International

ਦੱਖਣੀ ਕੋਰੀਆ ਨਾਲ ਬਿਹਤਰ ਸੰਬੰਧ ਚਾਹੁੰਦੇ ਹਨ ਕਿਮ ਜੋਂਗ ਉਨ

ਸਿਓਲ – ਉੱਤਰੀ ਕੋਰੀਆ ਦੇ ਸਰਬ ਉੱਚ ਆਗੂ ਕਿਮ ਜੋਂਗ ਉਨ ਦਾ ਦੱਖਣੀ ਕੋਰੀਆ ਤੇ ਅਮਰੀਕਾ ਨੂੰ ਲੈ ਕੇ ਕ੍ਰਮਵਾਰ ਨਰਮ ਤੇ ਗਰਮ ਰੁਖ਼ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਉਹ ਸਿਓਲ ਦੇ ਨਾਲ ਹਾਟਲਾਈਨ ਬਹਾਲ ਕਰਨ ਦੇ ਚਾਹਵਾਨ ਹਨ। ਹਾਲਾਂਕਿ ਇਸ ਦੇ ਨਾਲ ਹੀ ਕਿਮ ਨੇ ਵਾਸ਼ਿੰਗਟਨ ਦੀ ਗੱਲਬਾਤ ਦੀ ਤਜਵੀਜ਼ ਨੂੰ ਠੁਕਰਾ ਦਿੱਤਾ। ਉਨ੍ਹਾਂ ਕਿਹਾ ਕਿ ਅਮਰੀਕਾ ਦੁਸ਼ਮਣੀ ਰੱਖਦਾ ਹੈ। ਉਹ ਆਪਣੀ ਦੁਸ਼ਮਣੀ ਵਾਲੀ ਨੀਤੀ ਨੂੰ ਬਦਲੇ ਬਗੈਰ ਗੱਲਬਾਤ ਦੀ ਤਜਵੀਜ਼ ਦੇ ਰਿਹਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਹਾਲੀਆ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਉੱਤਰੀ ਕੋਰੀਆ ਦੇ ਨਾਲ ਬਗ਼ੈਰ ਕਿਸੇ ਸ਼ਰਤ ਦੇ ਗੱਲਬਾਤ ਕਰਨ ਲਈ ਤਿਆਰ ਹੈ।

ਕਿਮ ਦੇ ਇਸ ਤਾਜ਼ਾ ਬਿਆਨ ਤੋਂ ਜਾਹਿਰ ਹੁੰਦਾ ਹੈ ਕਿ ਉਹ ਅਮਰੀਕੀ ਪਾਬੰਦੀਆਂ ਤੋਂ ਰਾਹਤ ਪਾਉਣ ਲਈ ਦੱਖਣੀ ਕੋਰੀਆ ਦੀ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ। ਕਿਮ ਨੇ ਸੰਸਦ ‘ਚ ਅੰਤਰ ਕੋਰੀਆਈ ਹਾਟਲਾਈਨ ਨੂੰ ਅਕਤੂਬਰ ਤੋਂ ਬਹਾਲ ਕਰਨ ਦੀ ਇੱਛਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਹਾਟਲਾਈਨ ਬਹਾਲ ਹੋਣ ਨਾਲ ਦੋਵੇਂ ਦੇਸ਼ਾਂ ਵਿਚਾਲੇ ਸ਼ਾਂਤੀ ਸਥਾਪਤ ਹੋਵੇਗੀ, ਜਿਹੜੀ ਕੋਰੀਆਈ ਲੋਕਾਂ ਦੀ ਇੱਛਾ ਵੀ ਹੈ। ਕਿਮ ਨੇ ਕਿਹਾ, ‘ਸਾਡਾ ਮਕਸਦ ਦੱਖਣੀ ਕੋਰੀਆ ਨੂੰ ਨਾ ਤਾਂ ਉਕਸਾਉਣਾ ਹੈ ਤੇ ਨਾ ਹੀ ਇਸਨੂੰ ਨੁਕਸਾਨ ਪਹੁੰਚਾਉਣਾ ਹੈ।’ ਇੱਧਰ ਦੱਖਣੀ ਕੋਰੀਆ ਦੇ ਅੰਤਰ ਕੋਰੀਆਈ ਮਾਮਲਿਆਂ ਦੇ ਮੰਤਰਾਲੇ ਨੇ ਕਿਮ ਦੀ ਤਜਵੀਜ਼ ਦਾ ਸਵਾਗਤ ਕੀਤਾ ਹੈ। ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਤੇ ਅਮਰੀਕਾ ਦੇ ਸਾਂਝੇ ਫ਼ੌਜੀ ਅਭਿਆਸ ਦੇ ਵਿਰੋਧ ‘ਚ ਅਗਸਤ ‘ਚ ਹਾਟਲਾਈਨ ਨੂੰ ਬੰਦ ਕਰ ਦਿੱਤਾ ਸੀ।

Related posts

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin