ਵਾਸ਼ਿੰਗਟਨ – ਅਰਜੰਟੀਨਾ ਦਾ ਜਾਪ ਪਰਿਵਾਰ ਪੰਜ ਮਹਾਦਵੀਪਾਂ ਦੀ ਯਾਤਰਾ ਕਰ ਕੇ 22 ਸਾਲ ਬਾਅਦ ਆਪਣੇ ਘਰ ਪਰਤ ਆਇਆ। ਉਨ੍ਹਾਂ ਇਹ ਯਾਤਰਾ ਓਵੈਲਿਸਕ ’ਚ 25 ਜਨਵਰੀ, 2000 ਨੂੰ ਸ਼ੁਰੂ ਕੀਤੀ ਸੀ। ਹੁਣ ਉਨ੍ਹਾਂ ਦੇ ਚਾਰੇ ਬੱਚੇ ਵੀ ਜਵਾਨ ਹੋ ਗਏ ਹਨ। ਹਰਮਨ, ਕੈਂਡੇਲਾਰੀਆ ਤੇ ਉਨ੍ਹਾਂ ਦੇ ਬੱਚਿਆਂ ਨੇ ਇਸ ਦੌਰਾਨ ਕੁੱਲ ਤਿੰਨ ਲੱਖ 62 ਹਜ਼ਾਰ ਕਿੱਲੋਮੀਟਰ ਦੀ ਦੂਰੀ ਤੈਅ ਕੀਤੀ। ਹਰਮਨ ਨੇ ਕਿਹਾ ਕਿ ਸਾਡਾ ਸੁਪਨਾ ਖਤਮ ਹੋ ਰਿਹਾ ਹੈ ਜਾਂ ਫਿਰ ਪੂਰਾ ਹੋ ਰਿਹਾ ਹੈ। ਹੁਣ ਕੀ ਕਰਨਗੇ? ਇਹ ਪੁੱਛੇ ਜਾਣ ’ਤੇ ਕਿ 53 ਸਾਲਾ ਹਰਮਨ ਨੇ ਕਿਹਾ ਕਿ ਹਜ਼ਾਰਾਂ ਬਦਲ ਹਨ।ਜਦੋਂ ਯਾਤਰਾ ਸ਼ੁਰੂ ਕੀਤੀ ਸੀ, ਉਸ ਸਮੇਂ ਕੈਂਡੇਲਾਰੀਆ 29 ਸਾਲ ਦੇ ਸਨ ਤੇ ਹੁਣ ਉਹ 51 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਖੋਜ ਉਹ ਲੋਕ ਹਨ, ਜਿਨ੍ਹਾਂ ਤੋਂ ਉਨ੍ਹਾਂ ਨੇ ਦੁਨੀਆ ਭਰ ’ਚ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ 102 ਦੇਸ਼ਾਂ ਦੀ ਯਾਤਰਾ ਕੀਤੀ ਤੇ ਕਦੇ-ਕਦੇ ਉਨ੍ਹਾਂ ਨੂੰ ਜੰਗ ਜਾਂ ਕਿਸੇ ਤਰ੍ਹਾਂ ਦੇ ਸੰਘਰਸ਼ ਕਾਰਨ ਰਸਤਾ ਬਦਲਣਾ ਪਿਆ। ਯਾਤਰਾ ਸ਼ੁਰੂ ਕਰਨ ਦੇ ਸਮੇਂ ਦੋਵਾਂ ਦੇ ਵਿਆਹ ਨੂੰ ਛੇ ਸਾਲ ਹੋ ਚੁੱਕੇ ਸਨ ਤੇ ਉਹ ਚੰਗੀ ਨੌਕਰੀ ਕਰਦੇ ਸਨ। ਉਨ੍ਹਾਂ ਨੇ ਆਪਣਾ ਘਰ ਵੀ ਬਣਾ ਲਿਆ ਸੀ।