International

ਦੂਜੀ ਵਿਸ਼ਵ ਜੰਗ ‘ਚ ਸ਼ਹੀਦ ਹੋਏ ਸਮੂਹ ਸਿੱਖ ਫ਼ੌਜੀਆਂ ਦੀ ਯਾਦ ‘ਚ ਇਟਲੀ ਵਿਖੇ ਕਰਵਾਇਆ ਗਿਆ ਸ਼ਰਧਾਂਜਲੀ ਸਮਾਗਮ

ਮਿਲ‍‍ਾਨ – ਵਰਲਡ ਸਿੱਖ ਸ਼ਹੀਦ ਮਿਲੀਟਰੀ ਯਾਦਗਾਰੀ ਕਮੇਟੀ ਰਜਿ: ਇਟਲੀ ਵੱਲੋ ਕਮੂਨੇ ਦੀ ਪਾਲਾਸੋਲੋ ਸੁਲ ਸੇਨੀਓ ਜ਼ਿਲ੍ਹਾ ਫਿਰੈਂਸੇ ਵਿਖੇ ਸਥਾਨਕ ਕਮੂਨੇ ਦੇ ਸਹਿਯੋਗ ਨਾਲ ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਸਿੱਖ ਫ਼ੌਜੀਆਂ ਦਾ ਸ਼ਹੀਦੀ ਦਿਹਾੜਾ ਬਹੁਤ ਉਤਸਾਹ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ। ਜਿਸ ਵਿੱਚ ਆਰਗਿਲ ਰੋਮਾਨਯਾ ਗਰੁੱਪ ਵੱਲੋਂ ਮਿਲੀਟਰੀ ਬੈਂਡ ਨਾਲ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ।ਉਪਰੰਤ ਕਮੁੂਨੇ ਅਤੇ ਕਮੇਟੀ ਵੱਲੋਂ ਯਾਦਗਾਰ ਤੇ ਫੁੱਲ ਭੇਂਟ ਕੀਤੇ ਗਏ।ਕੋਵਿਡ ਦੀਆਂ ਪਾਬੰਦੀਆਂ ਕਾਰਨ ਇਸ ਵਾਰ ਵੀ ਸੰਗਤਾਂ ਦਾ ਭਾਰੀ ਇਕੱਠ ਨਹੀਂ ਕੀਤਾ ਗਿਆ।ਇਸ ਮੌਕੇ ਕਮੇਟੀ ਵੱਲੋਂ ਜਾਣਕਾਰੀ ਦਿੰਦਿਆਂ ਪ੍ਰਿਥੀਪਾਲ ਸਿੰਘ,ਸੇਵਾ ਸਿੰਘ ਫ਼ੌਜੀ,ਸਤਨਾਮ ਸਿੰਘ,ਜਗਦੀਪ ਸਿੰਘ ਮੱਲ੍ਹੀ,ਕੁਲਜੀਤ ਸਿੰਘ,ਗੁਰਮੇਲ ਸਿੰਘ ਭੱਟੀ ਅਤੇ ਜਸਬੀਰ ਸਿੰਘ ਧਨੋਤਾ ਨੇ ਦੱਸਿਆ ਕਿ ਕਮੇਟੀ ਵੱਲੋਂ ਇਟਲੀ ਵਿੱਚ 9 ਥਾਵਾਂ ਤੇ ਸ਼ਹੀਦਾਂ ਦੀਆਂ ਯਾਦਗਾਰਾਂ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ ਅਤੇ ਭਵਿੱਖ ਵਿੱਚ ਹੋਰ ਯਾਦਗਾਰਾਂ ਵੀ ਸਥਾਪਤ ਕੀਤੀਆਂ ਜਾਣਗੀਆਂ।ਸਮਾਗਮ ਵਿੱਚ ਹੋਰਨਾਂ ਤੋ ਇਲਾਵਾ ਗੁਰਪ੍ਰੀਤ ਸਿੰਘ ਗਿੱਲ,ਪ੍ਰਿਤਪਾਲ ਸਿੰਘ,ਹਰਵਿੰਦਰ ਸਿੰਘ,ਮਨਿੰਦਰ ਸਿੰਘ ਅਤੇ ਪਰਮਜੀਤ ਸਿੰਘ ਨੇ ਵੀ ਹਾਜ਼ਰੀ ਭਰੀ।

Related posts

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin