International

ਦੂਜੀ ਵਿਸ਼ਵ ਜੰਗ ‘ਚ ਸ਼ਹੀਦ ਹੋਏ ਸਮੂਹ ਸਿੱਖ ਫ਼ੌਜੀਆਂ ਦੀ ਯਾਦ ‘ਚ ਇਟਲੀ ਵਿਖੇ ਕਰਵਾਇਆ ਗਿਆ ਸ਼ਰਧਾਂਜਲੀ ਸਮਾਗਮ

ਮਿਲ‍‍ਾਨ – ਵਰਲਡ ਸਿੱਖ ਸ਼ਹੀਦ ਮਿਲੀਟਰੀ ਯਾਦਗਾਰੀ ਕਮੇਟੀ ਰਜਿ: ਇਟਲੀ ਵੱਲੋ ਕਮੂਨੇ ਦੀ ਪਾਲਾਸੋਲੋ ਸੁਲ ਸੇਨੀਓ ਜ਼ਿਲ੍ਹਾ ਫਿਰੈਂਸੇ ਵਿਖੇ ਸਥਾਨਕ ਕਮੂਨੇ ਦੇ ਸਹਿਯੋਗ ਨਾਲ ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਸਿੱਖ ਫ਼ੌਜੀਆਂ ਦਾ ਸ਼ਹੀਦੀ ਦਿਹਾੜਾ ਬਹੁਤ ਉਤਸਾਹ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ। ਜਿਸ ਵਿੱਚ ਆਰਗਿਲ ਰੋਮਾਨਯਾ ਗਰੁੱਪ ਵੱਲੋਂ ਮਿਲੀਟਰੀ ਬੈਂਡ ਨਾਲ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ।ਉਪਰੰਤ ਕਮੁੂਨੇ ਅਤੇ ਕਮੇਟੀ ਵੱਲੋਂ ਯਾਦਗਾਰ ਤੇ ਫੁੱਲ ਭੇਂਟ ਕੀਤੇ ਗਏ।ਕੋਵਿਡ ਦੀਆਂ ਪਾਬੰਦੀਆਂ ਕਾਰਨ ਇਸ ਵਾਰ ਵੀ ਸੰਗਤਾਂ ਦਾ ਭਾਰੀ ਇਕੱਠ ਨਹੀਂ ਕੀਤਾ ਗਿਆ।ਇਸ ਮੌਕੇ ਕਮੇਟੀ ਵੱਲੋਂ ਜਾਣਕਾਰੀ ਦਿੰਦਿਆਂ ਪ੍ਰਿਥੀਪਾਲ ਸਿੰਘ,ਸੇਵਾ ਸਿੰਘ ਫ਼ੌਜੀ,ਸਤਨਾਮ ਸਿੰਘ,ਜਗਦੀਪ ਸਿੰਘ ਮੱਲ੍ਹੀ,ਕੁਲਜੀਤ ਸਿੰਘ,ਗੁਰਮੇਲ ਸਿੰਘ ਭੱਟੀ ਅਤੇ ਜਸਬੀਰ ਸਿੰਘ ਧਨੋਤਾ ਨੇ ਦੱਸਿਆ ਕਿ ਕਮੇਟੀ ਵੱਲੋਂ ਇਟਲੀ ਵਿੱਚ 9 ਥਾਵਾਂ ਤੇ ਸ਼ਹੀਦਾਂ ਦੀਆਂ ਯਾਦਗਾਰਾਂ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ ਅਤੇ ਭਵਿੱਖ ਵਿੱਚ ਹੋਰ ਯਾਦਗਾਰਾਂ ਵੀ ਸਥਾਪਤ ਕੀਤੀਆਂ ਜਾਣਗੀਆਂ।ਸਮਾਗਮ ਵਿੱਚ ਹੋਰਨਾਂ ਤੋ ਇਲਾਵਾ ਗੁਰਪ੍ਰੀਤ ਸਿੰਘ ਗਿੱਲ,ਪ੍ਰਿਤਪਾਲ ਸਿੰਘ,ਹਰਵਿੰਦਰ ਸਿੰਘ,ਮਨਿੰਦਰ ਸਿੰਘ ਅਤੇ ਪਰਮਜੀਤ ਸਿੰਘ ਨੇ ਵੀ ਹਾਜ਼ਰੀ ਭਰੀ।

Related posts

ਤਾਨਾਸ਼ਾਹ ਕਿਮ ਜੋਂਗ ਉਨ ਨੇ ਤੜਕਸਾਰ ਮਚਾਈ ਹਲਚਲ, ਦੱਖਣੀ ਕੋਰੀਆ ’ਤੇ ਦਾਗ਼ੇ 200 ਤੋਂ ਵੱਧ ਗੋਲੇ

Bunty

ਇੰਟਰਨੈਟ ਮੀਡੀਆ ‘ਤੇ ਈਸ਼ਨਿੰਦਾ ਦੇ ਦੋਸ਼ ‘ਚ ਦੋ ਗ੍ਰਿਫਤਾਰ, ਕਾਨੂੰਨ ਦੀ ਹੋ ਰਹੀ ਹੈ ਦੁਰਵਰਤੋਂ

Bunty

ਪਾਕਿਸਤਾਨ ਵਲੋਂ ਸਿੱਖ ਸ਼ਰਧਾਲੂਆਂ ਨੂੰ ਛੱਡ ਕੇ ਭਾਰਤੀਆਂ ਦਾ ਵੀਜ਼ਾ ਮੁਅੱਤਲ !

admin