Breaking News India Latest News News

‘ਦ ਵਾਇਰ’ : SC ਨੇ ਪੱਤਰਕਾਰਾਂ ‘ਤੇ ਹੋਈ FIR ਨੂੰ ਨਹੀਂ ਕੀਤਾ ਰੱਦ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਨਹੀਂ ਚਾਹੁੰਦਾ ਕਿ ਪ੍ਰੈੱਸ ਦੀ ਆਜ਼ਾਦੀ ਦਾ ਗਲ਼ਾ ਘੁੱਟ ਦਿੱਤਾ ਜਾਵੇ ਪਰ ਉਹ ਪੱਤਰਕਾਰਾਂ ਖ਼ਿਲਾਫ਼ ਦਰਜ ਮੁੱਢਲੀ ਜਾਂਚ ਨੂੰ ਰੱਦ ਕਰਨ ਲਈ ਸਿੱਧੇ ਉਨ੍ਹਾਂ ਨਾਲ ਸੰਪਰਕ ਕਰਨ ਲਈ ਇਕ ਵਖੱਰਾ ਰਸਤਾ ਨਹੀਂ ਬਣਾ ਸਕਦਾ ਹੈ। ਸੁਪਰੀਮ ਕੋਰਟ ਦਾ ਮੰਨਣਾ ਹੈ ਕਿ ਇਸ ਮਾਮਲੇ ਨੂੰ ਇੱਥੇ ਸੁਣਨ ਦਾ ਮਤਲਬ ਪੱਤਰਕਾਰਾਂ ਲਈ ਵੱਖ ਵਿਵਸਥਾ ਬਣਾਉਣਾ ਹੋਵੇਗਾ। ਹਾਲਾਂਕਿ, FIR ਰੱਦ ਨਾ ਕਰਦਿਆਂ ਕੋਰਟ ਨੇ ‘ਦ ਵਾਇਰ’ ਦੇ ਤਿੰਨ ਪੱਤਰਕਾਰਾਂ ਨੂੰ ਦੋ ਮਹੀਨੇ ਤਕ ਗ੍ਰਿਫ਼ਤਾਰੀ ਤੋਂ ਸੁਰੱਖਿਆ ਦਿੱਤੀ ਤੇ ਕਿਹਾ ਕਿ ਉਹ ਹਾਈ ਕੋਰਟ ਜਾ ਸਕਦੇ ਹਨ। ਦੱਸ ਦੇਈਏ ਕਿ ਕੋਰਟ ਤੋਂ ਉੱਤਰ ਪ੍ਰਦੇਸ਼ ‘ਚ ਪੱਤਰਕਾਰਾਂ ਖ਼ਿਲਾਫ਼ ਦਰਜ ਤਿੰਨ ਮੁੱਢਲੀ ਜਾਂਚ ਨੂੰ ਰੱਦ ਕਰਨ ਦੀ ਮੰਗ ਹੋਈ ਸੀ।

ਜੱਜ ਐੱਲ ਨਾਗੇਸ਼ਵਰ ਰਾਓ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਉਨ੍ਹਾਂ ਨੂੰ ਮੁੱਢਲੀ ਜਾਂਚ ਰੱਦ ਕਰਵਾਉਣ ਲਈ ਇਲਹਾਬਾਦ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਨੂੰ ਕਿਹਾ। ਬੈਂਚ ਨੇ ਕਿਹਾ, ‘ਜਿਸ ‘ਚ ਜੱਜ ਬੀ ਆਰ ਗਵਈ ਤੇ ਜੱਜ ਬੀ ਵੀ ਨਗਰਤਨਾ ਵੀ ਸ਼ਾਮਲ ਹੈ, ਤੁਸੀਂ ਹਾਈ ਕੋਰਟ ‘ਚ ਜਾਓ ਤੇ ਰੱਦ ਕਰਨ ਲਈ ਕਹੋ। ਅਸੀਂ ਗ੍ਰਿਫ਼ਤਾਰੀ ਤੋਂ ਬਚਾਉਣ ‘ਚ ਤੁਹਾਡੀ ਰੱਖਿਆ ਕਰਨਗੇ।’ ਸੁਪਰੀਮ ਕੋਰਟ ਫਾਊਂਡੇਸ਼ਨ ਫਾਰ ਇੰਡੀਪੇਂਡੇਂਟ ਜਰਨਲਿਜ਼ਮ ਵੱਲ਼ੋਂ ਦਾਇਰ ਇਕ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ, ਜੋ ਡਿਜੀਟਲ ਨਿਊਜ਼ ਪੋਰਟਲ ‘ਦ ਵਾਇਰ’ ਤੇ ਉਸ ਦੇ ਤਿੰਨ ਪੱਤਰਕਾਰਾਂ – ਸਿਰਾਜ ਅਲੀ, ਮੁਕੁਲ ਸਿੰਘ ਚੌਹਾਨ ਤੇ ਇਸਮਤ ਆਰਾ ਨੂੰ ਸ਼ਾਮਲ ਕਰਦੀ ਹੈ।

Related posts

ਭਾਰਤ ਮਾਰੀਸ਼ਸ ਵਿੱਚ ਨਵੀਂ ਸੰਸਦ ਇਮਾਰਤ ਬਣਾਉਣ ਵਿੱਚ ਸਹਿਯੋਗ ਕਰੇਗਾ !

admin

ਪਰਵਾਸ ਤੇ ਵਿਦੇਸ਼ੀ ਨਾਗਰਿਕ ਬਿੱਲ-2025 ਨੂੰ ਵਿਰੋਧੀ ਧਿਰ ਨੇ ਸੰਵਿਧਾਨ ਦੀ ਉਲੰਘਣਾ ਦੱਸਿਆ !

admin

ਹਾਕੀ ਇੰਡੀਆ ਵਲੋਂ 32 ਬਿਹਤਰੀਨ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ !

admin