Australia & New ZealandBreaking NewsLatest News

ਨਿਊ ਸਾਊਥ ਵੇਲਜ਼ ਵਿੱਚ 633 ਕੋਵਿਡ ਕੇਸ ਤੇ 3 ਹੋਰ ਮੌਤਾਂ

ਸਿਡਨੀ – ਨਿਊ ਸਾਊਥ ਵੇਲਜ਼ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 633 ਨਵੇਂ ਮਿਲੇ ਹਨ ਜੋ 24 ਘੰਟਿਆਂ ਦੀ ਮਿਆਦ ਦੇ ਅੰਦਰ ਸੂਬੇ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਨਵੇਂ ਮਿਲੇ 633 ਕੇਸਾਂ ਦੇ ਵਿੱਚੋਂ ਲਗਭਗ 500 ਵੈਸਟਰਨ ਸਿਡਨੀ ਦੇ ਨਾਲ ਸਬੰਧਤ ਹਨ।

ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ਕਿਹ ਹੈ ਕਿ ਸਿਹਤ ਅਧਿਕਾਰੀਆਂ ਲਈ ਚਿੰਤਾ ਦਾ ਵਿਸ਼ਾ ਮੈਰੀਲੈਂਡਜ਼, ਗਿਲਡਫੋਰਡ, ਓਬਰਨ, ਗ੍ਰੀਨਏਕਰ, ਯਾਗੂਨਾ, ਸੇਂਟ ਮੈਰੀਜ਼ ਅਤੇ ਸਟਰੈਥਫੀਲਡ ਹਨ। ਪ੍ਰੀਮੀਅਰ ਨੇ ਚੇਤਾਵਨੀ ਦਿੱਤੀ ਹੈ ਕਿ ਮੌਜੂਦਾ ਅੰਕੜੇ ਦਿਖਾ ਰਹੇ ਹਨ ਕਿ ਸੂਬੇ ਨੇ ਇਸ ਤਰ੍ਹਾਂ ਦਾ ਸਭ ਤੋਂ ਬੁਰੀ ਸਥਿਤੀ ਨੂੰ ਪਹਿਲਾਂ ਕਦੇ ਨਹੀਂ ਦੇਖਿਅ ਹੈ, ਹਰ ਕੇਸ ਘੱਟੋ-ਘੱਟ ਇੱਕ ਹੋਰ ਵਿਅਕਤੀ ਨੂੰ ਸੰਚਾਰਿਤ ਕਰ ਰਿਹਾ ਹੈ। ਇਸ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਦੇ ਲਈ ਹਰ ਕਿਸੇ ਨੂੰ ਘਰ ਵਿੱਚ ਰਹਿਣਾ ਬਹੁਤ ਜਰੂਰੀ ਹੈ। ਜੇ ਤੁਸੀਂ ਦੂਜੇ ਲੋਕਾਂ ਨਾਲ ਸੰਪਰਕ ਨਹੀਂ ਕਰਦੇ ਤਾਂ ਤੁਹਾਨੂੰ ਵਾਇਰਸ ਨਹੀਂ ਹੋ ਸਕਦਾ। ਤੁਹਾਨੂੰ ਇਹ ਮੰਨਣਾ ਪਏਗਾ, ਭਾਵੇਂ ਤੁਸੀਂ ਰਾਜ ਵਿੱਚ ਕਿਤੇ ਵੀ ਹੋਵੋ, ਹਰ ਵਾਰ ਜਦੋਂ ਤੁਸੀਂ ਆਪਣੇ ਦਰਵਾਜ਼ੇ ਤੋਂ ਬਾਹਰ ਪੈਰ ਰੱਖਦੇ ਹੋ, ਕਿ ਤੁਹਾਡੇ ਕੋਲ ਵਾਇਰਸ ਹੈ ਜਾਂ ਜਿਸਦੇ ਨਾਲ ਤੁਸੀਂ ਸੰਪਰਕ ਵਿੱਚ ਹੋ ਉਸ ਨੂੰ ਵਾਇਰਸ ਹੈ।”

ਇਸੇ ਦੌਰਾਨ ਵਾਇਰਸ ਦੇ ਨਾਲ 3 ਲੋਕਾਂ ਦੀ ਮੌਤ ਗਈ ਹੈ। ਲਿਵਰਪੂਲ ਹਸਪਤਾਲ ਵਿੱਚ 60 ਦੇ ਦਹਾਕੇ ਦਾ ਇੱਕ ਆਦਮੀ ਅਤੇ 70 ਦੇ ਦਹਾਕੇ ਵਿੱਚ ਦੋ ਆਦਮੀ ਜਿਨ੍ਹਾਂ ਦਾ ਇਲਾਜ ਨੇਪੀਅਨ ਹਸਪਤਾਲ ਵਿੱਚ ਚੱਲ ਰਿਹਾ ਸੀ, ਮਰਨ ਵਾਲਿਆਂ ਦੇ ਵਿੱਚ ਸ਼ਾਮਿਲ ਹਨ।
ਨਿਊ ਸਾਊਥ ਵੇਲਜ਼ ਦੇ ਵਿੱਚ ਪਿਛਲੇ 24 ਘੰਟਿਆਂ ਤੋਂ ਮੰਗਲਵਾਰ ਰਾਤ 8 ਵਜੇ ਤੱਕ 102,749 ਟੈਸਟ ਕੀਤੇ ਗਏ ਹਨ।

ਨਿਊ ਸਾਊਥ ਵੇਲਜ਼ ਦੇ ਵਿੱਚ ਗੰਭੀਰ ਸਥਿਤੀ ਵਾਲੇ 12 ਲੋਕ ਗੌਰਮਿੰਟ ਏਰੀਏ ਦੇ 16-39 ਸਾਲ ਦੀ ਉਮਰ ਦੇ ਵਿਅਕਤੀਆਂ ਨੂੰ ਕੱਲ੍ਹ ਤੋਂ ਨਿਊ ਸਾਊਥ ਵੇਲਜ਼ ਦੇ ਕਈ ਕਲੀਨਿਕਾਂ ਦੇ ਉਪਰ 530,000 ਫਾਈਜ਼ਰ ਵੈਕਸੀਨ ਪਹਿਲ ਦੇ ਆਧਾਰ ‘ਤੇ ਦਿੱਤੇ ਜਾਣਗੇ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

admin

Sussan Ley Extends Thai Pongal 2026 Greetings to Tamil Community

admin

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !

admin