International

ਦੋ ਕਰੋੜ ਦੇ ਸੋਨੇ ਦੀ ਚੋਰੀ ਦੇ ਮਾਮਲੇ ’ਚ ਏਅਰ ਕੈਨੇਡਾ ਦੇ ਦੋ ਪੰਜਾਬੀ ਕਰਮਚਾਰੀਆਂ ਸਮੇਤ ਛੇ ਗਿ੍ਰਫ਼ਤਾਰ

ਮਿਸੀਸਾਗਾ – ਪੀਲ ਰੀਜਨਲ ਪੁਲੀਸ ਅਨੁਸਾਰ ਪਿਛਲੇ ਸਾਲ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੋਨੇ ਦੀ ਬਹੁਤ ਹੀ ਚਤੁਰ ਯੋਜਨਾਬੱਧ ਚੋਰੀ ਦੇ ਸਬੰਧ ’ਚ ਲੋੜੀਂਦੇ ਨੌਂ ਸ਼ੱਕੀਆਂ ਦੀ ਜਾਂਚਕਰਤਾਵਾਂ ਦੁਆਰਾ ਪਛਾਣ ਕਰ ਲਈ ਗਈ ਹੈ। ਚੋਰੀ ਦੀ ਇੱਕ ਸਾਲ ਦੀ ਬਰਸੀ ਦੇ ਮੌਕੇ ’ਤੇ ਇੱਕ ਨਿਊਜ਼ ਕਾਨਫ਼ਰੰਸ ’ਚ ਪੁਲੀਸ ਨੇ ਘੋਸ਼ਣਾ ਕੀਤੀ ਕਿ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਦੇ ਸਮੇਂ ਦੋ ਸ਼ੱਕੀ ਏਅਰ ਕੈਨੇਡਾ ’ਚ ਨੌਕਰੀ ਕਰਦੇ ਸਨ। ਪੁਲੀਸ ਨੇ 19 ਦੋਸ਼ ਲਗਾਏ ਗਏ ਹਨ ਅਤੇ ਤਿੰਨ ਸ਼ੱਕੀਆਂ – ਜੋ ਅਜੇ ਤਕ ਫ਼ੜੇ ਨਹੀਂ ਗਏ – ਦੀ ਗਿ੍ਰਫ਼ਤਾਰੀ ਲਈ ਕੈਨੇਡਾ-ਵਿਆਪੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ।
ਬੁੱਧਵਾਰ ਨੂੰ ਇੱਕ ਨਿਊਜ਼ ਕਾਨਫ਼ਰੰਸ ਦੌਰਾਨ ਪੁਲੀਸ ਨੇ ਕਿਹਾ ਕਿ 17 ਅਪ੍ਰੈਲ 2023 ਦੀ ਸ਼ਾਮ ਨੂੰ ਇੱਕ ਸ਼ੱਕੀ, ਜੋ ਇੱਕ ਪੰਜ-ਟਨ ਦੇ ਟਰੱਕ ’ਚ ਗੋਦਾਮ ’ਚ ਪਹੁੰਚਿਆ ਸੀ, ਵਲੋਂ ਏਅਰ ਕੈਨੇਡਾ ਦੇ ਕਾਰਗੋ ਗੋਦਾਮ ਤੋਂ 6,600 ਸੋਨੇ ਦੀਆਂ ਬਾਰਾਂ ਚੋਰੀ ਕੀਤੀਆਂ ਗਈਆਂ। ਇਹ ਸੋਨਾ ਲਗਭਗ 25 ਲੱਖ ਡਾਲਰਾਂ ਦੀ ਵਿਦੇਸ਼ੀ ਮੁਦਰਾ ਸਮੇਤ ਏਅਰ ਕੈਨੇਡਾ ਦੇ ਇੱਕ ਜਹਾਜ਼ ’ਚ ਲੱਦ ਕੇ ਜ਼ਿਊਰਿਖ ਤੋਂ ਟੋਰੌਂਟੋ ਭੇਜਿਆ ਗਿਆ ਸੀ, ਅਤੇ ਸਥਾਨਕ ਪੀਅਰਸਨ ਹਵਾਈ ਅੱਡੇ ’ਤੇ ਉਤਰਨ ਤੋਂ ਥੋੜ੍ਹੀ ਦੇਰ ਬਾਅਦ ਉਸੇ ਦੁਪਹਿਰ ਉਸ ਨੂੰ ਏਅਰ ਕੈਨੇਡਾ ਦੀ ਕਾਰਗੋ ਫ਼ੈਸਿਲਿਟੀ ’ਚ ਭੇਜ ਦਿੱਤਾ ਗਿਆ।
ਸੋਨੇ ਦੇ ਕੜੇ
ਪੁਲੀਸ ਨੇ ਦੋਸ਼ ਲਗਾਇਆ ਹੈ ਕਿ ਸ਼ੱਕੀ ਨੇ ਏਅਰ ਕੈਨੇਡਾ ਦੇ ਕਰਮਚਾਰੀਆਂ ਨੂੰ ਇੱਕ ਫ਼ਰਜ਼ੀ ਏਅਰਵੇਅ ਬਿੱਲ ਦਿਖਾਉਣ ਤੋਂ ਬਾਅਦ ਹੇਰਾਫ਼ੇਰੀ ਨਾਲ ਹਾਸਿਲ ਕੀਤਾ ਕੀਤਾ ਸੋਨਾ ਅਤੇ ਬੈਂਕ ਨੋਟ ਆਪਣੇ ਕਬਜ਼ੇ ’ਚ ਲੈ ਲਏ। “ਕਾਰਗੋ ਕਰਮਚਾਰੀਆਂ ਨੂੰ ਦਿਖਾਇਆ ਗਿਆ ਏਅਰਵੇਅ ਬਿੱਲ ਦਰਅਲ ਸੀਫ਼ੂਡ ਦੀ ਇੱਕ ਜਾਇਜ਼ ਸ਼ਿਪਮੈਂਟ ਲਈ ਸੀ ਜੋ ਇੱਕ ਦਿਨ ਪਹਿਲਾਂ ਹੀ ਉੱਥੋਂ ਚੁੱਕਿਆ ਜਾ ਚੁੱਕਾ ਸੀ,” ਡੀਟੈਕਟਿਵ ਸਾਰਜੈਂਟ (4et-Sgt) ਮਾਈਕ ਮੈਵਿਟੀ – ਜੋ ਸੋਨੇ ਦੀ ਚੋਰੀ ਦੇ ਇਸ ਕੇਸ (ਜਿਸ ਨੂੰ Project 24K ਦਾ ਕੋਡਨੇਮ ਦਿੱਤਾ ਗਿਆ ਸੀ) ਦੀ ਸੰਯੁਕਤ ਜਾਂਚ ਦੇ ਮੁੱਖ ਕੇਸ ਮੈਨੇਜਰ ਹਨ – ਨੇ ਪੱਤਰਕਾਰਾਂ ਨੂੰ ਦੱਸਿਆ। “ਉਹ ਡੁਪਲੀਕੇਟ ਏਅਰਵੇਅ ਬਿੱਲ ਏਅਰ ਕੈਨੇਡਾ ਕਾਰਗੋ ਦਫ਼ਤਰ ਅੰਦਰਲੇ ਇੱਕ ਪਿ੍ਰੰਟਰ ’ਤੇ ਛਾਪਿਆ ਗਿਆ ਸੀ।”
ਮੈਵਿਟੀ ਨੇ ਦੱਸਿਆ ਕਿ ਥੋੜ੍ਹੀ ਦੇਰ ਬਾਅਦ ਇੱਕ ਫ਼ੋਰਕਲਿਫ਼ਟ ਆਇਆ ਜਿਸ ਨੇ ਚੋਰੀ ਕੀਤਾ ਸੋਨਾ ਅਤੇ ਕਰੰਸੀ ਟਰੱਕ ਦੇ ਪਿਛਲੇ ਹਿੱਸੇ ’ਚ ਲੋਡ ਕਰ ਦਿੱਤੇ। ਲੋਡਿੰਗ ਉਪਰੰਤ ਉਸ ਟਰੱਕ ਦਾ ਡਰਾਈਵਰ ਸੋਨੇ ਦੀਆਂ 6,600 ਬਾਰਾਂ ਲੈ ਕੇ ਪਲਾਂ ’ਚ ਹੀ ਉੱਥੋਂ ਰਫ਼ੂਚੱਕਰ ਹੋ ਗਿਆ। ਚੋਰੀ ਦੇ ਸੋਨੇ ਦੀ ਕੀਮਤ ਉਸ ਵਕਤ ਲਗਭਗ 20 ਮਿਲੀਅਨ ਡਾਲਰ ਦੱਸੀ ਗਈ ਸੀ। ਬਿ੍ਰੰਕਸ ਕੈਨੇਡਾ, ਜਿਸ ਨੂੰ ਉਸ ਮਾਲ ਦੀ ਢੋਆ-ਢੁਆਈ ਲਈ ਸੁਰੱਖਿਆ ਅਤੇ ਲੌਜਿਸਟਿਕ ਸੇਵਾਵਾਂ ਦੀ ਜ਼ਿੰਮੇਵਾਰੀ ਨਿਭਾਉਣ ਲਈ ਹਾਇਰ ਕੀਤਾ ਗਿਆ ਸੀ, ਦਾ ਟਰੱਕ ਚੋਰੀ ਦੀ ਘਟਨਾ ਤੋਂ ਕੁਝ ਘੰਟਿਆਂ ਬਾਅਦ ਆਪਣਾ ਸੋਨਾ ਅਤੇ ਨਕਦੀ ਲੈਣ ਲਈ ਏਅਰ ਕੈਨੇਡਾ ਦੇ ਕਾਰਗੋ ਗੋਦਾਮ ’ਚ ਪਹੁੰਚਿਆ।
ਪੁਲੀਸ ਨੇ ਕਿਹਾ ਕਿ ਏਅਰ ਕੈਨੇਡਾ ਦੇ ਕਰਮਚਾਰੀਆਂ ਨੇ ਬਾਅਦ ’ਚ ਉਸ ਕਨਟੇਨਰ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਅਹਿਸਾਸਾ ਹੋਇਆ ਕਿ ਉਹ ਗੁੰਮ ਹੈ ਅਤੇ ਤੁਰੰਤ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ। ਮੈਵਿਟੀ ਨੇ ਕਿਹਾ ਕਿ ਅਗਲੇ ਦਿਨ ਤੜਕੇ 3 ਵਜੇ ਤੋਂ ਪਹਿਲਾਂ ਪੁਲੀਸ ਨੂੰ ਚੋਰੀ ਹੋਏ ਸਮਾਨ ਬਾਰੇ ਸੂਚਿਤ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਸੋਨਾ ਲੈ ਕੇ ਰਫ਼ੂਚੱਕਰ ਹੋਣ ਵਾਲੇ ਸ਼ੱਕੀ ਟਰੱਕ ਡਰਾਈਵਰ ਦੀ ਪਛਾਣ 25 ਸਾਲਾ ਡੁਰਾਂਟੇ ਕਿੰਗ-ਮੈਕਲੀਨ ਵਜੋਂ ਕੀਤੀ ਹੈ ਜੋ ਇਸ ਸਮੇਂ ਸੰਯੁਕਤ ਰਾਜ ਅਮਰੀਕਾ ’ਚ ਹਿਰਾਸਤ ’ਚ ਹੈ। ਮੈਵਿਟੀ ਨੇ ਕਿਹਾ ਕਿ ਕਿੰਗ-ਮੈਕਲੀਨ ਸੋਨਾ ਅਤੇ ਨਕਦੀ ਚੋਰੀ ਕਰਨ ਦੇ ਮਾਮਲੇ ਦੀ ਜਾਂਚ ਦੇ ਸਬੰਧ ’ਚ ਹੁਣ ਕੈਨੇਡਾ ਦੀਆਂ ਏਜੰਸੀਆਂ ਨੂੰ ਕਈ ਅਪਰਾਧਾਂ ਲਈ ਲੋੜੀਂਦਾ ਹੈ। ਇਨ੍ਹਾਂ ’ਚ ਪੰਜ ਹਜ਼ਾਰ ਡਾਲਰਾਂ ਤੋਂ ਵੱਧ ਦੀ ਚੋਰੀ ਅਤੇ ਅਪਰਾਧਕ ਢੰਗਾਂ ਨਾਲ ਪ੍ਰਾਪਤ ਕੀਤੇ ਮਾਲ ਉਸ ਦੇ ਕਬਜ਼ੇ ’ਚੋਂ ਫ਼ੜੇ ਜਾਣ ਦੋ ਦੋਸ਼ ਵੀ ਸ਼ਾਮਿਲ ਹਨ।
“ਸਤੰਬਰ 2023 ’ਚ, ਡੁਰਾਂਟੇ ਕਿੰਗ-ਮੈਕਲੀਨ ਨੂੰ ਪੈਨਸਿਲਵੇਨੀਆ ਸਟੇਟ ਪੁਲੀਸ ਦੁਆਰਾ ਚੈਂਬਰਜ਼ਬਰਗ, ਪੈਨਸਿਲਵੇਨੀਆ ਨੇੜੇ ਕਿਰਾਏ ਦੀ ਇੱਕ ਗੱਡੀ ’ਚ ਰੋਕਿਆ ਗਿਆ ਸੀ। ਥੋੜ੍ਹੇ ਜਿਹਾ ਪੈਦਲ ਪਿੱਛਾ ਕਰਨ ਤੋਂ ਬਾਅਦ, ਉਸ ਨੂੰ ਹਿਰਾਸਤ ’ਚ ਲੈ ਲਿਆ ਗਿਆ ਅਤੇ ਉਸ ਦੇ ਵਾਹਨ ’ਚੋਂ ਪੁਲੀਸ ਨੂੰ 65 ਗ਼ੈਰ-ਕਾਨੂੰਨੀ ਹਥਿਆਰ ਲੱਭੇ,” ਮੈਵਿਟੀ ਨੇ ਦੱਸਿਆ। ਉਸ ਨੇ ਕਿਹਾ ਕਿ Project 24K ਦੇ ਮੈਂਬਰ ਜਾਂਚ ਦੇ ਇਸ ਹਿੱਸੇ ਦੇ ਸਬੰਧ ’ਚ ਅਮਰੀਕਾ ਦੇ ਐਲਕੋਹਲ, ਤੰਬਾਕੂ ਅਤੇ ਫ਼ਾਇਰਆਰਮਜ਼ ਬਿਊਰੋ (1“6) ਨਾਲ ਸੰਪਰਕ ’ਚ ਹਨ। ਮੈਵਿਟੀ ਨੇ ਅੱਗੇ ਕਿਹਾ, “ਅਸੀਂ ਦੋਸ਼ ਲਗਾ ਰਹੇ ਹਾਂ ਕਿ ਟੋਰੌਂਟੋ ਪੀਅਰਸਨ ’ਤੇ ਸੋਨੇ ਦੀ ਚੋਰੀ ਕਰਨ ਵਾਲੇ ਕੁਝ ਲੋਕ ਪੈਨਸਿਨਵੇਨੀਆ ਤੋਂ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਦੇ ਕੁਝ ਪਹਿਲੂਆਂ ਨਾਲ ਜੁੜੇ ਹੋਏ ਸਨ।”
Project 24K ਦੇ ਹਿੱਸੇ ਵਜੋਂ ਪੀਲ ਰੀਜਨਲ ਪੁਲੀਸ ਨੇ ਕਿਹਾ ਕਿ ਕੈਨੇਡੀਅਨ ਮੁਦਰਾ ’ਚ M434,000 ਜ਼ਬਤ ਕੀਤੇ ਗਏ ਸਨ, ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਪੈਸੇ ਚੋਰੀ ਹੋਈਆਂ ਸੋਨੇ ਦੀਆਂ ਬਾਰਾਂ ’ਚੋਂ ਕੁਝ ਦੀ ਵਿਕਰੀ ਰਾਹੀਂ ਪ੍ਰਾਪਤ ਕੀਤੇ ਗਏ ਹੋ ਸਕਦੇ ਹਨ। ਜਾਂਚ ਦੌਰਾਨ, ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ ਸੋਨੇ ਦੇ ਛੇ ਕੜੇ ਵੀ ਜ਼ਬਤ ਕੀਤੇ ਜਿਨ੍ਹਾਂ ਦੀ ਕੀਮਤ ਲਗਭਗ M89,000 ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਧਾਤ ਪਿਘਲਾਉਣ ਵਾਲੇ ਉਪਕਰਣ ਵੀ ਬਰਾਮਦ ਕੀਤੇ ਜੋ ਇਸ ਉਦਯੋਗ ’ਚ ਸੋਨੇ ਦੀ ਮੂਲ ਬਣਤਰ ਨੂੰ ਬਦਲਣ ਲਈ ਵਰਤੇ ਜਾਂਦੇ ਹਨ। “ਸਾਡਾ ਮੰਨਣਾ ਹੈ ਕਿ ਜਿਹੜੀਆਂ ਚੀਜ਼ਾਂ ਤੁਸੀਂ ਅੱਜ ਇੱਥੇ ਦੇਖ ਰਹੇ ਹੋ, ਉਨ੍ਹਾਂ ਦੀ ਵਰਤੋਂ ਚੋਰੀ ਹੋਈਆਂ ਸੋਨੇ ਦੀਆਂ ਬਾਰਾਂ ਨੂੰ ਪਿਘਲਾ ਕੇ ਵੱਖ-ਵੱਖ ਰੂਪਾਂ ’ਚ ਤਬਦੀਲ ਕਰਨ ਲਈ ਕੀਤੀ ਗਈ ਸੀ, ਜਿਵੇਂ ਕਿ ਉਹ ਛੇ ਬਰੇਸਲੈੱਟਸ,” ਮੈਵਿਟੀ ਨੇ ਕਿਹਾ।
ਪੁਲੀਸ ਨੇ ਸ਼ੁਰੂ ’ਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਨੌਂ ਸ਼ੱਕੀਆਂ ਨੂੰ ਗਿ੍ਰਫ਼ਤਾਰ ਕੀਤੈ ਪਰ ਬਾਅਦ ’ਚ ਸਪੱਸ਼ਟ ਹੋਇਆ ਕਿ ਕੁੱਲ ਨੌਂ ਸ਼ੱਕੀਆਂ ’ਚੋਂ ਤਿੰਨ ਕੈਨੇਡਾ-ਵਿਆਪੀ ਵਾਰੰਟਾਂ ’ਤੇ ਹਾਲੇ ਵੀ ਲੋੜੀਂਦੇ ਹਨ ਜਦ ਕਿ ਚੌਥਾ (ਕਿੰਗ-ਮੈਕਲੀਨ) ਸੰਯੁਕਤ ਰਾਜ ਅਮਰੀਕਾ ਦੀ ਹਿਰਾਸਤ ’ਚ ਹੈ। ਵਰਣਨਯੋਗ ਹੈ ਕਿ ਸੋਨੇ ਦੀ ਇਹ ਚੋਰੀ ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਅਤੇ ਵਿਸ਼ਵ ਦੀ ਛੇਵੀਂ ਸਭ ਤੋਂ ਵੱਡੀ ਚੋਰੀ ਹੈ।

Related posts

ਕੈਨੇਡਾ ਵਿੱਚ ਘਰਾਂ ਦੀ ਘਾਟ ਕਰਕੇ 55% ਇੰਟਰਨੈਸ਼ਨਲ ਸਟੂਡੈਂਟਸ ਪਰੇਸ਼ਾਨ !

admin

ਟਰੰਪ ਨੇ ਮੈਕਸੀਕੋ ‘ਤੇ ਲਗਾਏ ਗਏ ਟੈਰਿਫ ਨੂੰ ਇਕ ਮਹੀਨੇ ਲਈ ਰੋਕਿਆ !

admin

ਅਮਰੀਕਨ ਇੰਮੀਗ੍ਰੇਸ਼ਨ ਵਲੋਂ ਗੁਰਦੁਆਰਿਆਂ ‘ਚ ਛਾਪੇਮਾਰੀ !

admin