26 ਜੂਨ, 2020 ਨੂੰ ਨਸ਼ਾਖੋਰੀ ਅਤੇ ਨਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਨਜਾਇਜ਼ ਨਸ਼ਿਆਂ ਦੇ ਵਪਾਰ ਵਿਰੁੱਧ ਸੰਯੁਕਤ ਰਾਸ਼ਟਰ ਦਾ ਅੰਤਰਰਾਸ਼ਟਰੀ ਦਿਵਸ 26 ਜੂਨ, 1989 ਤੌਂ ਮਨਾਓੁਣਾ ਸ਼ੁਰੂ ਕੀਤਾ ਗਿਆ। 26 ਜੂਨ ਦੀ ਤਾਰੀਕ ਚੀਨ ਦੇ ਪਹਿਲੇ ਅਫੀਮ ਯੁੱਧ ਤੌਂ ਠੀਕ 25 ਜੂਨ, 1839 ਨੂੰ ਖਤਮ ਹੋਣ ਵਾਲੀ ਹੁਮੇਨ, ਗੁਆਗਡੋਂਗ ਵਿੱਚ ਲਿਨ ਜ਼ੈਕਸਨ ਦੇ ਅਫੀਮ ਦੇ ਵਪਾਰ ਨੂੰ ਖਤਮ ਕਰਨ ਦੀ ਯਾਦ ਦਿਵਾਓੁਂਦੀ ਹੈ।
ਅਪ੍ਰੈਲ 2016 ਵਿਚ ਰਣਨੀਤੀ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਕੀਤਾ ਗਿਆ ਸੀ ਜਦੋਂ ਸੰਯੁਕਤ ਰਾਸ਼ਟਰ ਨੇ ਨਸ਼ਿਆਂ ‘ਤੇ ਇਕ ਜਨਰਲ ਅਸੈਂਬਲੀ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਸੀ ਤਾਂ ਕਿ ਪਹਿਲਾਂ ਦੀ ਨੀਤੀ ਦੇ ਦਸਤਾਵੇਜ਼ ਦੀ ਤਰੱੱਕੀ ਵਿਚ ਇਕ ਮੀਲ ਪੱਥਰ ਦੀ ਨਿਸ਼ਾਨਦੇਹੀ ਕੀਤੀ ਜਾ ਸਕੇ ਜਿਸ ਵਿਚ ਮੈਂਬਰ ਰਾਜਾਂ ਨੂੰ ਨਸ਼ਿਆਂ ਦੀ ਮੰਗ ਅਤੇ ਸਪਲਾਈ ਦੋਵਾਂ ਦਾ ਮੁਕਾਬਲਾ ਕਰਨ ਲਈ ਕਿਹਾ ਗਿਆ ਸੀ।ਜਦਕਿ ਪਹੁੰਚ ਵਿਚ ਸੁਧਾਰ ਹੋਇਆ ਸੀ। ਯੂ ਅੇਨ ਓ ਡੀ ਸੀ ਦੇ ਮੁਤਾਬਿਕ ਲਗਭਗ 200 ਮਿਲੀਅਨ ਲੋਕ ਦੁਨਿਆ ਭਰ ਵਿਚ ਨਜਾਇਜ਼ ਦਵਾਈਆਂ – ਕੋਕੀਨ, ਕੈਨਾਬਿਸ, ਹੈਲਸਿਨੋਜੇਨਜ਼, ਓਪੀਐਟਸ ਅਤੇ ਸੈਡੇਟਿਵ ਹਾਈਪਨੋਟਿਕਸ ਦੀ ਵਰਤੌਂ ਕਰ ਰਹੇ ਹਨ।ਦਸੰਬਰ 1987 ਵਿਚ ਸੰਯੁਕਤ ਰਾਸ਼ਟਰ ਮਹਾਂਸਭਾ ਨੇ 26 ਜੂਨ ਨੂੰ ਨਸ਼ਾਖੋਰੀ ਅਤੇ ਨਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਓੁਣ ਦਾ ਫੈਸਲਾ ਕੀਤਾ ਗਿਆ। ਸੰਯੁਕਤ ਰਾਸ਼ਟਰ ਨਸ਼ਾਖੋਰੀ ਤੋਂ ਮੁਕਤ ਇਕ ਅੰਤਰਰਾਸ਼ਟਰੀ ਸਮਾਜ ਬਣਾਓੁਣ ਵਿਚ ਮਦਦ ਲਈ ਵਚਨਵਧ ਸੀ। 1998 ਵਿਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਵਿਸ਼ਵਵਿਆਪੀ ਨਸ਼ਿਆਂ ਦੀ ਸਮੱਸਿਆ ਦੇ ਹੱਲ ਲਈ ਇਕ ਰਾਜਨੀਤਿਕ ਘੋਸ਼ਣਾ ਕਰਨ ਦੇ ਨਾਲ ਵਚਨਬੱਧਤਾ ਜ਼ਾਹਰ ਕੀਤੀ ਗਈ। ਅੰਕੜਿਆਂ ਦੇ ਮੁਤਾਬਿਕ ਲਗਭੱਗ 21,000 ਤੌਂ ਵੱਧ 12 ਤੌਂ 15 ਸਾਲ ਦੀ ਓੁਮਰ ਵਿਚ ਪਹਿਲੀ ਬਾਰ ਖਤਰਨਾਕ ਨਸ਼ੇ ਲੈਣੇ ਸ਼ੁਰੂ ਕੀਤੇ। ਰੌਜ਼ਾਨਾਂ ਹਜ਼ਾਰਾਂ ਨਸ਼ੇ ਦੀ ਓਵਰਡੋਜ਼ ਕਾਰਣ ਮੌਤ ਦਾ ਸ਼ਿਕਾਰ ਹੋ ਰਹੇ ਹਨ।
ਨਸ਼ਿਆਂ ਦਾ ਸ਼ਰੀਰ ਤੇ ਮਾੜਾ ਅਸਰ :
ਬੇਸ਼ੂਮਾਰ ਕਿਸਮ ਦੇ ਨਸ਼ੀਲੇ ਪਦਾਰਥ ਨਿਕੋਟਿਨ, ਕੋਕੀਨ, ਭੰਗ ਵਗੈਰਾ ਅਜਿਹੇ ਰਸਾਇਣ ਹਨ ਜੋ ਮਨੁੱਖੀ ਸਰੀਰ ਅਤੇ ਦਿਮਾਗ ‘ਤੇ ਲੰਬੇ ਸਮੇ ਤੱਕ ਮਾੜਾ ਅਸਰ ਪਾਓੁਂਦੇ ਹਨ। ਨੌਜਵਾਨ ਪੀੜੀ ਨਸ਼ੇ ਮੂੰਹ ਰਾਹੀਂ, ਇਨਜੈਕਸ਼ਨ ‘ਤੇ ਸੁੰਘਣ ਨਾਲ ਡਬਲ ਡੋਜ਼ ਕਰਕੇ ਮੌਤ ਦਾ ਸ਼ਿਕਾਰ ਹੋ ਰਹੀ ਹੈ। ਦਿਮਾਗੀ ਰਸਾਇਣ ਡੋਪਾਮਾਈਨ ਆਪਣੇ ਕਬਜ਼ੇ ਵਿਚ ਲੈ ਕੇ ਨਸ਼ੇੜੀ ਨੂੰ ਬਾਰ-ਬਾਰ ਨਸ਼ਾ ਲੈਣ ਲਈ ਮਜਬੂਰ ਕਰਦਾ ਹੈ। ਹਾਲਾਂਕਿ ਸ਼ੂਰੂਆਤ ਆਪਣੀ ਇੱਛਾ ਨਾਲ ਕਰਦੇ ਹਨ। ਨਸ਼ਿਆਂ ਦੀ ਲੱਤ ਰਿਸ਼ਤੇ ਅਤੇ ਖਾਨਦਾਨ ਤਬਾਹ ਕਰ ਰਹੀ ਹੈ। ਵੱਧ ਰਹੀ ਤਲਬ ਸੋਚਣ-ਸਮਝਣ, ਕੁੱਝ ਵੀ ਕਰਨ ਦੀ ਤਾਕਤ ਜੜੋਂ ਖਤਮ ਕਰ ਰਹੀ ਹੈ।
ਇਮਿਓੁਨ ਸਿਸਟਮ ਕਮਜੋਰ ਹੋ ਜਾਣ ਨਾਲ ਕੋਈ ਵੀ ਇਨਫੈਕਸ਼ਨ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ। ਹਮੇਸ਼ਾ ਸਟ੍ਰੈਸ ਰਹਿਣ ਕਰਕੇ ਹਾਈ-ਬਲੱਡ ਪ੍ਰੈਸ਼ਰ ਵੱਧਣ ਨਾਲ ਹਾਰਟ ਅਟੈਕ, ਗੁਰਦੇ ਫੇਲ ਦੇ ਅੰਕੜੇ ਤੇਜ਼ੀ ਨਾਲ ਵੱਧ ਰਹੇ ਹਨ। ਘੱਟ ਓੁਮਰ ਵਿਚ ਹੀ ਫੇਫੜੇ ਕਮਜੌਰ ਦੀ ਹਾਲਤ ਦਮਾ ‘ਤੇ ਲੱਂਗ-ਕੈਂਸਰ ਵੀ ਹੋ ਸਕਦਾ ਹੈ। ਜ਼ਿਆਦਾਤਰ ਅੋਰਤਾਂ ਨਸ਼ੇ ਦੀ ਸ਼ੁਰੂਆਤ ਮੂਡ ਸੈਟ ਕਰਨ ਲਈ ਅਲਕੋਹਲ ਤੌਂ ਕਰਕੇ ਛੇਤੀ ਹੀ ਦੂਜੇ ਖਤਰਨਾਕ ਨਸ਼ੇ ਲੈਣੇ ਸ਼ੁਰੂ ਕਰ ਦਿੰਦੀਆਂ ਹਨ। ਹੋਰਨਾਂ ਖਤਰਨਾਕ ਰੌਗਾਂ ਦੇ ਨਾਲ ਬੱਚਾ ਪੈਦਾ ਕਰਨ ਵਾਲੇ ਅੰਗ ਕਮਜੌਰ ਹੋ ਜਾਣ ਨਾਲ ਨਵਜ਼ਾਤ ਬੱਚਾ ਅੰਗਹੀਨ ‘ਤੇ ਖਤਰਨਾਕ ਬੀਮਾਰੀ ਨਾਲ ਲੈ ਕੇ ਆਓਂਦਾ ਹੈ।ਨਾਜਾਇਜ਼ ਨਸ਼ੇ ਦੀ ਵਰਤੋਂ ਗਰਭਵਤੀ ਔਰਤਾਂ ਖੁਦ ਨੂੰ ਅਤੇ ਆਓੁਣ ਵਾਲੇ ਬਚੇ ਲਈ ਖਤਰਾ ਪੈਦਾ ਕਰਦੀਆਂ ਹਨ। ਨਸ਼ੇੜੀ ਮਰਦ ਮਰਦਾਨਗੀ ਤੋਂ ਹਮੇਸ਼ਾ ਲਈ ਹੱਥ ਧੋ ਬੈਠਦੇ ਹਨ। ਬੱਚਾ ਪੈਦਾ ਕਰਨ ਦੀ ਤਾਕਤ ਖਤਮ ਹੋ ਜਾਣ ਦੀ ਸੰਭਾਵਨਾ ਬਰਾਬਰ ਬਣੀ ਰਹਿੰਦੀ ਹੈ।
ਸਮਾਜ ਵਿਚ ਬਦਲਾਅ ਜਰੂਰੀ ਹੈ :
ਦਨਿਆ ਭਰ ਵਿਚ ਤੇਜ਼ੀ ਨਾਲ ਵੱਧ ਰਹੀ ਨਸ਼ਿਆਂ ਦੀ ਲੱਤ ਸਮਾਜ ਨੂੰ ਮੌਤ ਦੇ ਰਸਤੇ ਤੇ ਲੈ ਕੇ ਜਾ ਰਹੀ ਹੈ। ਹਰ ਮਾਂ-ਬਾਪ ਦਾ ਫਰਜ਼ ਹੈ ਕਿ ਪਰਿਵਾਰ ਵਿਚ ਬੱਚਿਆਂ ਨੁੰ ਸ਼ੁਰੂ ਤੋਂ ਹੀ ਨਸ਼ਿਆਂ ਦੇ ਮਾੜੇ ਅਸਰ ਬਾਰੇ ਗਾਈਡ ਕੀਤਾ ਜਾਵੇ। ਨਜ਼ਰ ਵੀ ਰੱਖੌ। ਅਗਰ ਬੱਚਾ ਨਸ਼ਿਆਂ ਦੇ ਮਾੜੇ ਅਸਰ ਨੂੰ ਜਾਣਦਾ ਹੈ ਤਾਂ ਹਰ ਕਦਮ ਸੋਚ ਸਮਝ ਕੇ ਲਵੇਗਾ। ਸੈਲਫ ਕਾਨਫੀਡੈਂਸ, ਸਹੀ ਗਾਈਡਲਾਈਨ, ਸਮਾਜ ਨੂੰ ਮੌਤ ਦੇ ਰਸਤੇ ‘ਤੇ ਜਾਣ ਤੋਂ ਰੌਕ ਸਕਦੀ ਹੈ। ਨਸ਼ਿਆਂ ਦੀ ਦੁਰਵਰਤੋਂ ਕਾਰਨ ਰਿਸ਼ਤਿਆਂ ਦਾ ਟੁੱਟਣਾ, ਘਰੋਂ ਬੇ-ਘਰ ਹੋਣਾ, ਨੌਕਰੀ ਚਲੀ ਜਾਣਾ, ਕਾਨੂੰਨੀ ਚੱਕਰ ਅਤੇ ਸਰੀਰ’ਤੇ ਮਨ ਦੀਆਂ ਖਤਰਨਾਕ ਬਿਮਾਰੀਆਂ ਜਨਮ ਲੈਣਗੀਆਂ। ਜ਼ਿੰਦਗੀ ਅਨਮੋਲ ਹੈ। ਪਹਿਲਾਂ ਆਪਣੇ-ਆਪ ਨੂੰ ਬਦਲ ਕੇ ਪੂਰੇ ਸਮਾਜ ਨੂੰ ਬਦਲਣ ਦਾ ਯਤਨ ਕਰੋ।
– ਅਨਿਲ ਧੀਰ, ਕਾਲਮਨਿਸਟ