ਸਿਡਨੀ – ਨਿਊ ਸਾਊਥ ਵੇਲਜ਼ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 1290 ਨਵੇਂ ਕੇਸ ਮਿਲੇ ਹਨ ਜੋ 24 ਘੰਟਿਆਂ ਦੀ ਮਿਆਦ ਦੇ ਅੰਦਰ ਸੂਬੇ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸੇ ਦੌਰਾਨ ਵਾਇਰਸ ਦੇ ਨਾਲ 4 ਲੋਕਾਂ ਦੀ ਮੌਤ ਗਈ ਹੈ ਅਤੇ ਵਾਇਰਸ ਨਾਲ ਮਰਨ ਵਾਲਿਆਂ ਦੇ ਵਿੱਚ ਇੱਕ ਵਿਅਕਤੀ ਰੀਜ਼ਨਲ ਨਿਊ ਸਾਊਥ ਵੇਲਜ਼ ਤੋਂ ਹੈ। ਇਸੇ ਦੌਰਾਨ ਪਾਰਕਲੀ ਦੀ ਜੇਲ੍ਹ ਅੰਦਰ ਵੀ 31 ਕੇਸ ਪਾਏ ਗਏ ਹਨ ਅਤੇ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਦੇ ਲਈ ਇਸ ਅੰਦਰ ਵੀ ਲੌਕਡਾਉਨ ਲਗਾਇਆ ਗਿਆ ਹੈ।
ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਕਿਹਾ ਹੈ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਆਜ਼ਾਦੀ ਨਾਲ ਘੁੰਮ-ਫਿਰ ਸਕਣ ਦਾ ਇੱਕੋ ਇੱਕ ਤਰੀਕਾ ਟੀਕਾਕਰਨ ਹੀ ਹੈ ਅਤੇ ਜਿੰਨੀ ਜਲਦੀ ਤੋਂ ਜਲਦੀ 70 ਫੀਸਦੀ ਟੀਕਾਕਰਨ ਦੇ ਟੀਚੇ ਨੂੰ ਪੂਰਾ ਕਰ ਲਿਆ ਜਾਵੇਗਾ ਉਨੀਂ ਹੀ ਜਲਦੀ ਪਾਬੰਦੀਆਂ ਤੋਂ ਛੁਟਕਾਰਾ ਮਿਲ ਜਾਵੇਗਾ ਅਤੇ ਲੋਕ ਆਮ ਵਾਂਗ ਬੇਫਿ਼ਕਰ ਹੋ ਕੇ ਘੁੰਮ-ਫਿਰ ਸਕਣਗੇ।
ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਨੇ ਕਿਹਾ ਕਿ ਪਿਛਲੇ ਹਫ਼ਤੇ 8 ਲੱਖ 34 ਹਜ਼ਾਰ ਲੋਕਾਂ ਕੋਵਿਡ-19 ਰੋਕੂ ਵੈਕਸੀਨ ਲਵਾਇਆ ਹੈ। ਇਹ ਇੱਕ ਬਹੁਤ ਵੱਡੀ ਗਿਣਤੀ ਹੈ ਜਿਸਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਇਸ ਵੇਲੇ ਸੂਬੇ ਦੁੇ ਵਿੱਚ 65 ਫੀਸਦੀ ਬਾਲਗਾਂ ਨੇ ਇੱਕ ਟੀਕਾ ਜਦਕਿ 35 ਫੀਸਦੀ ਦੋਨੋਂ ਟੀਕੇ ਲਗਵਾ ਚੁੱਕੇ ਹਨ।
previous post
next post