Australia & New Zealand Breaking News Latest News

ਨਿਊ ਸਾਊਥ ਵੇਲਜ਼ ਵਲੋਂ ਕੋਵਿਡ ਤੋਂ ਬਾਹਰ ਨਿੱਕਲਣ ਦੇ ਪਹਿਲੇ ਕਦਮ ਦਾ ਐਲਾਨ

ਸਿਡਨੀ – “ਨਿਊ ਸਾਊਥ ਵੇਲਜ਼ ਦਾ 60 ਲੱਖ ਖੁਰਾਕਾਂ ਦਾ ਟੀਚਾ ਪੂਰਾ ਹੋਣ ਤੋਂ ਬਾਅਦ, ਸਮੁੱਚੇ ਨਿਊ ਸਾਊਥ ਵੇਲਜ਼ ਦੇ ਉਹਨਾਂ ਲੋਕਾਂ ਨੂੰ ਅਗਲੇ ਮਹੀਨੇ ਹੋਰ ਆਜ਼ਾਦੀਆਂ ਦਿੱਤੀਆਂ ਜਾਣਗੀਆ ਜਿਹਨਾਂ ਨੂੰੂ ਕੋਵਿਡ-19 ਦੀਆਂ ਦੋਵੇਂ ਖੁਰਾਕਾਂ ਲੁੱਗ ਚੁੱਕੀਆਂ ਹਨ।”
ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ‘ਇੰਡੋ ਟਾਈਮਜ਼’ ਨੂੰ ਭੇਜੀ ਜਾਣਕਾਰੀ ਦੇ ਵਿੱਚ ਕਿਹਾ ਹੈ ਕਿ ਇਸ ਰਾਹ ਉੱਤੇ ਇਹ ਪਹਿਲਾ ਕਦਮ ਹੈ ਅਤੇ ਸੂਬੇ ਦੇ 70 ਅਤੇ 80 ਪ੍ਰਤੀਸ਼ਤ ਟੀਕਾਕਰਨ ਟੀਚਾ ਪੂਰੇ ਹੋਣ ‘ਤੇ, ਉਹਨਾਂ ਲੋਕਾਂ ਵਾਸਤੇ ਇਸ ਵਿੱਚ ਅੱਗੇ ਹੋਰ ਆਜ਼ਾਦੀਆਂ ਵੀ ਜੋੜੀਆਂ ਜਾਣਗੀਆਂ, ਜਿਹਨਾਂ ਨੇ ਟੀਕਾਕਰਨ ਕਰਵਾ ਲਿਆ ਹੈ।
ਡਾ: ਕੈਰੀ ਚੈਂਟ ਅਤੇ ਉਹਨਾਂ ਦੀ ਟੀਮ ਅਤੇ ਨਾਲ ਹੀ ਨਿਊ ਸਾਊਥ ਵੇਲਜ਼ ਦੇ ਪ੍ਰਮੁੱਖ ਮਨੋਚਿਕਤਸਕ (ਸਾਈਕੀਐਟਰਸਟ) ਡਾ: ਮੱਰੀ ਰਾਈਟ ਨਾਲ ਕੀਤੀ ਗਈ ਸਲਾਹ ਤੋਂ ਬਾਅਦ, ਉਹਨਾਂ ਬਾਲਗਾਂ ਲਈ ਥੱਲੇ ਦੱਸੀਆਂ ਗਈਆਂ ਵਿਅਕਤੀਗਤ ਆਜ਼ਾਦੀਆਂ ਦੀ ਇਜਾਜ਼ਤ ਹੋਵੇਗੀ ਜਿਹਨਾਂ ਨੇ ਕੋਵਿਡ-19 ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹਨ।
ਸੋਮਵਾਰ, 13 ਸਤੰਬਰ, ਸਵੇਰ 12.01 ਵਜੇ ਤੋਂ:
• ਚਿੰਤਾ ਦਾ ਵਿਸ਼ਾ ਬਣੇ ਸਥਾਨਕ ਸਰਕਾਰੀ ਖੇਤਰਾਂ (ਲੋਕਲ ਗੌਰਮਿੰਟ ਏਰੀਆ) ਤੋਂ ਬਾਹਰ ਰਹਿੰਦੇ ਲੋਕਾਂ ਲਈ, ਬਾਹਰ ਖੁੱਲੇ ਵਿੱਚ 5 ਲੋਕਾਂ ਤੱਕ ਦੇ ਇਕੱਠ (ਬੱਚੇ ਵੀ ਸ਼ਾਮਲ ਹਨ, ਅਤੇ ਹਰ ਬਾਲਗ ਦਾ ਟੀਕਾਕਰਨ ਹੋਇਆ ਹੋਵੇ) ਦੀ ਇਜਾਜ਼ਤ ਹੋਵੇਗੀ, ਇਹ ਸਥਾਨ ਉਹਨਾਂ ਦੇ ਲੋਕਲ ਗੌਰਮਿੰਟ ਏਰੀਆ ਦੇ ਵਿੱਚ ਜਾਂ ਉਹਨਾਂ ਦੇ ਘਰ ਦੇ 5 ਕਿਲੋਮੀਟਰ ਦੇ ਅੰਦਰ ਅੰਦਰ ਹੋਣਾ ਚਾਹੀਦਾ ਹੈ।
• ਚਿੰਤਾ ਦਾ ਵਿਸ਼ੇ ਬਣੇ ਸਥਾਨਕ ਸਰਕਾਰੀ ਖੇਤਰਾਂ (ਲੋਕਲ ਗੌਰਮਿੰਟ ਏਰੀਆ) ਦੇ ਅੰਦਰ ਰਹਿਣ ਵਾਲੇ ਲੋਕਾਂ ਲਈ, ਅਜਿਹੇ ਘਰਾਣੇ, ਜਿਹਨਾਂ ਵਿੱਚ ਰਹਿਣ ਵਾਲੇ ਸਾਰੇ ਬਾਲਗਾਂ ਦਾ ਟੀਕਾਕਰਨ ਹੋ ਗਿਆ ਹੈ, ਉਹਨਾਂ ਨੂੰ ਬਾਹਰ ਖੁੱਲੇ ਵਿੱਚ (ਪਿਕਨਿਕ ਸਮੇਤ ) ਹੋਰ ਕਿਸੇ ਤਰੀਕੇ ਦੇ ਮਨ-ਪਰਚਾਵੇ ਲਈ, ਵਰਤਮਾਨ ਵਿੱਚ ਲੱਗੇ ਨਿਯਮਾਂ ਅਨੁਸਾਰ ਇਕੱਠੇ ਹੋਣ ਦੀ ਇਜਾਜ਼ਤ ਹੋਵੇਗੀ (ਸਿਰਫ਼ ਇੱਕ ਘੰਟੇ ਲਈ, ਕਰਫ਼ਿਊ ਦੇ ਘੰਟਿਆਂ ਦੌਰਾਨ ਨਹੀਂ ਅਤੇ ਆਪਣੇ ਘਰ ਦੇ 5 ਕਿਲੋਮੀਟਰ ਅੰਦਰ)। ਇਹ ਦਿਨ ‘ਚ ਇੱਕ ਘੰਟੇ ਕਸਰਤ ਕਰਨ ਲਈ ਦਿੱਤੇ ਗਏ ਇੱਕ ਘੰਟੇ ਤੋਂ ਇਲਾਵਾ ਹੈ।
ਪ੍ਰੀਮੀਅਰ ਗਲੈਡਿਸ ਬੈਰਾਜੀਕਲੀਅਨ ਨੇ ਸਮੁੱਚੇ ਨਿਊ ਸਾਊਥ ਵੇਲਜ਼ ਦੇ ਉਹਨਾਂ ਲੱਖਾਂ ਲੋਕਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਸ੍ਹਾਮਹਣੇ ਆ ਕੇ ਆਪਣਾ ਟੀਕਾਕਰਨ ਕਰਵਾਇਆ, ਜਿਸ ਨਾਲ ਸੱਠ ਲੱਖ ਖੁਰਾਕਾਂ ਦਾ ਟੀਚਾ ਪੂਰਾ ਕਰਨ ਵਿੱਚ ਸਹਾਇਤਾ ਮਿਲੀ।“ਅਸੀਂ ਬਹੁਤ ਧੰਨਵਾਦੀ ਹਾਂ ਹਰ ਉਸ ਵਿਅਕਤੀ ਦੇ ਜੋ ਟੀਕਾਕਰਨ ਕਰਵਾਉਣ ਲਈ ਸਾਮਹਣੇ ਆਉਂਦਾ ਹੈ ਕਿਉਂਕਿ ਜਿੰਨੀਆਂ ਜ਼ਿਆਦਾ ਖੁਰਾਕਾਂ ਬਾਂਹਵਾਂ ਤੱਕ ਪਹੁੰਣਗੀਆ,ਉਨੀਂ ਹੀ ਛੇਤੀ ਅਸੀਂ ਪਾਬੰਦੀਆਂ ‘ਚ ਖੁੱਲ ਦੇ ਸਕਾਂਗੇ। 13 ਸਤੰਬਰ ਤੱਕ ਸਬਰ ਰੱਖਣ ਲਈ ਅਸੀਂ ਬਿਰਾਦਰੀ ਦੇ ਧੰਨਵਾਦੀ ਹਾਂ, ਇਹ ਵਧੇਰਾ ਸਮਾਂ ਹਾਲ ਹੀ ਵਿੱਚ ਤੇਜ਼ੀ ਨਾਲ ਕੀਤੇ ਗਏ ਟੀਕਾਕਰਨਾਂ ਨੂੰ ਆਪਣਾ ਅਸਰ ਦਿਖਾਉਣ ਦੇ ਸਮਰੱਥ ਬਣਾਵੇਗਾ।”
ਇਸ ਰਾਹ ਦੇ ਇੱਕ ਹਿੱਸੇ ਵਜੋਂ, ਜਦੋਂ ਥੱਲੇ ਦੱਸੇ ਗਏ ਟੀਚੇ ਪੂਰੇ ਹੋਣਗੇ, ਤਾਂ ਆਜ਼ਾਦੀਆਂ ਇਸ ਰੂਪ ਵਿੱਚ ਮਿਲਣਗੀਆਂ:
• 70 ਪ੍ਰਤੀਸ਼ਤ ਪੂਰਾ ਟੀਕਾਕਰਨ (ਦੋਵੇਂ ਖੁਰਾਕਾਂ): ਕਈ ਤਰੀਕੇ ਦੇ ਪਰਿਵਾਰਕ, ਉਦਯੋਗ ਸਬੰਧੀ, ਭਾਈਚਾਰਕ ਅਤੇ ਵਿੱਤੀ ਪਾਬੰਦੀਆਂ ਉਹਨਾਂ ਲਈ ਹਟਾ ਦਿੱਤੀਆਂ ਜਾਣਗੀਆਂ ਜਿਨਹਾਂ ਦਾ ਟੀਕਾਕਰਨ ਹੋ ਚੁੱਕਾ ਹੈ।
• 80 ਪ੍ਰਤੀਸ਼ਤ ਪੂਰਾ ਟੀਕਾਕਰਨ: ਉਦਯੋਗ, ਭਾਈਚਾਰਕ ਅਤੇ ਅਰਥ-ਵਿਵਸਥਾ ਉੱਤੇ ਲੱਗੀਆਂ ਪਾਬੰਦੀਆਂ ਉੱਤੋਂ ਅੱਗੇ ਹੋਰ ਢਿੱਲ।
ਆਉਣ ਵਾਲੇ ਮਹੀਨਿਆਂ ਵਿੱਚ, ਸਰਕਾਰ ਕੁੱਝ ਖਾਸ ਉਦਯੋਗਾਂ ਵਿੁੱਚ ਅਜ਼ਮਾਇਸ਼ ਕਰ ਕੇ ਵੇਖਣ ਬਾਰੇ ਵੀ ਪੜਤਾਲ ਕਰ ਰਹੀ ਹੈ, ਜਿਸ ਨਾਲ ਵਪਾਰਾਂ ਨੂੰ ਕੋਵਿਡ-ਸੁਰੱਖਿਅਤ ਤਰੀਕੇ ਨਾਲ ਖੋਲਣ ਅਤੇ ਚਲਾਉਣ ਲਈ, ਸਬੂਤ ਵਜੋਂ ‘ਪਰੂਫ ਆਫ਼ ਕਾਂਸੈਪਟ’ ਨਾਮੀ ਇੱਕ ਕਦਮ ਦੇ ਰੂਪ ਵਿੱਚ ਤਿਆਰ ਕੀਤਾ ਜਾ ਸਕੇ।
ਡਿਪਟੀ ਪ੍ਰੀਮੀਅਰ ਜੌਹਨ ਬੈਰੀਲਾਰੋ ਨੇ ਕਿਹਾ ਕਿ ਇਹ ਰੋਡਮੈਪ (ਨਕਸ਼ਾ-ਕਦਮ) ਆਜ਼ਾਦੀ ਦੀ ਤਰਫ ਜਾਂਦਾ ਸਾਡਾ ਰਸਤਾ ਹੈ ਅਤੇ ਵੈਕਸੀਨ ਲਗਵਾਉਣ ਲਈ ਸਾਡੇ ਵੱਲੋਂ ਮਿਲਣ ਵਾਲੇ ਫਾਇਦਆਂ ਵਿੱਚੋਂ ਸਭ ਤੋਂ ਵੱਡਾ ਫਾਇਦਾ ਹੈ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਦੀ ਸਧਾਨਰਤਾ ਦੇ ਪੱਧਰ ‘ਤੇ ਵਾਪਸ ਜਾ ਸਕੀਏ।
ਐਲਾਨ ਕੀਤਾ ਗਿਆ ਹੈ ਕਿ ਅੱਜ ਦਾ ਰੋਡਮੈਪ, ਅੱਗੇ ਜਾਂਦੇ ਰਸਤੇ ਦੀ ਇੱਕ ਸਾਫ ਰੂਪਰੇਖਾ ਪਰਦਾਨ ਕਰਦਾ ਹੈ ਜਿਸਦੇ ਅਨੁਸਾਰ, ਜਦੋਂ ਨਿਊ ਸਾਊਥ ਵੇਲਜ਼ 70 ਪ੍ਰਤੀਸ਼ਤ ਟੀਚੇ ਨੂੰ ਪੂਰਾ ਕਰ ਲੈਂਦਾ ਹੈ, ਤਾਂ ਕਈ ਤਰੀਕੇ ਦੇ ਪਰਿਵਾਰਕ, ਉਦਯੋਗ ਸਬੰਧੀ, ਭਾਈਚਾਰਕ ਅਤੇ ਅਰਥ-ਵਿਵਸਥਾ ਨਾਲ ਜੁੜੀਆਂ ਪਾਬੰਦੀਆਂ ਨੂੰ ਉਹਨਾਂ ਲੋਕਾਂ ਲਈ ਚੁੱਕ ਲਿਆ ਜਾਵੇਗਾ ਜਿਹਨਾਂ ਦਾ ਟੀਕਾਕਰਨ ਪੂਰਾ ਹੋ ਚੁੱਕਾ ਹੈ।
“ਆਪਣੇ ਪਿਆਰਿਆਂ ਨਾਲ ਬੈਠ ਕੇ ਇੱਕ ਵਕਤ ਦਾ ਖਾਣਾ ਖਾਣਾ, ਜਾਂ ਆਪਣੇ ਮਿੱਤਰਾਂ ਨਾਲ ਬੈਠ ਕੇ ਡਿਨਰ ਕਰਨਾ ਹੁਣ ਬਸ ਲਾਗੇ ਹੀ ਹੈ, ਪਰ ਉੱਥੇ ਤੱਕ
ਪਹੁੰਚਣ ਲਈ, ਸਾਨੂੰ ਆਪਣੇ ਟੀਕਾਕਰਨ ਕਰਵਾਉਣ ਵਿੱਚ ਆਈ ਤੇਜ਼ੀ ਨੂੰ ਬਰਕਰਾਰ ਰੱਖਣਾ ਪਵੇਗਾ।”
ਸਿਹਤ ਮੰਤਰੀ ਬਰੈਡ ਹੈਜ਼ਾਰਡ ਨੇ ਕਿਹਾ ਕਿ ਵੈਕਸੀਨ ਦੀਆਂ ਦੋ ਖੁਰਾਕਾਂ ਨਾਲ ਨਾ ਸਿਰਫ਼ ਹਸਪਤਾਲ ਵਿੱਚ ਭਰਤੀ ਹੋਣ ਅਤੇ ਮੌਤ ਤੋਂ ਲੋਕਾਂ ਦੀ ਸੁਰੱਖਿਆ ਕਰਦੀਆਂ ਹਨ, ਪਰ ਇਹ ਫੈਲਣ ਦੇ ਮਾਮਲਿਆਂ ਨੂੰ ਘਟਾਉਣ ਵਿੱਚ ਵੀ ਸਹਾਇਤਾ ਕਰਦੀਆਂ ਹਨ। ਵੈਕਸੀਨ ਦੀਆਂ ਦੋ ਖੁਰਾਕਾਂ, ਵਾਇਰਸ ਫੈਲਣ ਦੇ ਮਾਮਲਿਆਂ ਨੂੰ ਕੁੱਲ ਮਿਲਾ ਕੇ ਤਕਰੀਬਨ 90 ਪ੍ਰਤੀਸ਼ਤ ਤੱਕ ਘਟਾ ਦਿੰਦੀਆਂ ਹਨ, ਜੇ ਅਜੇ ਤੁਹਾਡੀ ਕੋਵਿਡ-19 ਵੈਕਸੀਨ ਦੀ ਬੂਕਿੰਗ ਨਹੀਂ ਹੋਈ ਹੈ ਤਾਂ ਕਿਰਪਾ ਕਰਕੇ ਛੇਤੀ ਤੋਂ ਛੇਤੀ ਅਪਾਇੰਟਮਿੰਟ (ਮੁਲਾਕਾਤ) ਬੁੱਕ ਕਰੋ।
ਤੁਹਾਡੇ ਕੋਲ ਆਪਣਾ ‘ਕੋਵਿਡ-19 ਟੀਕਾਕਰਨ ਸਬੂਤ’ ਪਰਾਪਤ ਕਰਨ ਦੇ ਕਈ ਸਾਰੇ ਵਿਕਲਪ ਮੌਜੂਦ ਹਨ।
• ਆਪਣਾ ਡਿਜੀਟਲ ਕੋਵਿਡ-19 ਪਰਮਾਣ-ਪੱਤਰ ਮਾਈ ਗੌਵ ਰਾਹੀਂ, ਆਪਣੇ ਮੈਡੀਕੇਅਰ ਆਨਲਾਈਨ ਅਕਾਊਂਟ ‘ਤੇ ਜਾ ਕੇ ਐਕਸਪਰੈਸ ਪਲੁੱਸ ਮੈਡੀਕੇਅਰ ਮੋਬਾਈਲ ਐਪ ਦੇ ਰਾਹੀਂ ਡਾਊਨਲੋਡ ਕਰੋ।
• ਤੁਸੀਂ ਆਪਣਾ ਕੋਵਿਡ-19 ਡਿਜੀਟਲ ਪਰਮਾਣ-ਪੱਤਰ ਆਪਣੇ ‘ਐਪਲ ਵਾਲਟ’ ਜਾਂ ‘ਗੂਗਲ ਪੇ’ ਵਿੱਚ ਦਾਖਲ ਕਰ ਸਕਦੇ ਹੋ।
• ਇਸ ਸਬੰਧੀ ਹਿਦਾਇਤਾਂ ਸਰਵਸਿਜ਼ ਆਸਟ੍ਰੇਲੀਆ ਵੈੱਬਸਾਈਟ ਉੱਪਰ ਉਪਲਬਧ ਹਨ।
• ਜੇ ਤੁਸੀਂ ਇਹ ਸਬੂਤ ਆਨਲਾਇਨ ਹਾਸਲ ਨਹੀਂ ਕਰ ਪਾ ਰਹੇ ਹੋ, ਤਾਂ ਤੁਹਾਡਾ ਵੈਕਸੀਨ ਪਰਦਾਤਾ ਤੁਹਾਡੇ ਲਈ ਤੁਹਾਡੇ ਟੀਕਾਕਰਨ ਦੀ ਇੱਕ ਸਟੇਟਮੈਂਟ ਪ੍ਰਿੰਟ ਕਰਕੇ ਦੇ ਸਕਦਾ ਹੈ।
• ਆਸਟ੍ਰੇਲੀਅਨ ਟੀਕਾਕਰਨ ਰਜਿਸਟਰ ਨੂੰ 1800 653 809 ‘ਤੇ ਕਾਲ ਕਰੋ (ਸੋਮਵਾਰ ਤੋਂ ਸ਼ੁੱਕਰਵਾਰ ਸਵੇਰ 8 ਵਜੇ ਤੋਂ ਸ਼ਾਮ 5 ਵਜੇ) ਅਤੇ ਉਹਨਾਂ ਨੂੰ ਕਹੋ ਕਿ ਤੁਹਾਨੂੰ ਤੁਹਾਡੀ ਸਟੇਟਮੈਂਟ ਭੇਜ ਦੇਣ। ਇਸਨੂੰ ਡਾਕ ਰਾਹੀਂ ਤੁਹਾਡੇ ਕੋਲ ਪਹੁੰਚਣ ਵਿੱਚ 14 ਦਿਨ ਲੱਗ ਸਕਦੇ ਹਨ।
• ਜੇ ਤੁਸੀਂ ਮੈਡੀਕੇਅਰ ਲਈ ਯੋਗ ਨਹੀਂ ਹੋ, ਤਾਂ ਤੁਸੀਂ ਆਸਟ੍ਰੇਲੀਅਨ ਟੀਕਾਕਰਨ ਰਜਿਸਟਰ ਨੂੰ ਕਾਲ ਕਰ ਕਰ ਸਕਦੇ ਹੋ ਅਤੇ ਉਹਨਾਂ ਨੂੰ ਬੇਨਤੀ ਕਰ ਸਕਦੇ ਹੋ ਕਿ ਤੁਹਾਡਾ ਪਰਮਾਣ-ਪੱਤਰ ਤੁਹਾਨੂੰ ਡਾਕ ਰਾਹੀਂ ਭੇਜਿਆ ਜਾਵੇ ਜਾਂ ਤੁਹਾਡਾ ਕੋਵਿਡ-19 ਪਰਮਾਣ-ਪੱਤਰ ਤੁਹਾਡੇ ਡਿਜ਼ੀਟਲ ਵਾਲਟ ਵਿੱਚ ਪਾ ਦਿੱਤਾ ਜਾਵੇ ਜੋ ਕਿ ਇੱਕ ਵਿਅਕਤੀਗਤ ਸਿਹਤ ਸੰਭਾਲ ਪਛਾਣ ਕਾਰਕ ਸੇਵਾ (ਆਈ ਐਚ ਆਈ ਸਰਵਿਸ) ਨੂੰ ਮਾਈ ਗੌਵ ਰਾਹੀਂ ਵਰਤ ਕੇ ਕੀਤਾ ਜਾਂਦਾ ਹੈ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin