India

ਨਾ ਕਦੇ ਸਕਿਓਰਿਟੀ ਲਈ ਹੈ ਤੇ ਨਾ ਲਵਾਂਗਾ – ਓਵੈਸੀ

ਨਵੀਂ ਦਿੱਲੀ – ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਦੇ ਚੀਫ ਅਸਦੁਦੀਨ ਓਵੈਸੀ ਨੇ ਹਮਲੇ ਤੋਂ ਬਾਅਦ ਕਿਹਾ ਕਿ ਮੈਂ ਆਪਣਾ ਸਿਆਸੀ ਕਰੀਅਰ 1994 ਤੋਂ ਸ਼ੁਰੂ ਕੀਤਾ ਹੈ। ਹੁਣ ਤੱਕ ਮੈਂ ਕਿਸੇ ਤਰ੍ਹਾਂ ਦੀ ਸੁਰੱਖਿਆ ਨਹੀਂ ਲਈ। ਮੈਨੂੰ ਇਹ ਪਸੰਦ ਨਹੀਂ ਹੈ। ਮੇਰੀ ਜਾਨ ਦੀ ਹਿਫਾਜ਼ਤ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਮੈਂ ਭਵਿੱਖ ਵਿਚ ਕਦੇ ਸੁਰੱਖਿਆ ਨਹੀਂ ਲਵਾਂਗਾ। ਜਦੋਂ ਮੇਰਾ ਸਮਾਂ ਆਏਗਾ ਉਦੋਂ ਚਲਾ ਜਾਵਾਂਗਾ। ਓਵੈਸੀ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਮੈਂ ਕਹਿਣਾ ਚਾਹਾਂਗਾ ਕਿ ਇਸ ਮਾਮਲੇ ਦੇ ਪਿੱਛੇ ਜ਼ਰੂਰ ਕੋਈ ਮਾਸਟਰਸਾਈਂਡ ਹੈ। ਕੁਝ ਦਿਨ ਪਹਿਲਾਂ ਪ੍ਰਯਾਗਰਾਜ ਵਿਚ ਧਰਮ ਸੰਸਦ ਵਿਚ ਮੇਰੀ ਜਾਨ ਲੈਣ ਦੀ ਗੱਲ ਕਹੀ ਗਈ ਸੀ। ਜੋ ਆਨ ਰਿਕਾਰਡ ਹੈ, ਉਸ ਨੂੰ ਦੇਖਿਆ ਜਾਣਾ ਚਾਹੀਦਾ ਹੈ।

ਓਵੈਸੀ ਨੇ ਕਿਹਾ ਕਿ ਲਾਲ ਤੇ ਸਫੇਦ ਰੰਗ ਦੇ ਜੈਕੇਟ ਵਿਚ ਦੋ ਹਮਲਾਵਰ ਸਨ। ਲਾਲ ਰੰਗ ਦੇ ਜੈਕੇਟ ਵਾਲੇ ਹਮਲਾਵਰ ਦੇ ਪੈਰ ‘ਤੇ ਗੱਡੀ ਦਾ ਟਾਇਰ ਚੜ੍ਹਿਆ ਤਾਂ ਸਫੈਦ ਜੈਕੇਟ ਪਹਿਨੇ ਹਮਲਾਵਰ ਨੇ ਦੋਵੇਂ ਫਾਰਚੂਨਰ ‘ਤੇ ਦੁਬਾਰਾ ਫਾਇਰਿੰਗ ਕੀਤੀ। ਉਨ੍ਹਾਂ ਕਿਹਾ ਕਿ ਮੇਰੇ ਕੋਲ ਹੈਦਰਾਬਾਦ ਵਿਚ ਲਾਇਸੈਂਸੀ ਪਿਸਤੌਲ ਹੈ। ਹਮਲਾਵਰਾਂ ਨੇ ਜਿਸ ਪਿਸਤੌਲ ਨਾਲ ਫਾਇਰਿੰਗ ਕੀਤੀ ਉਸ ਦੀ ਆਵਾਜ਼ ਸੁਣ ਕੇ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਹਮਲਾਵਰਾਂ ਕੋਲ ਮੌਜੂਦ ਹਥਿਆਰ ਕੰਟ੍ਰੀਮੇਡ ਨਹੀਂ ਸਗੋਂ ਨਾਈਨ ਐੱਮਐੱਮ ਪਿਸਤੌਲ ਜਾਂ ਕੁਝ ਹੋਰ ਸੀ। ਇਸ ਤਰ੍ਹਾਂ ਦੇ ਹਮਲਾਵਰਾਂ ਨੂੰ ਭਾਰਤ ਵਿਚ ਖੁੱਲ੍ਹੀ ਛੋਟ ਮਿਲੀ ਹੋਈ ਹੈ। ਇਹ ਗੰਭੀਰ ਮਾਮਲਾ ਹੈ। ਓਵੈਸੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ, ਯੂਪੀ ਦੇ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਦੇਖਣਾ ਚਾਹੀਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਚੋਣ ਕਮਿਸ਼ਨ ਮਾਮਲੇ ਦਾ ਨੋਟਿਸ ਲਵੇਗਾ ਤੇ ਜਾਂਚ ਹੋਵੇਗੀ। ਮੈਂ ਇਸ ਮਾਮਲੇ ਨੂੰ ਲੈ ਕੇ ਜਨਤਾ ਦੀ ਅਦਾਲਤ ਵਿਚ ਵੀ ਜਾਵਾਂਗਾ। ਜੇਕਰ ਮੌਕਾ ਮਿਲਿਆ ਤਾਂ ਲੋਕਸਭਾ ਦੇ ਸਪੀਕਰ ਨੂੰ ਵੀ ਮਿਲਾਂਗਾ। ਅੱਜ ਚਾਰ ਬਾਰ ਦੇ ਸਾਂਸਦ ‘ਤੇ ਗੋਲੀ ਚੱਲੀ ਹੈ, ਕਿਸ ਕਿਸੇ ਹੋਰ ‘ਤੇ ਚੱਲੇਗੀ। ਮੈਂ ਯੂਪੀ ਵਿਚ ਚੋਣ ਪ੍ਰਚਾਰ ਵਿਚ ਹਮੇਸ਼ਾ ਜਾਵਾਂਗਾ। ਉਨ੍ਹਾਂ ਕਿਹਾ ਕਿ ਕੁਝ ਲੋਕ ਇਸ ਨੂੰ ਝੂਠੀ ਸ਼ੌਹਰਤ ਪਾਉਣ ਦਾ ਤਰੀਕਾ ਦੱਸ ਰਹੇ ਹਨ ਪਰ ਅਜਿਹਾ ਬਿਲਕੁਲ ਨਹੀਂ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।

Related posts

ਪੰਜਾਬੀ ਗਾਇਕ ਜੈਜ਼ੀ ਬੀ ਦੇ ਵਲੋਂ ਪੇਸ਼ਕਾਰੀ !

admin

ਕਿਸਾਨਾਂ-ਕੇਂਦਰ ਵਿਚਾਲੇ 6ਵੇਂ ਦੌਰ ਦੀ ਮੀਟਿੰਗ ਐੱਮਐੱਸਪੀ ਕਾਨੂੰਨੀ ਗਾਰੰਟੀ ‘ਤੇ ਅੜੀ ਰਹੀ: ਅਗਲੀ ਮੀਟਿੰਗ 19 ਮਾਰਚ ਨੂੰ !

admin

ਅਮਰੀਕਾ ਤੋਂ ਕੱਢੇ ਗ਼ੈਰ ਕਾਨੂੰਨੀ ਪ੍ਰਵਾਸੀਆਂ ਵਿਚੋਂ ਜਿਆਦਾਤਰ ਪੰਜਾਬੀ !

admin