਟਵਰਕ), ਜੈਸ਼੍ਰੀ ਉੱਲਾਲ (ਅਰਿਸਟਾ ਨੈੱਟਵਰਕ), ਬਸੰਤ ਨਰਸਿਮਨ (ਨੋਵਾਰਟਿਸ), ਲਕਸ਼ਮਣ ਨਰਸਿਮਨ (ਸਟਾਰਬਕਸ), ਸੰਜੇ ਮਹਿਰੋਤਰਾ (ਮਾਈਕ੍ਰੋਨ ਟੈਕਨਾਲੋਜੀ), ਵਿਮਲ ਕਪੂਰ (ਹਨੀਵੇਲ), ਰੇਵਤੀ ਅਦਵੈਥੀ (ਫਲੈਕਸ), ਨੀਰਜ ਸ਼ਾਹ (ਵੈਫੇਅਰ), ਲੀਨਾ ਨਾਇਰ (ਚੈਨਲ), ਅਮ੍ਰਪਾਲੀ ਗਨ (ਓਨਲੀਫੈਂਸ), ਸੰਜੈ ਝਾਅ (ਮੋਟੋਰੋਲਾ ਮੋਬਿਲਿਟੀ), ਰਵੀ ਕੁਮਾਰ ਐੱਸ (ਕੋਗਨਿਜੇਂਟ)।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

admin

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

admin