India

ਦੁਸਹਿਰੇ ਵਾਲੇ ਦਿਨ ਦਰਦਨਾਕ ਹਾਦਸਾ, ਨਹਿਰ ’ਚ ਡਿੱਗੀ ਕਾਰ, ਇੱਕੋ ਪ੍ਰਵਾਰ ਦੇ 8 ਜੀਆਂ ਦੀ ਮੌਤ

ਗੂਹਲਾ ਚੀਕਾ – ਹਰਿਆਣਾ ਦੇ ਕੈਥਲ ਵਿੱਚ ਦੁਸਹਿਰੇ ਵਾਲੇ ਦਿਨ ਮੁੰਦੜੀ ਨਹਿਰ ਵਿੱਚ ਇੱਕ ਆਲਟੋ ਕਾਰ ਡੁੱਬ ਗਈ। ਕਾਰ ’ਚ ਸਵਾਰ 8 ਲੋਕਾਂ ਦੀ ਮੌਤ ਹੋ ਗਈ ਹੈ।ਇਸ ਹਾਦਸੇ ’ਚ 3 ਬੱਚਿਆਂ ਸਮੇਤ ਇੱਕੋ ਪਰਿਵਾਰ ਦੇ 8 ਲੋਕਾਂ ਦੀ ਮੌਤ ਹੋ ਗਈ।
ਇਹ ਪ੍ਰਵਾਰ ਕੈਥਲ ਦੇ ਪਿੰਡ ਡੀਂਗ ਦਾ ਰਹਿਣ ਵਾਲਾ ਸੀ।ਸ਼ਨੀਵਾਰ ਸਵੇਰੇ ਪਰਿਵਾਰ ਆਲਟੋ ਕਾਰ ’ਚ ਮੰਦਰ ’ਚ ਮੱਥਾ ਟੇਕਣ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਮੁੰਦੜੀ ਕੋਲ ਪੁੱਜਾ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਮੁੱਢਲੀ ਜਾਣਕਾਰੀ ਅਨੁਸਾਰ ਜਦੋਂ ਪਿੰਡ ਵਾਸੀਆਂ ਨੇ ਕਾਰ ਨੂੰ ਨਹਿਰ ਵਿਚ ਡਿੱਗਦੇ ਦੇਖਿਆ ਤਾਂ ਉਹ ਮੌਕੇ ’ਤੇ ਪੁੱਜੇ। ਕਾਫੀ ਮਿਹਨਤ ਤੋਂ ਬਾਅਦ ਕਾਰ ਨੂੰ ਬਾਹਰ ਕੱਢਿਆ ਗਿਆ।
ਕਾਰ ਵਿਚ ਸਵਾਰ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਸਾਰਿਆਂ ਨੂੰ ਮਿ੍ਰਤਕ ਐਲਾਨ ਦਿੱਤਾ।ਮਿ੍ਰਤਕਾਂ ਦੀ ਗਿਣਤੀ 8 ਹੈ, ਜਿਨ੍ਹਾਂ ਵਿੱਚੋਂ ਸੱਤ ਦੀਆਂ ਲਾਸ਼ਾਂ ਮਿਲੀਆਂ ਹਨ। 15 ਸਾਲਾ ਲੜਕੀ ਦੀ ਲਾਸ਼ ਅਜੇ ਤੱਕ ਨਹੀਂ ਮਿਲੀ। ਕਾਰ ਚਲਾ ਰਿਹਾ ਡਰਾਈਵਰ ਫਿਲਹਾਲ ਜ਼ਿੰਦਾ ਹੈ ਅਤੇ ਕੁੰਡਲੀ ਹਸਪਤਾਲ ’ਚ ਇਲਾਜ ਅਧੀਨ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੈਥਲ ਦੇ ਗੁਹਾਨਾ ਪਿੰਡ ਵਿੱਚ ਸਥਿਤ ਗੁਰੂ ਰਵਿਦਾਸ ਮੰਦਰ ਵਿੱਚ ਸਵੇਰੇ ਇੱਕ ਹੀ ਪਰਿਵਾਰ ਦੇ 9 ਮੈਂਬਰ ਮੱਥਾ ਟੇਕਣ ਜਾ ਰਹੇ ਸਨ। ਉਹ ਸਵੇਰੇ ਕਰੀਬ 8.30 ਵਜੇ ਘਰੋਂ ਨਿਕਲੇ ਸਨ।

Related posts

ਭਾਰਤ ਖੰਡਿਤ ਟ੍ਰਾਂਸਐਟਲਾਂਟਿਕ ਦੁਨੀਆ ਨੂੰ ਇਕੱਠੇ ਰੱਖ ਸਕਦਾ ਹੈ !

admin

ਭਾਰਤ ਸਰਕਾਰ ਵਲੋਂ ਭਾਰਤ ਦੇ ਰਾਸ਼ਟਰੀ ਗੀਤ ਲਈ ਵੱਡੇ ਦਿਸ਼ਾ-ਨਿਰਦੇਸ਼ ਜਾਰੀ

admin

ਅਭਿਸ਼ੇਕ ਸ਼ਰਮਾ ਆਈਸੀਸੀ ਟੀ20 ਬੱਲੇਬਾਜ਼ੀ ਰੈਂਕਿੰਗ ਵਿੱਚ ਟੌਪ ‘ਤੇ

admin