ਨਿਊਯਾਰਕ – ਦੁਨੀਆ ਦੇ ਸਭ ਤੋਂ ਅਮੀਰ ਸ਼ਖ਼ਸ ਐਲਨ ਮਸਕ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਕ ਵੱਡਾ ਐਲਾਨ ਕੀਤਾ ਹੈ। ਮਸਕ ਨੇ ਕਿਹਾ ਕਿ ਉਹ ਨੌਕਰੀ ਛੱਡ ਕੇ ਇੰਫਲੂਏਂਸਰ ਬਣਨ ਦੀ ਸੋਚ ਰਹੇ ਹਨ। ਦੱਸਣਯੋਗ ਹੈ ਕਿ ਮਸਕ ਇਲੈਕਟ੍ਰਿਕ ਕਾਰ ਬਣਾਉਣ ਵਾਲੀ ਕੰਪਨੀ ਟੈਸਲਾ ’ਚ ਲਗਾਤਾਰ ਆਪਣੀ ਹਿੱਸੇਦਾਰੀ ਘੱਟ ਕਰ ਰਹੇ ਹਨ। ਵੀਰਵਾਰ ਨੂੰ ਉਨ੍ਹਾਂ ਨੇ ਕੰਪਨੀ ਦੇ 9,34,091 ਸ਼ੇਅਰ 96.3 ਕਰੋੜ ਡਾਲਰ ’ਚ ਵੇਚ ਦਿੱਤੇ। 10 ਫੀਸਦੀ ਹਿੱਸੇਦਾਰੀ ਵੇਚਣ ਦਾ ਟੀਚਾ ਹਾਸਲ ਕਰ ਲਈ ਉਨ੍ਹਾਂ ਨੂੰ ਹਾਲੇ ਹੋਰ 60 ਲੱਖ ਸ਼ੇਅਰ ਵੇਚਣੇ ਪੈਣਗੇ।
ਮਸਕ ਨੇ ਟਵੀਟ ਕਰਦੇ ਹੋਏ ਕਿਹਾ, ‘ਮੈਂ ਨੌਕਰੀ ਛੱਡ ਕੇ ਫੁੱਲਟਾਈਮ ਇੰਫਲੂਏਂਸਰ ਬਣਨ ਦੀ ਸੋਚ ਰਿਹਾ ਹਾਂ। ਉਨ੍ਹਾਂ ਨੇ ਲੋਕਾਂ ਤੋਂ ਇਸ ’ਤੇ ਰਾਇ ਵੀ ਮੰਗੀ ਹੈ। ਰਾਕੇਟ ਕੰਪਨੀ ਸਪੇਸਐਕਸ ਦੇ ਸੰਸਥਾਪਕ ਤੇ ਸੀਈਓ ਐਲਾਨ ਮਸਕ ਬ੍ਰੇਨ ਚਿੱਪ ਸਟਾਰਟਅੱਪ ਨਿਊਰਾਲਿੰਕ ਤੇ ਇਕ ਇੰਫ੍ਰਾਸਟ੍ਰਕਚਰ ਕੰਪਨੀ ਦੇ ਸਰਵੇ ਸਰਵਾ ਵੀ ਹਨ। ਇਸ ਸਾਲ ਜਨਵਰੀ ’ਚ ਮਸਕ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਕਈ ਸਾਲਾਂ ਤਕ ਟੈਸਲਾ ਦੇ ਸੀਈਓ ਬਣੇ ਰਹਿਣਗੇ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਉਨ੍ਹਾਂ ਨੇ ਟਵੀਟ ਕਰ ਕੇ ਆਪਣੇ ਫਾਲੋਅਰਸ ਤੋਂ ਪੁੱਛਿਆ ਸੀ ਕਿ ਕੀ ਉਨ੍ਹਾਂ ਨੂੰ ਇਲੈਕਟ੍ਰਿਕ ਕਾਰ ਬਣਾਉਣ ਵਾਲੀ ਆਪਣੀ ਕੰਪਨੀ ’ਚ 10 ਫੀਸਦੀ ਹਿੱਸੇਦਾਰੀ ਵੇਚਣੀ ਚਾਹੀਦੀ ਹੈ। ਇਸ ’ਤੇ ਜ਼ਿਆਦਾਤਰ ਫਾਲੋਅਰਸ ਨੇ ਸਹਿਮਤੀ ਪ੍ਰਗਟਾਈ ਸੀ।