ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਵਿਕਰਮ ਸਿੰਘ ਰੋਹਿਣੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ (ਡੀਐੱਸਜੀਐੱਮਸੀ) ਦੇ ਨਾਮਜ਼ਦ ਮੈਂਬਰ ਲਈ ਉਮੀਦਵਾਰ ਹੋਣਗੇ। ਉਨ੍ਹਾਂ ਨੇ ਆਪਣਾ ਨਾਮਜ਼ਦਗੀ ਪੱਤਰ ਵੀ ਭਰ ਦਿੱਤਾ ਹੈ। ਸ਼੍ਰੋਅਦ ਬਾਦਲ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਉਨ੍ਹਾਂ ਦੀ ਨਾਮਜ਼ਦਗੀ ਸਮੇਂ ਮੌਜੂਦ ਸਨ। ਪਾਰਟੀ ਦੇ ਬੁਲਾਰੇ ਸੁਦੀਪ ਸਿੰਘ ਨੇ ਦੱਸਿਆ ਕਿ ਉਮੀਦਵਾਰ ਦੇ ਨਾਮਜ਼ਦਗੀ ਪੱਤਰ ’ਤੇ ਦੋ ਚੁਣੇ ਮੈਂਬਰਾਂ ਦੀ ਨਾਮਜ਼ਦਗੀ ਜ਼ਰੂਰੀ ਹੈ। ਸੂਬਾ ਪ੍ਰਧਾਨ ਕਾਲਕਾ ਦੇ ਨਾਲ ਹੀ ਨਵ-ਨਿਯੁਕਤ ਮੈਂਬਰ ਅਮਰਜੀਤ ਸਿੰਘ ਪਿੰਕੀ ਨੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ’ਤੇ ਸਾਈਨ ਕੀਤੇ। ਵਿਕਰਮ ਸਿੰਘ ਪਿਛਲੀਆਂ ਚੋਣਾਂ ’ਚ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਸਨ। ਇਨ੍ਹਾਂ ਚੋਣਾਂ ’ਚ ਪਾਰਟੀ ਨੇ ਉਨ੍ਹਾਂ ਨੂੰ ਹੋਰ ਉਮੀਦਵਾਰਾਂ ਦੇ ਚੋਣ ਪ੍ਰਬੰਧਨ ਦੀ ਜ਼ਿੰਮੇਵਾਰੀ ਦਿੱਤੀ ਸੀ। ਉਨ੍ਹਾਂ ਨੂੰ ਨਾਮਜ਼ਦ ਮੈਂਬਰ ਦੇ ਰੂਪ ’ਚ ਕਮੇਟੀ ’ਚ ਲਿਆਂਦਾ ਜਾਵੇਗਾ। ਡੀਐੱਸਜੀਐੱਸਸੀ ਦੇ ਦੋ ਮੈਂਬਰਾਂ ਦੀ ਚੋਣ ਨਵ-ਨਿਯੁਕਤ ਵੋਟਾਂ ਰਾਹੀਂ ਕੀਤੀ ਜਾਂਦੀ ਹੈ। ਇਸਦੇ ਲਈ ਉਮੀਦਵਾਰ ਚਾਰ ਸਤੰਬਰ ਤਕ ਨਾਮਜ਼ਦਗੀ ਕਰ ਸਕਦੇ ਹਨ। 9 ਸਤੰਬਰ ਨੂੰ ਨਾਮਜ਼ਦ ਮੈਂਬਰਾਂ ਦੀਆਂ ਚੋਣਾਂ ਲਈ ਡੀਐੱਸਜੀਐੱਸਸੀ ਦੀ ਬੈਠਕ ਹੋਵੇਗੀ।
previous post