ਵੈਲਿੰਗਟਨ – ਹਾਲ ਹੀ ਵਿਚ ਦੱਖਣੀ ਅਫਰੀਕਾ ਤੋਂ ਨਿਊਜ਼ੀਲੈਂਡ ਪਹੁੰਚੇ 3 ਛੋਟੇ ਬੱਚਿਆਂ ਦੀ ਭੇਦਭਰੇ ਹਾਲਤ ‘ਚ ਮੌਤ ਹੋ ਜਾਣ ਨੇ ਇੱਕ ਨਵੀਂ ਚਰਚਾ ਛੇੜੀ ਹੈ। ਪੁਲਿਸ ਇਸ ਮਾਮਲੇ ਦੀ ਕਤਲ ਦੇ ਤੌਰ ‘ਤੇ ਜਾਂਚ ਕਰ ਰਹੇ ਹਨ। ਪੁਲਸ ਨੇ ਅੱਗੇ ਕਿਹਾ ਕਿ ਉਹ ਦੱਖਣੀ ਟਾਪੂ ਦੇ ਸ਼ਹਿਰ ਤਿਮਾਰੂ ਦੇ ਇੱਕ ਘਰ ਵਿੱਚ ਵੀਰਵਾਰ ਦੇਰ ਰਾਤ ਵਾਪਰੀ ਘਟਨਾ ਵਿੱਚ ਸ਼ਾਮਲ ਲੋਕਾਂ ਤੋਂ ਇਲਾਵਾ ਕਿਸੇ ਵੀ ਸੰਭਾਵਤ ਸ਼ੱਕੀ ਦੀ ਭਾਲ ਨਹੀਂ ਕਰ ਰਹੇ।
ਇੱਕ ਪ੍ਰੈਸ ਕਾਨਫਰੰਸ ਵਿੱਚ ਏਰੀਆ ਕਮਾਂਡਰ ਇੰਸਪੈਕਟਰ ਡੇਵ ਗਾਸਕਿਨ ਨੇ ਇਸਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਨੂੰ ਇੱਕ ਪਤੇ ‘ਤੇ ਇੱਕ ਔਰਤ ਮਿਲੀ ਸੀ, ਜਿਸ ਨੂੰ ਸਥਿਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਦਕਿ ਉਥੇ 3 ਭੈਣ-ਭਰਾ ਛੋਟੇ ਬੱਚੇ ਜਿਹਨਾਂ ਵਿੱਚ 3 ਸਾਲ ਦੇ ਦੋ ਜੁੜਵਾਂ ਬੱਚੇ ਅਤੇ ਇਕ 7 ਸਾਲ ਦਾ ਬੱਚਾ ਵੀ ਉਥੋਂ ਮ੍ਰਿਤਕ ਹਾਲਤ ਦੇ ਵਿੱਚ ਮਿਿਲਆ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿਚ ਸ਼ਾਮਲ ਸਾਰੇ ਲੋਕ ਹਾਲ ਹੀ ਵਿੱਚ ਦੱਖਣੀ ਅਫਰੀਕਾ ਤੋਂ ਨਿਊਜ਼ੀਲੈਂਡ ਆਏ ਸਨ ਅਤੇ ਪਿਛਲੇ ਹਫਤੇ ਦੇ ਅੰਦਰ ਇੱਕ ਲਾਜ਼ਮੀ ਕੋਰੋਨਾ ਵਾਇਰਸ ਕੁਆਰੰਟੀਨ ਸਹੂਲਤ ਪੂਰੀ ਕਰਨ ਤੋਂ ਬਾਅਦ ਬਾਹਰ ਚਲੇ ਗਏ ਸਨ। ਪੁਲਸ ਨੇ ਕਿਹਾ ਕਿ ਜਾਂਚ ਆਪਣੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਉਹ ਅਜੇ ਤੱਕ ਬਹੁਤ ਸਾਰੇ ਵੇਰਵੇ ਜਾਰੀ ਨਹੀਂ ਕਰ ਸਕੇ, ਜਿਸ ਵਿੱਚ ਬੱਚਿਆਂ ਦੇ ਨਾਂ ਜਾਂ ਉਨ੍ਹਾਂ ਦੀ ਮੌਤ ਕਿਵੇਂ ਹੋਈ ਆਦਿ ਸ਼ਾਮਲ ਹੈ।
previous post