ਨਵੀਂ ਦਿੱਲੀ – ਕੀ ਵੈਕਸੀਨ ਦੀ ਇਕ ਬੂਸਟਰ ਡੋਜ਼ ਭਾਰਤ ਨੂੰ ਕੋਰੋਨਾ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰੇਗੀ ਜਿਸ ਦੀ ਭਾਰਤ ਨੂੰ ਤਲਾਸ਼ ਹੈ? ਦੇਸ਼ ਦੇ ਮਾਹਰਾਂ ਦਾ ਕਹਿਣਾ ਹੈ ਕਿ ਕੀ ਹੋ ਸਕਦਾ ਹੈ ਕਿ ਇਕ ਆਦਰਸ਼ ਸਥਿਤੀ ‘ਚ ਜਿੱਥੇ ਜ਼ਿਆਦਾਤਰ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਵੈਕਸੀਨ ਲਾਈ ਗਈ ਹੋਵੇ ਇਹ ਸਹੀ ਹੋਵੇ, ਪਰ ਉਦੋਂ ਨਹੀਂ ਜਦੋਂ ਸਿਰਫ਼ ਇਕ ਚੌਥਾਈ ਤੋਂ ਵੀ ਘੱਟ ਬਾਲਗ ਆਬਾਦੀ ਨੇ ਵੈਕਸੀਨ ਦੀਆਂ ਦੋਵਾਂ ਡੋਜ਼ਾ ਲਈਆਂ ਹੋਣ। ਜਿਵੇਂ-ਜਿਵੇਂ ਦੁਨੀਆਭਰ ‘ਚ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਨੂੰ ਲੈ ਕੇ ਬਹਿਸ ਤੇਜ਼ ਹੋ ਰਹੀ ਹੈ ਉਂਝ ਹੀ ਭਾਰਤ ‘ਚ ਇਸ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ ਪਰ ਦੇਸ਼ ਦੇ ਕਈ ਮਾਹਰਾਂ ਨੇ ਕਿਹਾ ਕਿ ਪਹਿਲ ਸੁਨਿਸ਼ਚਿਤ ਕਰਨ ਦੀ ਹੋਣੀ ਚਾਹੀਦੀ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਘੱਟੋਂ-ਘੱਟ ਵੈਕਸੀਨ ਦੀ ਪਹਿਲੀ ਡੋਜ਼ ਲੱਗ ਜਾਵੇ। ਇਮਊਨੋਲਾਜਿਸਟ ਸੱਤਿਆਜੀਤ ਰੱਥ ਦਾ ਕਹਿਣਾ ਹੈ ਕਿ 15 ਫੀਸਦੀ ਤੋਂ ਘੱਟ ਭਾਰਤੀ ਬਾਲਗਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲਾਈਆਂ ਗਈਆਂ ਹਨ ਤੇ ਇਸ ਦਾ ਸਪਸ਼ਟ ਅਰਥ ਇਹ ਹੈ ਕਿ ਸਾਰੇ ਭਾਰਤੀ ਜੋ ਇਨਫੈਕਟਿਡ ਦੇ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹਨ ਨੂੰ ਅਜੇ ਤਕ ਵੈਕਸੀਨ ਦੀਆਂ ਦੋਵਾਂ ਡੋਜ਼ਾਂ ਨਹੀਂ ਲੱਗੀਆਂ ਹਨ। ਨਵੀਂ ਦਿੱਲੀ ਦੇ ਨੈਸ਼ਨਲ ਇੰਸਟੀਚਿਊਂਟ ਆਫ ਇਮਊਨੋਲਾਜੀ ਦੇ ਸੱਤਿਆਜੀਤ ਰੱਥ ਨੇ ਅੱਗੇ ਕਿਹਾ ਕਿ ਇਸ ਲਈ ਮੈਨੂੰ ਲੱਗਦਾ ਹੈ ਕਿ ਇਸ ਪੱਧਰ ‘ਤੇ ਲੋਕਾਂ ਲਈ ਤੀਜੀ ਖੁਰਾਕ ਦੀ ਯੋਜਨਾ ਸ਼ੁਰੂ ਕਰਨਾ ਨੈਤਿਕ ਰੂਪ ਤੋਂ ਸਮੇਂ ਤੋਂ ਬਹੁਤ ਪਹਿਲਾਂ ਦੀ ਯੋਜਨਾ ਹੈ।ਉਨ੍ਹਾਂ ਅੱਗੇ ਕਿਹਾ ਕਿ ਅਜਿਹਾ ਕਰਨਾ ਵਿਵਹਾਰਕ ਰੂਪ ਤੋਂ ਸਮੇਂ ਤੋਂ ਪਹਿਲਾਂ ਵੀ ਹੈ ਕਿਉਂਕਿ ਸਾਨੂੰ ਅਸਲ ‘ਚ ਇਸ ਗੱਲ ਦਾ ਕੋਈ ਸਪਸ਼ਟ ਅੰਦਾਜ਼ਾ ਨਹੀਂ ਹੈ ਕਿ ਕਿਹੜੇ ਇਨਫੈਕਟਿਡ ਲਈ ਜ਼ਿਆਦਾ ਸੰਵਦੇਨਸ਼ੀਲ ਹੈ। ਅਸੀਂ ਜਾਣਦੇ ਹਾਂ ਕਿ ਕੁਝ ਸ਼੍ਰੇਣੀਆਂ ਗੰਭੀਰ ਬਿਮਾਰੀਆਂ ਦੀ ਲਪੇਟ ‘ਚ ਹਨ ਪਰ ਵਰਤਮਾਨ ਵੈਕਸੀਨ ਦੀਆਂ ਦੋਵੇਂ ਡੋਜ਼ ਕੋਰੋਨਾ ਵਾਇਰਸ ਖ਼ਿਲਾਫ਼ ਕਾਫੀ ਚੰਗੀ ਤਰ੍ਹਾਂ ਨਾਲ ਸੁਰੱਖਿਆ ਕਰਦੀ ਹੈ।
previous post