Bollywood

ਮਿਥੁਨ ਚੱਕਰਵਰਤੀ ਦੀ ਪਹਿਲੀ ਪਤਨੀ ਦਾ ਅਮਰੀਕਾ ‘ਚ ਹੋਇਆ ਦਿਹਾਂਤ

ਵਾਸ਼ਿੰਗਟਨ, ਡੀ.ਸੀ.- ਹਾਲ ਹੀ ‘ਚ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਅਦਾਕਾਰ ਮਿਥੁਨ ਚੱਕਰਵਰਤੀ ਦੀ ਪਹਿਲੀ ਪਤਨੀ ਹੇਲੇਨਾ ਲਿਊਕ ਦਾ ਅਮਰੀਕਾ ‘ਚ ਦਿਹਾਂਤ ਹੋ ਗਿਆ ਹੈ। ਮਸ਼ਹੂਰ ਡਾਂਸਰ ਅਤੇ ਅਭਿਨੇਤਰੀ ਕਲਪਨਾ ਅਈਅਰ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਮਿਥੁਨ ਅਤੇ ਹੇਲੇਨਾ ਦਾ ਵਿਆਹ ਸਿਰਫ਼ ਚਾਰ ਮਹੀਨੇ ਹੀ ਚੱਲ ਸਕਿਆ। ਹੇਲੇਨਾ ਨੇ ਅਮਿਤਾਭ ਬੱਚਨ ਦੀ ਫਿਲਮ ‘ਮਰਦ’ ‘ਚ ਖਾਸ ਕਿਰਦਾਰ ਨਿਭਾਇਆ ਸੀ। ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੀ ਹੇਲੇਨਾ ਡੇਲਟਾ ਏਅਰਲਾਈਨਜ਼ ਵਿੱਚ ਵੀ ਕੰਮ ਕਰਦੀ ਸੀ। ਬੀਤੀ ਰਾਤ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇਕ ਪੋਸਟ ‘ਚ ਲਿਖਿਆ ਸੀ ਕਿ ਉਹ ਠੀਕ ਮਹਿਸੂਸ ਨਹੀਂ ਕਰ ਰਹੇ ਸਨ। ਸਿਹਤ ਖ਼ਰਾਬ ਹੋਣ ਕਾਰਨ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ।

Related posts

ਅੰਜਲੀ ਅਰੋੜਾ ਦਾ ਸਨਸਨੀਖੇਜ ਖੁਲਾਸਾ, ‘ਮੈਨੂੰ ਪਿਆਰ ਦਿਖਾਉਣ ਲਈ ਕਿਹਾ

Bunty

ਅਦਾਕਾਰਾ ਕੈਟਰੀਨਾ ਕੈਫ ਵਲੋਂ ਤ੍ਰਿਵੇਣੀ ਸੰਗਮ ‘ਚ ਡੁੱਬਕੀ !

admin

ਧਰਮਿੰਦਰ ਨੇ ਵੀਡੀਓ ਦੇ ਜਰੀਏ ਦੱਸਿਆ ਕੌਣ ਹੈ ‘ਕੋਰੋਨਾ ਵਾਇਰਸ’ ਲਈ ਜ਼ਿੰਮੇਦਾਰ

admin