Sport

ਨਿਸ਼ਾਂਤ ਤੇ ਸੰਜੀਤ ਕੁਆਰਟਰ ਫਾਈਨਲ ’ਚ ਪੁੱਜੇ

ਬੇਲਗ੍ਰੇਡ – ਭਾਰਤੀ ਮੁੱਕੇਬਾਜ਼ ਨਿਸ਼ਾਂਤ ਦੇਵ (71 ਕਿਲੋਗ੍ਰਾਮ) ਤੇ ਸੰਜੀਤ (92 ਕਿਲੋਗ੍ਰਾਮ) ਨੇ ਇਥੇ ਅੰਤਿਮ-16 ਸੈਸ਼ਨ ਦੇ ਮੁਕਾਬਲਿਆਂ ’ਚ ਆਸਾਨ ਜਿੱਤ ਦੇ ਨਾਲ ਏਆਈਬੀਏ ਪੁਰਸ਼ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ ਥਾਂ ਬਣਾਈ। ਨਿਸ਼ਾਂਤ ਨੇ ਮੈਕਸੀਕੋ ਦੇ ਮਾਰਕੋ ਅਲਵਾਰੇਜ ਵੇਰਡੇ ਨੂੰ ਐਤਵਾਰ ਰਾਤ ਹੋਏ ਮੁਕਾਬਲੇ ’ਚ 3-2 ਨਾਲ ਹਰਾਇਆ। ਉਹ ਕੁਆਰਟਰ ਫਾਈਨਲ ’ਚ ਰੂਸ ਦੇ ਵਾਦਿਮ ਮੁਸਾਏਵ ਨਾਲ ਭਿੜਣਗੇ। ਪਿਛਲੀ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ ਪਹੁੰਚੇ ਸੰਜੀਤ ਨੇ ਜਾਰਜੀਆ ਦੇ ਜਿਓਰਜੀ ਚਿਗਲੇਡਜ ਨੂੰ 4-1 ਨਾਲ ਹਰਾ ਕੇ ਲਗਾਤਾਰ ਦੂਸਰੀ ਵਾਰ ਅੰਤਿਮ-ਅੱਠ ਦੌਰ ’ਚ ਪ੍ਰਵੇਸ਼ ਕੀਤਾ। ਸੰਜੀਤ ਕੁਆਰਟਰ ਫਾਈਨਲ ’ਚ ਇਟਲੀ ਦੇ ਅਜੀਜ ਓਬੇਸ ਮੋਹਿਦਿਨ ਨਾਲ ਭਿੜਣਗੇ।

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin