Bollywood

ਦੰਗਲ ਅਦਾਕਾਰਾ ਜ਼ਾਇਰਾ ਵਸੀਮ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਦੇਹਾਂਤ

ਮੁੰਬਈ – ਬਾਲੀਵੁੱਡ ਫ਼ਿਲਮ ‘ਦੰਗਲ’, ‘ਸੀਕ੍ਰੇਟ ਸੁਪਰਸਟਾਰ’ ਅਤੇ ‘ਦਿ ਸਕਾਈ ਇਜ਼ ਪਿੰਕ’ ਵਰਗੀਆਂ ਫਿਲਮਾਂ ਕਰਨ ਜ਼ਾਇਰਾ ਵਸੀਮ ‘’ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ। ਉਸ ਨੇ ਆਪਣੇ ਪਿਤਾ ਦੇ ਦੇਹਾਂਤ ਬਾਰੇ ਸੋਸ਼ਲ ਮੀਡੀਆ ‘’ਤੇ ਇੱਕ ਦੁਖਦਾਈ ਪੋਸਟ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਆਪਣੇ ਪਿਤਾ ਦੇ ਦੇਹਾਂਤ ਦੀ ਦੁਖਦ ਖ਼ਬਰ ਸੋਸ਼ਲ ਮੀਡੀਆ ‘’ਤੇ ਸ਼ੇਅਰ ਕੀਤੀ ਹੈ। ਉਸ ਨੇ ਇੱਕ ਲੰਬੀ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਦੀ ਇਸ ਪੋਸਟ ‘’ਤੇ ਪ੍ਰਸ਼ੰਸਕ ਵੀ ਪ੍ਰਤੀਕਿਰਿਆ ਦੇ ਰਹੇ ਹਨ। ਆਪਣੀ ਪੋਸਟ ‘’ਚ ਉਨ੍ਹਾਂ ਨੇ ਲੋਕਾਂ ਨੂੰ ਫਰਿਆਦ ਵੀ ਕੀਤੀ ਹੈ।ਦੱਸ ਦਈਏ ਕਿ ਅਦਾਕਾਰਾ ਨੇ ਇੱਕ ਬਹੁਤ ਹੀ ਦੁਖਦਾਈ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ- ‘ਮੇਰੇ ਪਿਤਾ ਜ਼ਾਹਿਦ ਵਸੀਮ ਦਾ ਦੇਹਾਂਤ ਹੋ ਗਿਆ ਹੈ। ਕਿਰਪਾ ਕਰਕੇ ਉਨ੍ਹਾਂ ਨੂੰ ਆਪਣੀਆਂ ਦੁਆਵਾਂ ‘ਚ ਯਾਦ ਰੱਖੋ ਅਤੇ ਅਰਦਾਸ ਕਰੋ ਕਿ ਅੱਲਾਹ ਉਨ੍ਹਾਂ ਦੀਆਂ ਕਮੀਆਂ ਨੂੰ ਮੁਆਫ਼ ਕਰੇ ਅਤੇ ਉਨ੍ਹਾਂ ਦੀ ਯਾਤਰਾ ਨੂੰ ਆਸਾਨ ਬਣਾਵੇ। ਉਸ ਨੇ ਆਪਣੇ ਪਿਤਾ ਲਈ ਜੰਨਤ ਦੀ ਦੁਆ ਮੰਗੀ ਹੈ।

Related posts

ਫਿਲਮ ‘ਅਗਨੀ’ ਦਾ ਟ੍ਰੇਲਰ ਹੋਇਆ ਲਾਂਚ !

admin

ਬਲੈਕ ਬੈਲਟ ਹੈ ਗਾਇਕਾ ਅਭਿਲਿਪਸਾ ਪਾਂਡਾ, ਜਿਸ ਦਾ ‘ਹਰ ਹਰ ਸ਼ੰਭੂ’ ਗਾ ਕੇ ਫਰਮਾਨੀ ਨਾਜ਼ ਨੇ ਬਟੋਰੀਆਂ ਖ਼ੂਬ ਸੁਰਖੀਆਂ

Bunty

ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦਾ ਹੋਇਆ ਬ੍ਰੇਕਅੱਪ? ਇਨ੍ਹਾਂ ਜੋੜਿਆ ਦਾ ਵੀ ਟੁੱਟ ਚੁੱਕੈ ਰਿਸ਼ਤਾ

Bunty