ਜੇਨੇਵਾ – ਕੋਰੋਨਾ ਸੰਕ੍ਰਮਣ ਦਾ ਡੈਲਟਾ ਵੇਰੀਐਂਟ ਦਾ ਕਹਿਰ ਪੂਰੇ ਵਿਸ਼ਵ ‘ਚ ਦੇਖਣ ਨੂੰ ਮਿਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਇਹ ਵੇਰੀਐਂਟ ਹੁਣ ਤਕ 185 ਦੇਸ਼ਾਂ ‘ਚ ਫੈਲ ਚੁੱਕਾ ਹੈ। ਗਲੋਬਲ ਸਿਹਤ ਏਜੰਸੀ ਨੇ ਮੰਗਲਵਾਰ ਨੂੰ ਆਪਣੇ ਹਫਤਾਵਰੀ ਅਪਡੇਟ ‘ਚ ਕਿਹਾ ਕਿ 15 ਅਕਤੂਬਰ ਤੋਂ 15 ਸਤੰਬਰ ‘ਚ 90 ਫੀਸਦੀ ਮਾਮਲੇ ਡੈਲਟਾ ਵੇਰੀਐਂਟ ਦੇ ਪਾਏ ਗਏ ਹਨ। ਦੂਜੇ ਪਾਸੇ ਅਲਫਾ, ਬੀਟਾ ਤੇ ਗਾਮਾ ਦੇ ਇਕ ਫੀਸਦੀ ਤੋਂ ਘੱਟ ਮਾਮਲੇ ਪਾਏ ਗਏ ਹਨ।
ਕੋਵਿਡ-19 ‘ਤੇ ਵਿਸ਼ਵ ਸਿਹਤ ਸੰਗਠਨ ਦੀ ਤਕਨੀਕੀ ਮੁਖੀ ਮਾਰੀਆ ਵੈਨ ਕੇਰਖੋਵ ਨੇ WHO ਦੇ ਸੋਸ਼ਲ ਮੀਡੀਆ ਲਾਈਵ ਦੌਰਾਨ ਕਿਹਾ ਕਿ ਡੈਲਟਾ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਇਹ ਦੂਜੇ ਸੰਕ੍ਰਮਣਾਂ ਦੀ ਜਗ੍ਹਾ ਲੈ ਰਿਹਾ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਦੱਸਿਆ ਹੈ ਕਿ ਅਟਾ 81, ਇਓਟਾ ਘੱਟ ਤੋਂ ਘੱਟ 49 ਹੋਰ ਕੱਪਾ 57 ਦੇਸ਼ਾਂ ‘ਚ ਪਾਇਆ ਗਿਆ ਹੈ। ਦੁਨੀਆਭਰ ‘ਚ ਇਨ੍ਹਾਂ ਦੇ ਮਾਮਲਿਆਂ ‘ਚ ਭਾਰੀ ਗਿਰਾਵਟ ਤੋਂ ਬਾਅਦ ਇਨ੍ਹਾਂ ਨੂੰ ਵੇਰੀਐਂਟ ਆਫ ਇੰਸਟ੍ਰੈਸਟ ਨਾਲ ਵੇਰੀਐਂਟ ਅੰਡਰ ਮਾਨੀਟਰਿੰਗ ਦੀ ਸ਼੍ਰੈਣੀ ‘ਚ ਪਾ ਦਿੱਤਾ ਗਿਆ ਹੈ। ਯੂਐਸ ਸੈਂਟਰ ਫਾਰ ਡਿਜੀਜ ਕੰਟਰੋਲ ਐਂਡ ਪ੍ਰਿਵੈਂਸ਼ਨ ਨੇ ਮੰਗਲਵਾਰ ਨੂੰ ਰਿਪੋਰਟ ‘ਚ ਦੱਸਿਆ ਤੇਜ਼ੀ ਨਾਲ ਫੈਲਣ ਵਾਲੇ ਡੈਲਟਾ ਵੇਰੀਐਂਟ ਨੇ ਟੈਕਸਾਸ ਦੀ ਇਕ ਜੇਲ੍ਹ ‘ਚ ਟੀਕਾ ਲੈਣ ਵਾਲੇ ਤੇ ਨਾ ਲੈਣ ਵਾਲੇ ਦੋਵੇਂ ਆਬਾਦੀ ਨੂੰ ਸੰਕ੍ਰਮਿਤ ਕਰ ਦਿੱਤਾ ਹੈ। ਏਜੰਸੀ ਨੇ ਆਪਣੀ ਹਫ਼ਤਾਵਾਰੀ ਰਿਪੋਰਟ ‘ਚ ਦੱਸਿਆ ਕਿ ਜੇਲ੍ਹ ‘ਚ ਬੰਦ 233 ਕੈਦੀਆਂ ‘ਚੋਂ 185 ਭਾਵ 79 ਫੀਸਦੀ ਕੋਵਿਡ ਵੈਕਸੀਨ ਲੈ ਚੁੱਕੇ ਸੀ। ਜੁਲਾਈ ਤੇ ਅਗਸਤ ‘ਚ 172 ਭਾਵ 74 ਫੀਸਦੀ ਆਬਾਦੀ ਕੋਵਿਡ ਨਾਲ ਸੰਕ੍ਰਮਿਤ ਸੀ।