ਨਵੀਂ ਦਿੱਲੀ – ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਚੋਣਾਂ ਲਈ ਆਪਣੀ ਰਾਜ ਇਕਾਈ ਲਈ ਅਧਿਕਾਰਤ ਥੀਮ ਗੀਤ ਰਿਲੀਜ਼ ਕੀਤਾ ਹੈ। ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਇਹ ਥੀਮ ਗੀਤ ਗਾਇਆ ਹੈ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਪੁਰੀ ਇਸਦੇ ਲਈ ਇਨਪੁਟਸ ਦਿੱਤੇ ਹਨ। ਟੀਜ਼ਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਰਟੀ ਦੇ ਚਿਹਰੇ ਵਜੋਂ ਦਿਖਾਇਆ ਗਿਆ ਹੈ। ਮਿਊਜ਼ਿਕ ਵੀਡੀਓ ਵਿੱਚ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਵੀ ਦਰਸਾਇਆ ਗਿਆ ਹੈ।
ਦਿਲਚਸਪ ਗੱਲ ਇਹ ਹੈ ਕਿ ਇਸ ਗੀਤ ਦੀ ਵੀਡੀਓ ਵਿੱਚ ਤਸਵੀਰਾਂ ਦੀ ਇੱਕ ਲੜੀ ਵਿੱਚ ਬੀਜੇਪੀ ਨੇ ਪੰਜਾਬ ਵਿੱਚ ਪੀਐਮ ਮੋਦੀ ਦੀ ਸੁਰੱਖਿਆ ਉਲੰਘਣਾ ਦੀ ਤਸਵੀਰ ਵੀ ਲਗਾਈ ਹੈ। ਪੰਜਾਬ ਬੀਜੇਪੀ ਨੇ ਇਸ ਗੀਤ ਦੀ ਵੀਡੀਓ ਆਪਣੇ ਟਵਿੱਟਰ ਅਕਾਾਉਂਟ ਉੱਤੇ ਸ਼ੇਅਰ ਕੀਤੀ ਹੈ। ਜਿਸ ਵਿੱਚ ਲਿਖਿਆ ਗਿਆ ਹੈ ਕਿ
‘ਦੇਸ਼ ਦੀ ਖਾਤਰ ਜ਼ਿੰਦਾ ਹੈ
ਉਹ ਦੇਸ਼ ਦੀ ਖਾਤਿਰ ਮਰਦਾ ਹੈ
ਭਲੇ ਦੇਸ਼ ਦੀ ਖਾਤਰ ਜਾਨ ਜਾਵੇ
ਉਹ ਮਰਨ ਤੋਂ ਨਹੀਂ ਡਰਦਾ ਹੈ
ਪੰਜਾਬ ਵੱਧ ਚੱੜ ਬੋਲੇ
ਹੁਣ ਰੰਗ ਦੇ ਬਸੰਤੀ ਚੋਲਾ।