ਫ਼ਤਹਿਗੜ੍ਹ ਸਾਹਿਬ – ਪੁਲਿਸ ਨੇ ਸੂਬੇ ’ਚ ਹੈਰੋਇਨ ਸਪਲਾਈ ਕਰਨ ਵਾਲੇ ਦੇ ਵਿਦੇਸ਼ੀ ਵਿਅਕਤੀਆਂ ਨੂੰ 350 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਐਂਡੀ ਨਮੰਦੀ ਇਜੇਨੇਚੇ ਵਾਸੀ ਸੈਕਟਰ 78 ਫਰੀਦਾਬਾਦ ਅਤੇ ਮਾਈਕ ਜੌਨਸਨ ਵਾਸੀ ਤੁਗਲਕ ਨਵੀਂ ਦਿੱਲੀ ਵਜੋਂ ਹੋਈ। ਦੋਨੋਂ ਮੂਲ ਰੂਪ ’ਚ ਨਾਈਜੀਰੀਆ ਵਾਸੀ ਹਨ। ਜਾਣਕਾਰੀ ਮੁਤਾਬਕ ਮੂਲੇਪੁਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਪਰੋਕਤ ਦੋਵੇਂ ਵਿਦੇਸ਼ੀ ਵਿਅਕਤੀ ਪਿੰਡ ਪਤਾਰਸੀ ਸਥਿਤ ਮੈਕਡਾਨਲ ਨੇੜੇ ਹੈਰੋਇਨ ਵੇਚਣ ਦੀ ਫਿਰਾਕ ’ਚ ਖੜ੍ਹੇ ਹਨ ਜੋ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ। ਪੁਲਿਸ ਨੇ ਕਾਰਵਾਈ ਕਰਦਿਆਂ ਐਂਡੀ ਤੋਂ 260 ਤੇ ਮਾਈਕ ਤੋਂ 45 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਦੋਵਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਲੈ ਲਿਆ ਹੈ।
previous post
next post
