ਬਾੜਮੇਰ – ਉੱਤਰ ਪ੍ਰਦੇਸ਼ ਤੋਂ ਬਾਅਦ ਰਾਜਸਥਾਨ ਦੂਜਾ ਅਜਿਹਾ ਸੂਬਾ ਬਣ ਜਾਵੇਗਾ, ਜਿੱਥੇ ਐਮਰਜੈਂਸੀ ’ਚ ਫਾਈਟਰ ਪਲੇਨ ਹਾਈਵੇ ’ਤੇ ਉਤਾਰ ਕੇ ਦੁਬਾਰਾ ਉਡਾਣ ਭਰ ਸਕਣਗੇ। ਭਾਰਤ-ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਤੋਂ 40 ਕਿਲੋਮੀਟਰ ਭਾਰਤੀ ਇਲਾਕੇ ’ਚ ‘ਭਾਰਤ ਮਾਲਾ ਪ੍ਰੋਜੈਕਟ’ ਦੇ ਤਹਿਤ ਇਕ ਅਜਿਹਾ ਹਾਈਵੇ ਤਿਆਰ ਕੀਤਾ ਗਿਆ ਹੈ, ਜਿੱਥੋਂ ਲੜਾਕੂ ਜਹਾਜ਼ਾਂ ਦਾ ਆਪਰੇਸ਼ਨ ਕੀਤਾ ਜਾ ਸਕੇਗਾ। ਵੀਰਵਾਰ (9 ਸਤੰਬਰ 2021) ਨੂੰ ਇਸ ਨੂੰ ਜਾਰੀ ਕੀਤਾ ਜਾਵੇਗਾ।
ਰਾਜਸਥਾਨ ’ਚ ਇੰਟਰਨੈਸ਼ਨਲ ਬਾਰਡਰ ਨਾਲ ਲੱਗਦੇ ਜਾਲੋਰ ਜ਼ਿਲ੍ਹੇ ਦੇ ਚਿਤਲਵਾਨਾ ’ਚ ਇਹ ਰਨਵੇ ਬਣਾਇਆ ਗਿਆ ਹੈ। ਐੱਨਐੱਚ-925ਏ ’ਤੇ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਇਸ ਦਾ ਨਿਰਮਾਣ ਕੀਤਾ ਗਿਆ ਹੈ। ਜਾਲੋਰ ਜ਼ਿਲ੍ਹੇ ਦੇ ਅਗੜਾਵਾ ਤੋਂ ਸੇਸਾਵਾ ਦੇ ਵਿਚਕਾਰ ਐਮਰਜੈਂਸੀ ਏਅਰ ਸਟ੍ਰੀਪ ਬਣ ਕੇ ਤਿਆਰ ਹੋ ਗਈ ਹੈ। ਐਮਰਜੈਂਸੀ ਦੀ ਸਥਿਤੀ ’ਚ ਏਅਰ ਫੋਰਸ ਤੇ ਆਰਮੀ ਇਸ ਦਾ ਇਸਤੇਮਾਲ ਕਰ ਸਕੇਗੀ।
ਕਰੀਬ 33 ਕਰੋੜ ਦੀ ਲਾਗਤ ਨਾਲ ਬਣੀ ਹੈ ਇਸ ਏਅਰ ਸਟ੍ਰੀਪ ਦਾ ਉਦਘਾਟਨ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਸੜਨ ਅਵਾਜਾਈ ਮੰਤਰੀ ਨਿਤੀਨ ਗਡਕਰੀ 9 ਸਤੰਬਰ ਨੂੰ ਕਰਨਗੇ। ਹਵਾਈ ਪੱਟੀ ਦੇ ਕੋਲ ਡੋਮ ਤਿਆਰ ਹੋ ਰਿਹਾ ਹੈ, ਜਿਸ ’ਚ ਕੇਂਦਰੀ ਮੰਤਰੀਆਂ ਦਾ ਪ੍ਰੋਗਰਾਮ ਹੋਵੇਗਾ। ਇਸ ਦੌਰਾਨ ਹਾਈਵੇ ’ਤੇ ਲਗਪਗ ਤਿੰਨ ਘੰਟੇ ਤਕ ਕਈ ਲੜਾਕੂ ਜਹਾਜ਼ਾਂ ਦਾ ਟਰਾਇਲ ਵੀ ਹੋਵੇਗਾ ਤੇ ਸਰਹੱਦੀ ਇਲਾਕਿਆਂ ’ਚ ਲੜਾਕੂ ਜਹਾਜ਼ਾਂ ਦੀ ਆਵਾਜ਼ ਨਾਲ ਗੂੰਜ ਉਠਣਗੇ। ਐੱਨਐੱਚਏਆਈ ਵੱਲੋਂ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਬਣੇ ਹਾਈਵੇ ’ਤੇ 3 ਕਿਲੋਮੀਟਰ ਲੰਬੀ ਇਹ ਏਅਰ ਸਟ੍ਰੀਪ ਬਾੜਮੇਰ-ਜਾਲੋਰ ਬਾਰਡਰ ’ਤੇ ਬਣਾਈ ਗਈ ਹੈ।