ਚੰਡੀਗਡ਼੍ਹ – ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਭਵਨ ਵਿਚ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਨ। ਵਿਧਾਨ ਸਭਾ ਸੈਸ਼ਨ ਦੌਰਾਨ ਉਨ੍ਹਾਂ ਤੇ ਬਿਕਰਮ ਸਿੰਘ ਮਜੀਠੀਆ ਵਿਚਾਲੇ ਤਿੱਖੀ ਬਹਿਸ ਹੋਈ।ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮੁੱਦੇ ’ਤੇ ਅਕਾਲੀਆਂ ਨੇ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਵਿਚ ਜਾਣਬੁੱਝ ਕੇ ਖਲਨ ਪਾਇਆ ਕਿਉਂਕਿ ਉਨ੍ਹਾਂ ਦੇ ਮਨਾਂ ਵਿਚ ਡਰ ਹੈ।ਆਪਣੀ ਗੱਲ ਕਹਿਣ ਲਈ ਮੈਨੂੰ ਉਚੇਚੇ ਤੌਰ ’ਤੇ ਇਥੇ ਆ ਕੇ ਤੁਹਾਡੇ ਨਾਲ ਰੂਬਰੂ ਹੋਣਾ ਪਿਆ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਚੰਨੀ ਸਰਕਾਰ ਵੱਲੋਂ ਜੋ ਐਲਾਨ ਕੀਤੇ ਜਾ ਰਹੇ ਹਨ, ਉਹ ਕੁਝ ਸਮੇਂ ਲਈ ਨਹੀਂ ਬਲਕਿ 5 ਸਾਲਾਂ ਲਈ ਲਾਗੂ ਰਹਿਣਗੇ। ਸਿੱਧੂ ਨੇ ਕਿਹਾ ਕਿ ਜੋ ਰੋਡਮੈਪ ਪੰਜਾਬ ਦੀ ਤਰੱਕੀ ਲਈ ਬਣਾਇਆ ਗਿਆ ਹੈ, ਉਸ ਲਈ ਪੰਜਾਬ ਦੇ ਆਮਦਨ ਸੋਮਿਆਂ ਨਾਲ ਖਜ਼ਾਨਾ ਭਰਨਾ ਪਵੇਗਾ।ਸਿੱਧੂ ਨੇ ਕਿਸਾਨੀ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਅੱਜ ਕਿਸਾਨ ਧਰਨਿਆਂ ’ਤੇ ਬੈਠਾ, ਕਰਜ਼ ਕਾਰਨ ਖੁਦਕੁਸ਼ੀਆਂ ਹੋ ਰਹੀਆਂ ਹਨ, ਇਹ ਖੇਤੀਬਾਡ਼ੀ ਸੰਕਟ ਦੇ ਲੱਛਣ ਹਨ। ਪਿਛਲੇ 20 ਸਾਲਾਂ ਵਿਚ ਕਿਸਾਨੀ ਦੇ ਸੁਧਾਰ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। 2013 ਵਿਚ ਕੰਟਰੈਕਟ ਫਾਰਮਿੰਗ ਐਕਟ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਏ ਸਨ। 108 ਇਸ ਐਕਟ ਵਿਚ ਨੋਟੀਫਾਈ ਕੀਤੀਆਂ ਹਨ। ਇਕ ’ਤੇ ਵੀ ਐਮਐਸਪੀ ਨਹੀਂ।ਅਕਾਲੀ ਗੱਲ ਕਰਦੇ ਹਨ ਕਿਸਾਨੀ ਦੀ, ਆਰਡੀਨੈਂਸਾਂ ’ਤੇ ਤਿੰਨ ਥਾਂਵਾਂ ’ਤੇ ਸਾਈਨ ਕਰਕੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਪੰਜਾਬ ਦੀ ਤਰੱਕੀ ਲਈ ਜਿਹਡ਼ਾ ਰੋਡਮੈਪ ਤਿਆਰ ਕੀਤਾ ਉਸ ਜ਼ਰੀਏ ਪੰਜਾਬ ਵਿਚ 1 ਲੱਖ ਖਾਲੀ ਪਈਆਂ ਆਸਾਮੀਆਂ ਭਰੀਆਂ ਜਾਣਗੀਆਂ। ਕੋਈ ਵੀ ਸਡ਼ਕਾਂ ’ਤੇ ਧਰਨਾ ਦੇਣ ਨਹੀਂ ਆਵੇਗਾ। ਇਸ ਰੋਡਮੈਪ ਜ਼ਰੀਏ ਸਰਕਾਰ ਘੱਟੋ ਘੱਟ 25 ਕਰੋਡ਼ ਰੁਪਏ ਕਮਾ ਸਕਦੀ ਹੈ। ਸਿਰਫ ਐਲ 1 ਲਾਇਸੈਂਸ ਨਾਲ 10 ਹਜਾਰ ਕਰੋਡ਼ ਰੁਪਏ ਕਮਾਏ ਜਾ ਸਕਦੇ ਹਨ। ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਠੇਕੇਦਾਰੀ ਨੇ ਮਾਰਿਆ। ਉਨ੍ਹਾਂ ਕਿਹਾ ਕਿ ਸਦਨ ਦੀ ਕਾਰਵਾਈ ਲਾਈਵ ਹੋਣੀ ਚਾਹੀਦੀ ਹੈ।