India

ਦੇਸ਼ ’ਚ ਭਿਆਨਕ ਹੜ੍ਹ ਕਾਰਨ ਹੋਵੇਗੀ ਭਾਰੀ ਤਬਾਹੀ

ਜੰਮੂ – ਜਲਵਾਯੂ ਪਰਿਵਰਤਨ ਦੇ ਕਾਰਨ ਹਿਮਾਲੀਅਨ ਖੇਤਰ ਵਿੱਚ ਗਲੇਸ਼ੀਅਰ ਝੀਲਾਂ ਅਤੇ ਹੋਰ ਜਲ ਸਰੋਤਾਂ ਦੇ ਖੇਤਰ ਵਿੱਚ 2011 ਤੋਂ 2024 ਤਕ 10.81 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਗਲੇਸ਼ੀਅਲ ਲੇਕ ਆਉਟਬਰਸਟ ਫਲੱਡਜ਼ (ਜੀ.ਐਲ.ਓ. ਐਫ.) ਦੇ ਵਧ ਰਹੇ ਖ਼ਤਰੇ ਦਾ ਸਿੱਧਾ ਸੰਕੇਤ ਹੈ। ਕੇਂਦਰੀ ਜਲ ਕਮਿਸ਼ਨ (ਸੀ.ਡਬਲਿਊ.ਸੀ.) ਦੀ ਰਿਪੋਰਟ ਵਿੱਚ ਇਹ ਖ਼ੁਲਾਸਾ ਵਾਤਾਵਰਨ ਪ੍ਰੇਮੀਆਂ ਅਤੇ ਮਾਹਿਰਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਰਿਪੋਰਟ ਅਨੁਸਾਰ ਸਤਹ ਖੇਤਰ ਵਿੱਚ 33.7 ਫ਼ੀਸਦੀ ਦੇ ਵਿਸਥਾਰ ਨਾਲ ਭਾਰਤ ਵਿੱਚ ਝੀਲਾਂ ਵਿੱਚ ਹੋਰ ਵੀ ਵੱਡਾ ਵਾਧਾ ਹੋਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2011 ਦੌਰਾਨ ਭਾਰਤ ਅੰਦਰ ਗਲੇਸ਼ੀਅਰ ਝੀਲਾਂ ਦਾ ਕੁੱਲ ਵਸਤੂ ਖੇਤਰ 1962 ਹੈਕਟੇਅਰ ਸੀ, ਜੋ ਕਿ ਸਾਲ 2024 ਦੀ ਤੀਜੀ ਤਿਮਾਹੀ ਤੱਕ ਵਧ ਕੇ 2623 ਹੈਕਟੇਅਰ ਹੋ ਗਿਆ ਹੈ, ਜੋ ਉਨ੍ਹਾਂ ਦੇ ਖੇਤਰ ਵਿੱਚ 33.7 ਫ਼ੀਸਦੀ ਦਾ ਵਾਧਾ ਦਰਸਾਉਂਦਾ ਹੈ। ਇਸ ਤੋਂ ਇਲਾਵਾ ਭਾਰਤ ਵਿੱਚ 67 ਝੀਲਾਂ ਦੇ ਸਤਹ ਖੇਤਰ ਵਿੱਚ 40 ਫ਼ੀਸਦੀ ਤੋਂ ਵੱਧ ਦਾ ਵਾਧਾ ਦੇਖਿਆ ਗਿਆ, ਜੋ 7LO6 ਲਈ ਉੱਚ ਜੋਖਮ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਸ ਲਈ ਸਮੁੱਚੇ ਦੇਸ਼ ਨੂੰ ਇਸ ਭਿਆਨਕ ਹੜ੍ਹ ਦੀ ਸਥਿਤੀ ਤੋਂ ਬਚਾਉਣ ਲਈ ਯੋਗ ਉਪਰਾਲੇ ਕਰਨ ਦੀ ਲੋੜ ਹੈ। ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਹੋਇਆ ਸਭ ਤੋਂ ਵੱਧ ਵਿਸਤਾਰ 7LO6 ਦੇ ਵਧੇ ਖ਼ਤਰੇ ਸਮੇਤ ਡੂੰਘੀ ਨਿਗਰਾਨੀ ਅਤੇ ਤਬਾਹੀ ਦੀ ਤਿਆਰੀ ਦੀ ਲੋੜ ਨੂੰ ਦਰਸਾਉਂਦਾ ਹੈ। ਰਿਪੋਰਟ ਅਨੁਸਾਰ ਜਲਵਾਯੂ ਪਰਿਵਰਤਨ ਕਾਰਨ ਹਿਮਾਲੀਅਨ ਖੇਤਰ ’ਚ ਗਲੇਸ਼ੀਅਰ ਝੀਲਾਂ ਅਤੇ ਹੋਰ ਜਲ ਸਰੋਤਾਂ ਦਾ ਕੁੱਲ ਖੇਤਰਫਲ 2011 ’ਚ 5 ਲੱਖ 33 ਹਜ਼ਾਰ 401 ਹੈਕਟੇਅਰ ਤੋਂ 10.81 ਫ਼ੀਸਦੀ ਵਧ ਕੇ 2024 ’ਚ 5 ਲੱਖ 91 ਹਜ਼ਾਰ 108 ਹੈਕਟੇਅਰ ਹੋ ਗਿਆ ਹੈ। ਮਾਹਿਰਾਂ ਅਨੁਸਾਰ ਇਨ੍ਹਾਂ ਝੀਲਾਂ ਦੇ ਤੇਜ਼ੀ ਨਾਲ ਫੈਲਣ ਦਾ ਕਾਰਨ ਖੇਤਰ ਵਿੱਚ ਵੱਧ ਰਹੇ ਤਾਪਮਾਨ ਕਾਰਨ ਗਲੇਸ਼ੀਅਰਾਂ ਦਾ ਤੇਜ਼ੀ ਨਾਲ ਪਿਘਲਣਾ ਹੈ। ਰਿਪੋਰਟ ਵਿੱਚ ਕਿਹਾ ਗਿਆ ਕਿ ਭੌਤਿਕ ਤੌਰ ’ਤੇ ਪਹਾੜੀ ਗਲੇਸ਼ੀਅਰਾਂ ਦਾ ਸੁੰਗੜਨਾ ਅਤੇ ਗਲੇਸ਼ੀਅਰ ਝੀਲਾਂ ਦਾ ਵਿਸਤਾਰ ’ਗਲੋਬਲ ਵਾਰਮਿੰਗ’ ਦੇ ਸਭ ਤੋਂ ਤੇਜ਼ ਅਤੇ ਗਤੀਸ਼ੀਲ ਪ੍ਰਭਾਵਾਂ ਵਿੱਚੋਂ ਇੱਕ ਹੈ। ਇਸ ਲਈ ਅਜਿਹੀਆਂ ਵਾਤਾਵਰਣ ਤਬਦੀਲੀਆਂ ਦੇ ਕਾਰਨ ਇਸ ਖੇਤਰ ਵਿਚ ਛੋਟੀਆਂ ਝੀਲਾਂ ਵਿੱਚ ਪਾਣੀ ਦੇ ਸੰਚਾਰ ਵਿੱਚ ਤਬਦੀਲੀਆਂ ’ਤੇ ਮਹੱਤਵਪੂਰਣ ਪ੍ਰਭਾਵ ਪੈ ਸਕਦਾ ਹੈ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ 2040 ਦੀ ਚੰਦਰਮਾ ‘ਤੇ ਲੈਂਡਿੰਗ ਦਾ ਸੁਨੇਹਾ ਦਿੱਤਾ !

admin

ਭਾਰਤ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਮੱਛੀ ਉਤਪਾਦਕ ਹੈ !

admin