News Breaking News India Latest News

ਦੁਨੀਆ ਦੇ 50 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚ ਸੱਤ ਹਰਿਆਣਾ ਦੇ

ਚੰਡੀਗੜ੍ਹ – ਦੁਨੀਆ ਦੇ 50 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ’ਚ ਹਰਿਆਣਾ ਦੇ ਸੱਤ ਸ਼ਹਿਰਾਂ ਦਾ ਸ਼ਾਮਿਲ ਹੋਣਾ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ। ਇਸ ਸੂਚੀ ’ਚ ਗੁਰੂਗ੍ਰਾਮ ਅਤੇ ਫਰੀਦਾਬਾਦ ਸ਼ਹਿਰ ਟੌਪ ’ਤੇ ਹੈ। ਗੁਰੂਗ੍ਰਾਮ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨੇੜੇ ਹਰਿਆਣੇ ਦਾ ਪ੍ਰਮੁਖ ਆਈਟੀ ਹੱਬ ਹੈ, ਜਿਸਦੀ ਪੂਰੀ ਦੁਨੀਆ ’ਚ ਪਛਾਣ ਹੈ। ਪ੍ਰਤੀ ਵਿਅਕਤੀ ਆਮਦਨ ਤੇ ਪ੍ਰਤੀ ਵਿਅਕਤੀ ਖ਼ਰਚ ’ਚ ਵੀ ਗੁਰੂਗ੍ਰਾਮ ਟੌਪ ’ਤੇ ਹੈ। ਗੁਰੂਗ੍ਰਾਮ ’ਚ ਪ੍ਰਦੂਸ਼ਣ ਦੇ ਵੱਧ ਰਹੇ ਪੱਧਰ ਅਤੇ ਸਿਹਤ ’ਤੇ ਪੈ ਰਹੇ ਉਲਟ ਅਸਰ ਦੀ ਚਿੰਤਾ ਤਾਂ ਵਿਧਾਨਸਭਾ ’ਚ ਦਿਖਾਈ ਦਿੱਤੀ, ਪਰ ਬਾਕੀ ਛੇ ਸ਼ਹਿਰਾਂ ਦੇ ਪ੍ਰਦੂਸ਼ਣ ਨੂੰ ਲੈ ਕੇ ਜਨਤਕ ਨੁਮਾਇੰਦੇ ਖ਼ਾਸ ਗੰਭੀਰ ਨਹੀਂ ਹੈ। ਸਵਿਸ ਸੰਗਠਨ, ‘ਆਈਕਿਉ ਏਅਰ’ ਦੁਆਰਾ ਤਿਆਰ ‘ਵਰਲਡ ਏਅਰ ਕੁਆਲਿਟੀ ਰਿਪੋਰਟ 2020’ ’ਚ ਹਰਿਆਣਾ ਦੇ ਜਿਹੜੇ ਪ੍ਰਦੂਸ਼ਿਤ ਸ਼ਹਿਰਾਂ ਦਾ ਜ਼ਿਕਰ ਕੀਤਾ ਗਿਆ ਹੈ, ਉਸ ’ਚ ਜੀਂਦ, ਹਿਸਾਰ, ਫਤਹਿਬਾਦ, ਯਮੁਨਾਨਗਰ ਅਤੇ ਰੋਹਤਕ ਵੀ ਸ਼ਾਮਿਲ ਹਨ। ਗੁਰੂਗ੍ਰਾਮ ਇਸ ’ਚ ਸੱਤਵੇਂ ਤੇ ਫਰੀਦਾਬਾਦ 11ਵੇਂ ਨੰਬਰ ’ਤੇ ਹੈ। ਪ੍ਰਦੂਸ਼ਣ ਦੇ ਮਾਮਲੇ ’ਚ ਜੀਂਦ 13ਵੇਂ ਅਤੇ ਹਿਸਾਰ 14ਵੇਂ ਨੰਬਰ ’ਤੇ ਹੈ। ਕੋਰੋਨਾ ਦੀ ਪਹਿਲੀ ਲਹਿਰ ਦੇ ਦੌਰਾਨ ਹਾਲਾਂਕਿ ਪ੍ਰਦੂਸ਼ਣ ਦੇ ਲੈਵਲ ’ਤੇ ਕਾਫੀ ਕਮੀ ਆਈ ਸੀ, ਪਰ ਦੂਸਰੀ ਲਹਿਰ ਆਉਣ ਤਕ ਪ੍ਰਦੂਸ਼ਣ ਦਾ ਪੱਧਰ ਫਿਰ ਵੱਧਦਾ ਜਾ ਰਿਹਾ ਹੈ। ‘ਵਰਲਡ ਏਅਰ ਕੁਆਲਿਟੀ ਰਿਪੋਰਟ 2020’ ਨੂੰ ਕੁਝ ਲੋਕ ਇਹ ਕਹਿ ਕੇ ਖਾਰਜ ਕਰ ਸਕਦੇ ਹਨ ਕਿ ਇਕ ਸਾਲ ਪਹਿਲਾਂ ਦੀ ਰਿਪੋਰਟ ਦੇ ਆਧਾਰ ’ਤੇ ਪ੍ਰਦੂਸ਼ਣ ਦਾ ਮੌਜੂਦਾ ਲੈਵਲ ਨਹੀਂ ਆਂਕਿਆ ਜਾ ਸਕਦਾ, ਪਰ ਇਸ ਰਿਪੋਰਟ ਨੂੰ ਜੇਕਰ ਕੁਝ ਸਮਾਂ ਪੁਰਾਣਾ ਵੀ ਮੰਨ ਲਿਆ ਜਾਵੇ ਤਾਂ ਇਸ ਸੱਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਸੂਬੇ ’ਚ ਵੱਧਦਾ ਪ੍ਰਦੂਸ਼ਣ ਸਰਕਾਰ, ਜਨਤਕ ਨੁਮਾਇੰਦੇ, ਅਧਿਕਾਰੀਆਂ ਅਤੇ ਖ਼ਾਸ ਤੌਰ ’ਤੇ ਜਨਤਾ ਲਈ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ।ਅਜਿਹਾ ਵੀ ਨਹੀਂ ਹੈ ਕਿ ਕੋਈ ਸੰਸਦ, ਵਿਧਾਇਕ ਜਾਂ ਮੰਤਰੀ ਵਾਤਾਵਰਨ ਸੁਰੱਖਿਆ ਲਈ ਕੰਮ ਕਰੇ ਅਤੇ ਉਸਨੂੰ ਸਰਕਾਰ ਦਾ ਸਾਥ ਨਾ ਮਿਲੇ। ਬਰਸਾਤ ਦੇ ਮੌਸਮ ’ਚ ਪੌਦੇ ਲਗਾ ਕੇ ਫੋਟੋ ਖਿਚਵਾਉਣ ਦੀ ਰਸਮ ਅਦਾਇਗੀ ਤੋਂ ਇਲਾਵਾ ਉਨ੍ਹਾਂ ਦੀ ਦੇਖਭਾਲ ਬਹੁਤ ਵੱਡੀ ਜ਼ਰੂਰਤ ਬਣ ਗਈ ਹੈ। ਵਿਧਾਇਕ ਰਾਕੇਸ਼ ਦੌਲਤਾਬਾਦ ਅਨੁਸਾਰ ਪਿਛਲੇ 12 ਸਾਲਾਂ ’ਚ ਗੁਰੂਗ੍ਰਾਮ ਸ਼ਹਿਰ ’ਚ ਛੇ ਲੱਖ ਤੋਂ ਵੱਧ ਪੌਦੇ ਲਗਾਉਣ ਦਾ ਦਾਅਵਾ ਕੀਤਾ ਗਿਆ ਹੈ, ਪਰ ਇਥੇ ਦੋ ਕਰੋੜ ਵਾਹਨ ਹਨ। 40 ਲੱਖ ਦੀ ਆਬਾਦੀ ਹੈ। ਅਗਲੇ ਤਿੰਨ ਸਾਲਾਂ ’ਚ ਇਕ ਕਰੋੜ ਪੌਦੇ ਲਗਾਉਣ ਨਾਲ ਅਸੀਂ ਇਨ੍ਹਾਂ ’ਚੋਂ 30 ਲੱਖ ਤਕ ਪੌਦੇ ਬਚਾ ਸਕਦੇ ਹਾਂ, ਇਸ ਲਈ ਵਾਤਾਵਰਨ ਸੁਰੱਖਿਆ ’ਚ ਸਾਰਿਆਂ ਦੀ ਭਾਗੀਦਾਰੀ ਜ਼ਰੂਰੀ ਹੈ।

Related posts

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਤੇਜ਼ ਗੱਡੀ ਕਾਰਣ ਹਾਦਸੇ ਦੇ ਨੁਕਸਾਨ ਲਈ ਮੁਆਵਜ਼ੇ ਦੇ ਹੱਕਦਾਰ ਨਹੀਂ : ਸੁਪਰੀਮ ਕੋਰਟ

admin