ਨਵੀਂ ਦਿੱਲੀ – ਦੇਸ਼ ਭਰ ’ਚ ਕੋਰੋਨਾ ਇਨਫੈਕਸ਼ਨ ਦੀ ਰਫ਼ਤਾਰ ਹੁਣ ਹੌਲੀ ਪੈਣ ਲੱਗੀ ਹੈ। ਇਸ ਦੇ ਬਾਵਜੂਦ ਅਜੇ ਦੇਸ਼ ਦੇ ਕਈ ਸੂਬਿਆਂ ’ਚ ਪੂਰਨ ਲਾਕਡਾਊਨ ਤੇ ਕਈ ਸੂਬਿਆਂ ’ਚ ਢੀਲ ਦੇ ਨਾਲ ਹਫਤਾਵਾਰੀ ਲਾਕਡਾਊਨ ਜਿਹੀ ਸਥਿਤੀ ਜਾਰੀ ਹੈ। ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ’ਚ ਹੁਣ ਐਤਵਾਰ ਨੂੰ ਲਾਕਡਾਊਨ ਕੀਤਾ ਗਿਆ ਹੈ। ਦੋਵਾਂ ਸੂਬਿਆਂ ’ਚ ਕੁਝ ਪਾਬੰਦੀਆਂ ’ਚ ਢੀਲ ਦਿੱਤੀ ਹੈ ਤੇ ਮਾਲ, ਰੇਸਤਰਾਂ, ਜਿਮ ਤੇ ਸਪਾ ਸੈਂਟਰਾਂ ਨੂੰ ਫਿਰ ਤੋਂ ਖੋਲ੍ਹਣ ਦੀ ਆਗਿਆ ਮਿਲ ਗਈ ਹੈ।ਦੇਸ਼ ਦੇ ਅੱਠ ਸੂਬਿਆਂ ’ਚ ਅਜੇ ਵੀ ਲਾਕਡਾਊਨ ਜਿਹੀਆਂ ਸਖ਼ਤ ਪਾਬੰਦੀਆਂ ਜਾਰੀ ਹਨ। ਇਹ ਸੂਬੇ ਹਨ ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਓਡੀਸ਼ਾ, ਤਾਮਿਲਨਾਡੂ, ਮਿਜੋਰਮ, ਗੋਅ ਤੇ ਪੁਡੂਚੇਰੀ। 23 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਲਾਕਡਾਊਨ ਜਾਰੀ ਹੈ। 23 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਕੋਰੋਨਾ ਮਾਮਲਿਆਂ ’ਚ ਕਮੀ ਨੂੰ ਦੇਖਦੇ ਹੋਏ weekend lockdown ਲਾਗੂ ਹੈ। ਇਹ ਹਨ – ਕਰਨਾਟਕ, ਕੇਰਲ, ਛੱਤੀਸਗੜ੍ਹ, ਦਿੱਲੀ ਮਹਾਰਾਸ਼ਟਰ, ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਜੰਮੂ-ਕਸ਼ਮੀਰ, ਲੱਦਾਖ, ਉੱਤਰਾਖੰਡ, ਪੰਜਾਬ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਨਗਾਲੈਂਡ, ਸਿੱਕਿਮ, ਅਸਾਮ, ਮਣੀਪੁਰ, ਆਂਧਰਾ ਪ੍ਰਦੇਸ਼ ਤੇ ਗੁਜਰਾਤ।
ਮਹਾਰਾਸ਼ਟਰ ’ਚ ਕੋਰੋਨਾ ਦੇ ਮਾਮਲਿਆਂ ’ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸੂਬੇ ’ਚ ਹੌਲੀ-ਹੌਲੀ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ। ਆਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਉਧਵ ਠਾਕਰੇ ਨੇ ਮਹਾਰਾਸ਼ਟਰ ਦੀ ਜਨਤਾ ਨੂੰ ਚਿਤਾਵਨੀ ਦਿੱਤੀ ਤੇ ਕਿਹਾ ਕਿ ਦਵਾਈਆਂ ਤੇ ਵੈਕਸੀਨ ਉਪਲਬਧ ਹਨ ਪਰ ਆਕਸੀਜਨ ਦੀ ਅਜੇ ਵੀ ਕਮੀ ਹੈ। ਮੁੱਖ ਮੰਤਰੀ ਨੇ ਕਿਹਾ, ‘ਅਸੀਂ ਆਕਸੀਜਨ ਦੀ ਉਪਲਬਧਤਾ ਦੇ ਆਧਾਰ ’ਤੇ ਪਾਬੰਧੀਆਂ ’ਚ ਢੀਲ ਦੇ ਰਹੇ ਹਾਂ। ਜੇ ਤੀਜੀ ਲਹਿਰ ਦੀ ਸ਼ੰਕਾ ਦੇ ਕਾਰਨ ਆਕਸੀਜਨ ਦੀ ਉਪਲਬਧਤਾ ਦੀ ਘਾਟ ਹੋਈ ਤਾਂ ਸੂਬੇ ’ਚ ਫਿਰ ਤੋਂ ਲਾਕਡਾਊਨ ਲਗਾਉਣਾ ਪੈ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਲਾਕਡਾਊਨ ਤੋਂ ਬਚਨ ਲਈ ਲੋਕਾਂ ਨੂੰ ਕੋਰੋਨਾ ਗਾਈਡਲਾਈਨ ਦਾ ਸਖਤੀ ਨਾਲ ਪਾਲਨ ਕਰਨਾ ਚਾਹੀਦਾ ਹੈ।